10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਿਦਿਆਰਥੀਆਂ ਨੇ ਆਈ.ਟੀ.ਆਈ. ਦੇ ਬਾਹਰ ਕਬਜ਼ਾਧਾਰੀਆਂ ਵਲੋਂ ਲਗਾਇਆ ਜਿੰਦਰਾ ਭੰਨਿਆ

ਫ਼ਾਜ਼ਿਲਕਾ, 9 ਸਤੰਬਰ (ਦਵਿੰਦਰ ਪਾਲ ਸਿੰਘ)- ਸਰਕਾਰੀ ਆਈ. ਟੀ.

Ad Position 21
repet_subhas-goyals [Copy P29]
ਸਰਕਾਰੀ ਆਈ.ਟੀ.ਆਈ. ਦੀ ਜ਼ਮੀਨ ’ਤੇ ਕਬਜ਼ੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀ। ਤਸਵੀਰ-ਪ੍ਰਦੀਪ ਕੁਮਾਰ 10-09-2026
ਫ਼ਾਜ਼ਿਲਕਾ, 9 ਸਤੰਬਰ (ਦਵਿੰਦਰ ਪਾਲ ਸਿੰਘ)- ਸਰਕਾਰੀ ਆਈ.ਟੀ.ਆਈ.ਫ਼ਾਜ਼ਿਲਕਾ ਦੀ ਜ਼ਮੀਨ ’ਤੇ ਕਥਿਤ ਰਾਜਨੀਤਿਕ ਸ਼ਹਿ ’ਤੇ ਕੀਤੇ ਕਬਜ਼ੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਰੈਲੀ ਤੋਂ ਬਾਅਦ ਵਿਦਿਆਰਥੀਆਂ ਨੇ ਇੱਕਜੁੱਟ ਹੋ ਕੇ ਕਬਜ਼ਾਧਾਰੀਆਂ ਵਲੋਂ ਲਗਾਏ ਜਿੰਦਰੇ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕੱਢ ਕੇ ਏ.ਡੀ.ਸੀ. ਫ਼ਾਜ਼ਿਲਕਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਨੇ ਵੀ ਵਿਦਿਆਰਥੀਆਂ ਦੇ ਇਸ ਸੰਘਰਸ਼ ਦਾ ਪੂਰਾ ਸਮਰਥਨ ਕੀਤਾ। ਪੀ.ਐੱਸ.ਯੂ. ਦੇ ਜਨਰਲ ਸਕੱਤਰ ਧੀਰਜ ਫ਼ਾਜ਼ਿਲਕਾ, ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ, ਵਿਦਿਆਰਥੀ ਆਗੂ ਕੁਲਵੰਤ ਮੁਹਾਰ ਸੋਨਾ, ਏ.ਆਈ.ਐੱਸ.ਐੱਫ. ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਤੇ ਜ਼ਿਲ੍ਹਾ ਸਕੱਤਰ ਸਟਾਲਿਨਜੀਤ ਸਿੰਘ ਨੇ ਕਿਹਾ ਕਿ ਸਿਆਸੀ ਸ਼ਹਿ ’ਤੇ ਸਰਕਾਰੀ ਆਈ.ਟੀ.ਆਈ. ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਵਿਦਿਆਰਥੀ ਆਗੂ ਸੋਨੀਆ, ਸੰਜਨਾ ਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰ ਸੋਨਾ ਨੇ ਦੱਸਿਆ ਕਿ ਸੰਸਥਾ ਦੀ ਬਿਲਡਿੰਗ ਖ਼ਸਤਾ-ਹਾਲ ਹੈ ਤੇ ਵਿਦਿਆਰਥੀ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਵਰਕਸ਼ਾਪ ਵਿਚ ਕਲਾਸਾਂ ਲਗਾਉਣ ਲਈ ਮਜਬੂਰ ਹਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਦੁਬਾਰਾ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜੋਤੀ, ਕੋਮਲ, ਵਿਕੀ, ਕੰਵਲ, ਅਨਿਲ, ਸੰਜੀਵ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਨੇ ਕੀਤੀ ਸਮੀਖਿਆ ਬੈਠਕ, ‘ਆਭਾ ਆਈ.ਡੀ.’ ਦੇ ਟੀਚੇ ਪੂਰੇ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਡੀ.ਟੀ.ਐਫ. ਬਲਾਕ ਖੂਈਆਂ ਸਰਵਰ ਦੀ ਮੀਟਿੰਗ ਹੋਈ
Ad Position 24