ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੂਨੀਆ ਦੀ ਵਰਕਰ ਮੀਟਿੰਗ ਨੇ ਧਾਰਿਆ ਇਕੱਠ ਦਾ ਰੂਪ
ਫ਼ਾਜ਼ਿਲਕਾ, 16 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਦੇ ਘਰ ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੁੱਜਣ ’ਤੇ ਰੱਖੀ ਗਈ ਵਰਕਰ ਮੀਟਿੰਗ ਇਕ ਭਾਰੀ ਇਕੱਠ ਦਾ ਰੂਪ ਧਾਰਨ ਕਰ ਗਈ। ਇਹ ਮੀਟਿੰਗ ਫ਼ਾਜ਼ਿਲਕਾ ਵਿਖੇ 20 ਸਤੰਬਰ ਨੂੰ ਹੋਣ ਵਾਲੀ ਨਸ਼ਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਰਕਰਾਂ ਨਾਲ ਬੈਠਕ ਕਰਨ ਪਹੁੰਚੇ ਸਨ।
ਫ਼ਾਜ਼ਿਲਕਾ, 16 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਦੇ ਘਰ ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੁੱਜਣ ’ਤੇ ਰੱਖੀ ਗਈ ਵਰਕਰ ਮੀਟਿੰਗ ਇਕ ਭਾਰੀ ਇਕੱਠ ਦਾ ਰੂਪ ਧਾਰਨ ਕਰ ਗਈ। ਇਹ ਮੀਟਿੰਗ ਫ਼ਾਜ਼ਿਲਕਾ ਵਿਖੇ 20 ਸਤੰਬਰ ਨੂੰ ਹੋਣ ਵਾਲੀ ਨਸ਼ਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਰਕਰਾਂ ਨਾਲ ਬੈਠਕ ਕਰਨ ਪਹੁੰਚੇ ਸਨ। ਬੈਠਕ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਉਨ੍ਹਾਂ ਨੂੰ ਆਪਣੇ ਪਿੰਡ ਕਟੈਹੜਾ ਸਥਿਤ ਗ੍ਰਹਿ ਵਿਖੇ ਨਾਸ਼ਤੇ ਲਈ ਸੱਦਾ ਦਿੱਤਾ ਸੀ। ਇਸ ਨਾਸ਼ਤੇ ਦੌਰਾਨ ਨਾ ਸਿਰਫ਼ ਫ਼ਾਜ਼ਿਲਕਾ, ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਆਗੂ, ਅਹੁਦੇਦਾਰ ਤੇ ਵਰਕਰ ਪਹੁੰਚ ਗਏ। ਪ੍ਰੋਗਰਾਮ ’ਚ ਪਹੁੰਚੇ ਵਰਕਰਾਂ ਦੇ ਭਾਰੀ ਇਕੱਠ ਅਤੇ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਇੰਚਾਰਜ ਸਤੀਸ਼ ਪੂਨੀਆ ਆਪਣੇ ਆਪ ਨੂੰ ਸੰਬੋਧਨ ਕਰਨ ਤੋਂ ਰੋਕ ਨਾ ਸਕੇ। ਉਨ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਨੂੰ 20 ਸਤੰਬਰ ਦੀ ਰੈਲੀ ਨੂੰ ਸਫਲ ਬਣਾਉਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਸ਼ਾ ਖ਼ਤਮ ਕਰਨ ਵਿਚ ਰਹੀ ਨਾਕਾਮੀ ਨੂੰ ਪੰਜਾਬ ਵਾਸੀਆਂ ਸਾਹਮਣੇ ਪੁਰਜ਼ੋਰ ਢੰਗ ਨਾਲ ਚੁੱਕਣ ਦਾ ਸੱਦਾ ਦਿੱਤਾ। ਪੂਨੀਆ ਨੇ ਕਿਹਾ ਕਿ ਜਿੱਥੇ ਜਿਆਣੀ ਵਰਗੇ ਹਰਮਨ ਪਿਆਰੇ ਨੇਤਾ ਆਪਣੇ ਸਮਰਥਕਾਂ ਦੀ ਫ਼ੌਜ ਨਾਲ ਡਟੇ ਹੋਣ, ਉੱਥੇ ਸਫਲਤਾ ਮਿਲਣਾ ਯਕੀਨੀ ਹੈ। ਇਸ ਮੌਕੇ ਸੁਰਜੀਤ ਜਿਆਣੀ ਨੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇਲਾਕੇ ਦੇ ਸਿਆਸੀ ਸਮੀਕਰਨਾਂ ਤੋਂ ਜਾਣੂ ਕਰਵਾਇਆ।