ਸ਼੍ਰੀ ਅਮਰਨਾਥ ਯਾਤਰਾ ਸੰਮਤੀ ਜ਼ੀਰਾ ਵਲੋਂ ਸਾਲਾਨਾ ਜਾਗਰਨ ਤੇ ਭੰਡਾਰੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਜ਼ੀਰਾ, 10 ਸਤੰਬਰ (ਰਜਨੀਸ਼ ਕਥੂਰੀਆ)- ਜੈ ਬਾਬਾ ਬਰਫਾਨੀ ਸੇਵਾ ਦਲ ਦੀ ਸ਼ਾਖਾ ਸ਼੍ਰੀ ਅਮਰਨਾਥ ਯਾਤਰਾ ਸੰਮਤੀ ਜ਼ੀਰਾ ਵਲੋਂ 19ਵਾਂ ਸਾਲਾਨਾ ਜਾਗਰਣ ਤੇ ਭੰਡਾਰਾ 25 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਸ਼ਿਵ ਦਰਬਾਰ ਚੌਕ ਜ਼ੀਰਾ ਵਿਖੇ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ।
ਜ਼ੀਰਾ, 10 ਸਤੰਬਰ (ਰਜਨੀਸ਼ ਕਥੂਰੀਆ)- ਜੈ ਬਾਬਾ ਬਰਫਾਨੀ ਸੇਵਾ ਦਲ ਦੀ ਸ਼ਾਖਾ ਸ਼੍ਰੀ ਅਮਰਨਾਥ ਯਾਤਰਾ ਸੰਮਤੀ ਜ਼ੀਰਾ ਵਲੋਂ 19ਵਾਂ ਸਾਲਾਨਾ ਜਾਗਰਣ ਤੇ ਭੰਡਾਰਾ 25 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਸ਼ਿਵ ਦਰਬਾਰ ਚੌਕ ਜ਼ੀਰਾ ਵਿਖੇ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ 24 ਸਤੰਬਰ 2026 ਦਿਨ ਵੀਰਵਾਰ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 5 ਲੜਕੀਆਂ ਦੇ ਕੰਨਿਆ ਦਾਨ ਕੀਤੇ ਜਾਣਗੇ। 25 ਸਤੰਬਰ ਨੂੰ ਹੋਣ ਵਾਲੇ ਸਾਲਾਨਾ ਜਾਗਰਨ ਵਾਲੇ ਦਿਨ ਸਵੇਰੇ 10 ਵਜੇ ਤੋਂ ਪ੍ਰਭੂ ਇੱਛਾ ਤੱਕ ਲੰਗਰ ਭੰਡਾਰਾ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸ਼ੁਭ ਮੌਕੇ ’ਤੇ ਵਿਧਾਇਕ ਨਰੇਸ਼ ਕਟਾਰੀਆ ਤੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮ ਪਾਲ ਚੁੱਘ ਵਲੋਂ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ ਜਾਵੇਗਾ। ਮੀਟਿੰਗ ਵਿਚ ਜੈ ਬਾਬਾ ਬਰਫਾਨੀ ਸੇਵਾ ਦਲ ਦੇ ਪ੍ਰਧਾਨ ਸੁਨੀਲ ਕੁਮਾਰ ਬਾਰੀਆ, ਮੀਤ ਪ੍ਰਧਾਨ ਵਿਜੇ ਕੁਮਾਰ ਸੇਠੀ, ਖਜ਼ਾਨਚੀ ਸਤੀਸ਼ ਕੁਮਾਰ ਸੇਠੀ, ਸਕੱਤਰ ਰਾਜੇਸ਼ ਕੁਮਾਰ ਮਾਮਾ, ਸੁਰਿੰਦਰ ਕਾਲੂ ਸਚਦੇਵਾ, ਰਾਹੁਲ ਬਿੰਨੀ ਅਰੋੜਾ, ਸ਼ਾਹ ਜੀ ਡੀ.ਜੇ. ਵਾਲੇ , ਕਪਿਲ ਜੁਨੇਜਾ, ਸੇਮੀ ਮੱਕੜ, ਵਿਜੇ ਕੁਮਾਰ ਨੋਨਾ, ਗੁਰਪ੍ਰੀਤ ਪ੍ਰਿੰਸ, ਵਿੱਕੀ ਬਾਂਸਲ, ਗੁਰਪ੍ਰੀਤ ਭੀਤਾ, ਕਾਕਾ ਸੇਠੀ, ਰਾਜੂ ਛਾਬੜਾ, ਦੀਪੂ, ਗਗਨਦੀਪ ਗੋਰਾ, ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਰਾਜਿੰਦਰ ਰਿੰਪੀ ਵਿੱਜ, ਜੋਂਟੀ ਵਿੱਜ ਤੇ ਵਰਦਾਨ ਵਿੱਜ ਵੀ ਹਾਜ਼ਰ ਸਨ।