13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤਾਂ ਨੂੰ ਜੋੜਿਆ ਗੁਰਬਾਣੀ ਨਾਲ

ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਗੁਰਮਤਿ ਸਮਾਗਮ ਬੀਤੀ ਰਾਤਰੀ ਕਰਵਾਏ ਗਏ। ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਜਸਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਗੁਰਮਤਿ ਸਮਾਗਮ ਬੀਤੀ ਰਾਤਰੀ ਕਰਵਾਏ ਗਏ। ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਜਸਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕੀਤਾ। ਉਪਰੰਤ ਭਾਈ ਹਰਸਿਮਰਨ ਸਿੰਘ ਕਥਾ ਦਾ ਪ੍ਰਵਾਹ ਚਲਾਉਂਦਿਆਂ ਗੁਰੂ ਸਾਹਿਬ ਦੇ ਜੀਵਨ ’ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਸਾਨੂੰ ਇਨਸਾਨ ਦੀ ਪੂਜਾ ਕਰਨ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਭਾਈ ਸਤਨਾਮ ਸਿੰਘ ਜੀ ਬੈਂਕਾ ਦੇ ਰਾਗੀ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ। ਇਸ ਮੌਕੇ ’ਤੇ ਇਲਾਕੇ ਭਰ ਤੋਂ ਪੁੱਜੀਆਂ ਸੰਗਤਾਂ ਦਾ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਜੀਵਨ ਨੂੰ ਜਿਊਣ ਲਈ ਪ੍ਰੇਰਿਆ। ਇਸ ਮੌਕੇ ’ਤੇ ਮਹਿੰਦਰ ਸਿੰਘ ਖ਼ਾਲਸਾ, ਹਰਦਿਆਲ ਸਿੰਘ ਕਾਠਪਾਲ, ਡਾ.ਬਲਬੀਰ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਫਾਰਮਾਸਿਸਟ ਉਪ ਪ੍ਰਧਾਨ, ਪ੍ਰਭਜੀਤ ਸਿੰਘ ਕਾਠਪਾਲ ਖ਼ਜ਼ਾਨਚੀ, ਦਵਿੰਦਰ ਸਿੰਘ ਅਹੂਜਾ ਸਹਾਇਕ ਸਕੱਤਰ, ਅਮਿੰਦਰ ਸਿੰਘ ਕਾਠਪਾਲ, ਐਡਵੋਕੇਟ ਲਖਵਿੰਦਰ ਹਾਂਡਾ, ਗੁਰਮੀਤ ਸਿੰਘ ਪਰੂਥੀ, ਜਰਨੈਲ ਸਿੰਘ ਤਨੇਜਾ, ਨਰਾਇਣ ਸਿੰਘ ਬੈਂਕ ਵਾਲੇ, ਜਗਜੀਤ ਸਿੰਘ ਦੁਰੇਜਾ, ਸੂਬਾ ਗੁਰਚਰਨ ਸਿੰਘ ਨਾਮਧਾਰੀ, ਅਮਨ ਦੁਰੇਜਾ, ਦਵਿੰਦਰ ਸਿੰਘ ਬਰਾੜ, ਮਨਜੀਤ ਸਿੰਘ ਸ਼ਾਹ, ਮਹਿੰਦਰ ਸਿੰਘ ਸ਼ਾਹ, ਪ੍ਰੀਤਮ ਸਿੰਘ, ਗੁਰਮਿੰਦਰ ਸਿੰਘ ਸ਼ੇਰਾ, ਮਨਜੀਤ ਸਿੰਘ ਬਾਂਗਾਂ, ਸੁਖਵਿੰਦਰ ਸਿੰਘ ਪਰਦੇਸੀ, ਅਵਤਾਰ ਸਿੰਘ ਅਹੂਜਾ, ਗੁਰਮੀਤ ਸਿੰਘ ਚੀਮਾ, ਮਹਿੰਗਾ ਸਿੰਘ ਜੇ.ਈ, ਮਾਸਟਰ ਸਰਬਜੀਤ ਸਿੰਘ, ਸਹਿਜਪਾਲ ਸਿੰਘ, ਮਨਦੀਪ ਕੰਬੋਜ, ਜੋਗਿੰਦਰ ਸਿੰਘ ਨਾਮਧਾਰੀ, ਹਰਮੰਦਰ ਸਿੰਘ ਬੱਸਾਂ ਵਾਲੇ, ਹਰਮਿੰਦਰ ਸਿੰਘ ਤਨੇਜਾ, ਬਲਜੀਤ ਸਿੰਘ ਤਨੇਜਾ, ਭਾਈ ਜਪਨੀਤ ਸਿੰਘ, ਵੰਸ਼ ਕੰਬੋਜ, ਕੰਵਲਜੀਤ ਕੰਬੋਜ, ਡਾ.ਆਰ.ਪੀ.ਸਿੰਘ, ਦਰਸ਼ਨ ਸਿੰਘ ਤਨੇਜਾ, ਅਮਰ ਸਿੰਘ ਕਾਠਪਾਲ, ਸਰਪ੍ਰੀਤ ਸਿੰਘ ਪਟਵਾਰੀ ਆਦਿ ਨੇ ਪੂਰਨ ਸੇਵਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸਿਆਂ ’ਚ ਦੋ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਪਟਾਕਿਆਂ ਦੇ ਗੈਰ-ਕਾਨੂੰਨੀ ਉਤਪਾਦਨ ਮਾਮਲੇ ’ਚ ਫ਼ੈਕਟਰੀ ਮਾਲਕ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ- 571 ਡੱਬੇ ਪਟਾਕੇ ਕੀਤੇ ਬ...
Ad Position 24