ਦੋਸ਼ੀਆਂ ਨੇ ਗਲੀ ਵਿਚੋਂ ਚੁੱਕ ਘਰ ਲਿਆ ਕੇ ਕੁੱਟਿਆ
ਜਲਾਲਾਬਾਦ, 29 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਅਤੇ ਥਾਣਾ ਅਮੀਰ ਖ਼ਾਸ ਦੀ ਹਦੂਦ ਦੇ ਪਿੰਡ ਵਿਚ ਇਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਮੀਰ ਖ਼ਾਸ ਵਲੋਂ ਇਸ ਕਤਲ ਮਾਮਲੇ ਵਿਚ 2 ਔਰਤਾਂ ਸਣੇ 4 ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।
ਮ
ਮ੍ਰਿਤਕ ਹੰਸਾਂ ਸਿੰਘ ਦੀ ਫਾਈਲ ਤਸਵੀਰ
30-09-2026
ਜਲਾਲਾਬਾਦ, 29 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਅਤੇ ਥਾਣਾ ਅਮੀਰ ਖ਼ਾਸ ਦੀ ਹਦੂਦ ਦੇ ਪਿੰਡ ਵਿਚ ਇਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਮੀਰ ਖ਼ਾਸ ਵਲੋਂ ਇਸ ਕਤਲ ਮਾਮਲੇ ਵਿਚ 2 ਔਰਤਾਂ ਸਣੇ 4 ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹੰਸਾਂ ਸਿੰਘ ਦਾ ਕਤਲ ਹੋਇਆ ਹੈ ਅਤੇ ਪਿੰਡ ਦੇ ਹੀ ਇਕ ਪਰਿਵਾਰ ਨੇ ਉਸ ਦਾ ਕਤਲ ਕੀਤਾ ਹੈ। ਉਕਤ ਦੋਸ਼ੀਆਂ ਕੋਲੋਂ ਹੰਸਾਂ ਸਿੰਘ ਨੇ 50 ਹਜ਼ਾਰ ਰੁਪਏ ਲੈਣੇ ਸੀ। ਥਾਣਾ ਅਮੀਰ ਖ਼ਾਸ ਦੇ ਐੱਸ.ਐੱਚ.ਓ. ਸ਼ਿਮਲਾ ਰਾਣੀ ਨੇ ਦੱਸਿਆ ਕਿ ਮ੍ਰਿਤਕ ਹੰਸਾਂ ਸਿੰਘ ਦੇ ਭਰਾ ਫੁੰਮਣ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੁਆਹ ਵਾਲਾ ਵਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੇ ਛੋਟੇ ਭਰਾ ਹੰਸਾਂ ਸਿੰਘ ਨੇ ਬਿੱਟੂ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਸੁਆਹ ਵਾਲਾ ਨੂੰ ਕਰੀਬ 6 ਮਹੀਨੇ ਪਹਿਲਾਂ 50 ਹਜ਼ਾਰ ਰੁਪਏ ਵਿਆਜ ’ਤੇ ਦਿੱਤੇ ਹੋਏ ਸੀ, ਜੋ ਪੈਸੇ ਬਿੱਟੂ ਸਿੰਘ ਉਸ ਦੇ ਭਰਾ ਨੂੰ ਵਾਪਸ ਨਹੀਂ ਕਰ ਰਿਹਾ ਸੀ, ਜਦੋਂ ਕਿ ਮੇਰੇ ਭਰਾ ਹੰਸਾਂ ਸਿੰਘ ਨੇ ਕਈ ਵਾਰ ਪੈਸਿਆਂ ਦੀ ਮੰਗ ਕੀਤੀ ਗਈ । ਬੀਤੇ ਦਿਨੀਂ ਸੋਮਵਾਰ 28 ਸਤੰਬਰ ਨੂੰ ਦੁਪਹਿਰ ਬਾਅਦ ਕਰੀਬ 4.15 ਵਜੇ ਦਾ ਸਮਾਂ ਹੋਵੇਗਾ ਕਿ ਉਸ ਦਾ ਭਰਾ ਹੰਸਾਂ ਸਿੰਘ ਆਪਣੇ ਘਰ ਤੋਂ ਬਾਹਰ ਫਿਰਨੀ ਨੂੰ ਜਾ ਰਿਹਾ ਸੀ ਅਤੇ ਜਦੋਂ ਬਿੱਟੂ ਸਿੰਘ ਦੇ ਘਰ ਦੇ ਨਜ਼ਦੀਕ ਪੁੱਜਾ ਤਾਂ ਉਸ ਦੇ ਭਰਾ ਨੂੰ ਦੋਸ਼ੀ ਖਿੱਚ ਕੇ ਆਪਣੇ ਘਰ ਲੈ ਗਏ। ਪਤਾ ਲੱਗਣ ’ਤੇ ਉਹ ਅਤੇ ਭਤੀਜਾ ਮੰਗਲ ਸਿੰਘ ਮੌਕੇ ’ਤੇ ਗਏ ਤਾਂ ਬਿੱਟੂ ਸਿੰਘ, ਉਸ ਦੀ ਪਤਨੀ ਰਾਜ ਰਾਣੀ, ਜੱਗਾ ਸਿੰਘ ਅਤੇ ਗੀਤਾ ਰਾਣੀ ਘਰ ਦੇ ਵਿਹੜੇ ਵਿਚ ਹੰਸਾਂ ਸਿੰਘ ਨੂੰ ਬੰਨ੍ਹ ਕੇ ਸੋਟੀਆਂ ਨਾਲ ਕੁੱਟਮਾਰ ਕਰ ਰਹੇ ਸੀ। ਉਨ੍ਹਾਂ ਦੇ ਰੌਲਾ ਪਾਉਣ ’ਤੇ ਪਿੰਡ ਵਾਸੀ ਇਕੱਠੇ ਹੋ ਗਏ। ਜਿਸ ’ਤੇ ਬਿੱਟੂ ਸਿੰਘ ਵਗ਼ੈਰਾ ਨੇ ਉਸ ਦੇ ਭਰਾ ਹੰਸਾਂ ਸਿੰਘ ਨੂੰ ਕੁੱਟਣਾ ਬੰਦ ਕਰ ਦਿੱਤਾ ਗਿਆ। ਆਪਣੇ ਭਰਾ ਹੰਸਾਂ ਸਿੰਘ ਨੂੰ ਲੈ ਕੇ ਉਹ ਇਲਾਜ ਲਈ ਸਰਕਾਰੀ ਹਸਪਤਾਲ ਜਲਾਲਾਬਾਦ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਹੰਸਾਂ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦੇ ਭਰਾ ਹੰਸਾਂ ਸਿੰਘ ਦੀ ਮੌਤ ਬਿੱਟੂ ਸਿੰਘ ਵਗ਼ੈਰਾ ਵਲੋਂ ਆਪਣੇ ਘਰ ਵਿਚ ਬੰਨ੍ਹ ਕੇ ਕੁੱਟਮਾਰ ਕਰਨ ਕਰਕੇ ਹੋਈ ਹੈ। ਐੱਸ.ਐੱਚ.ਓ.ਸ਼ਿਮਲਾ ਰਾਣੀ ਨੇ ਕਿਹਾ ਕਿ ਪੁਲਿਸ ਵਲੋਂ ਮੁੱਦਈ ਫੁੰਮਣ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਬਿੱਟੂ ਸਿੰਘ ਪੁੱਤਰ ਸੁਰੈਣ ਸਿੰਘ, ਰਾਜ ਰਾਣੀ ਪਤਨੀ ਬਿੱਟੂ ਸਿੰਘ, ਜੱਗਾ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਗੀਤਾ ਰਾਣੀ ਪੁੱਤਰੀ ਬਿੱਟੂ ਸਿੰਘ ਵਾਸੀਆਨ ਸੁਆਹ ਵਾਲਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 106 ਮਿਤੀ 29 ਸਤੰਬਰ 2026 ਨੂੰ ਧਾਰਾ 103 ਅਤੇ 3(5) ਬੀ.ਐਨ.ਐੱਸ. ਅਧੀਨ ਦਰਜ ਕੀਤਾ ਗਿਆ ਹੈ। ਐੱਸ.ਐੱਚ.ੳ ਸ਼ਿਮਲਾ ਰਾਣੀ ਨੇ ਕਿਹਾ ਕਿ ਮ੍ਰਿਤਕ ਹੰਸਾਂ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਪੁਲਿਸ ਵਲੋਂ ਦੋਸ਼ੀਆਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।