ਗਰਾਮ ਪੰਚਾਇਤ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂਰ ਸ਼ਾਹ ਨੂੰ ਦਿੱਤਾ ਨਵਾਂ ਸੈੱਲਫ਼ ਸਟਾਰਟ ਜਨਰੇਟਰ
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਵੱਲੇ ਸ਼ਾਹ ਉਤਾੜ (ਨੂਰ ਸ਼ਾਹ) ਵਿਖੇ ਗਰਾਮ ਪੰਚਾਇਤ ਵਲੋਂ ਬੱਚਿਆਂ ਦੀ ਸਹੂਲਤ ਅਤੇ ਗਰਮੀ ਤੋਂ ਰਾਹਤ ਲਈ ਇਕ ਨਵਾਂ ਸੈੱਲਫ਼ ਸਟਾਰਟ ਜਨਰੇਟਰ ਭੇਟ ਕੀਤਾ ਗਿਆ। ਸਰਪੰਚ ਖਜਾਨ ਸਿੰਘ, ਐੱਸ.
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਵੱਲੇ ਸ਼ਾਹ ਉਤਾੜ (ਨੂਰ ਸ਼ਾਹ) ਵਿਖੇ ਗਰਾਮ ਪੰਚਾਇਤ ਵਲੋਂ ਬੱਚਿਆਂ ਦੀ ਸਹੂਲਤ ਅਤੇ ਗਰਮੀ ਤੋਂ ਰਾਹਤ ਲਈ ਇਕ ਨਵਾਂ ਸੈੱਲਫ਼ ਸਟਾਰਟ ਜਨਰੇਟਰ ਭੇਟ ਕੀਤਾ ਗਿਆ। ਸਰਪੰਚ ਖਜਾਨ ਸਿੰਘ, ਐੱਸ.ਐੱਮ.ਸੀ.ਕਮੇਟੀ ਚੇਅਰਮੈਨ ਡਾ.ਰਾਜਪਾਲ ਅਤੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਇਹ ਜਨਰੇਟਰ ਸਕੂਲ ਸਟਾਫ਼ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵਲੋਂ ਪੰਚਾਇਤ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਜਨਰੇਟਰ ਚਲਾ ਕੇ ਇਸ ਦਾ ਉਦਘਾਟਨ ਕੀਤਾ ਗਿਆ। ਸਟਾਫ਼ ਨੇ ਕਿਹਾ ਕਿ ਇਹ ਜਨਰੇਟਰ ਗਰਮੀ ਦੇ ਮੌਸਮ ਵਿਚ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ।