03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅੰਤਰਰਾਸ਼ਟਰੀ ਬਜ਼ੁਰਗ ਦਿਵਸ ’ਤੇ ਫ਼ਾਜ਼ਿਲਕਾ ਤੇ ਅਬੋਹਰ ਦੇ ਬਿਰਧ ਆਸ਼ਰਮਾਂ ’ਚ ਲਗਾਏ ਸਿਹਤ ਜਾਂਚ ਕੈਂਪ

ਫ਼ਾਜ਼ਿਲਕਾ, 3 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਬਜ਼ੁਰਗ ਦੇਖਭਾਲ ਦਿਵਸ ਮੌਕੇ ਮਾਨਵ ਕਲਿਆਣ ਬਿਰਧ ਆਸ਼ਰਮ ਫ਼ਾਜ਼ਿਲਕਾ ਤੇ ਸਮਰੱਥ, ਡਿਗਨਿਟੀ ਬਿਰਧ ਆਸ਼ਰਮ ਤੇ ਉਦਭਵ ਸੰਸਥਾ ਅਬੋਹਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 04-10-2026
ਫ਼ਾਜ਼ਿਲਕਾ, 3 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਬਜ਼ੁਰਗ ਦੇਖਭਾਲ ਦਿਵਸ ਮੌਕੇ ਮਾਨਵ ਕਲਿਆਣ ਬਿਰਧ ਆਸ਼ਰਮ ਫ਼ਾਜ਼ਿਲਕਾ ਤੇ ਸਮਰੱਥ, ਡਿਗਨਿਟੀ ਬਿਰਧ ਆਸ਼ਰਮ ਤੇ ਉਦਭਵ ਸੰਸਥਾ ਅਬੋਹਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਗਏ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਆਸ਼ਰਮਾਂ ਵਿਚ ਰਹਿ ਰਹੇ ਬਜ਼ੁਰਗਾਂ ਤੇ ਬੱਚੀਆਂ ਦੀ ਡਾਕਟਰੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦਿੱਤੀਆਂ। ਇਸ ਮੌਕੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਧਰੋਹਰ ਹਨ ਤੇ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਾਡਾ ਮੁੱਖ ਫ਼ਰਜ਼ ਹੈ। ਇਸ ਮੌਕੇ ਐੱਸ.ਐਮ.ਓ. ਡਾ. ਐਰਿਕ, ਡਾ. ਸੁਰੇਸ਼ ਕੰਬੋਜ, ਡਾ. ਅਭੀਨਵ ਗੁਪਤਾ, ਡਾ. ਨਿਸ਼ਾਂਤ ਸੇਤੀਆ, ਡਾ. ਅਭਿਸ਼ੇਕ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਕੁਮਾਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਪ੍ਰਬੰਧਕ ਭਾਵਨਾ ਸਾਹਨੀ, ਅਸ਼ੋਕ ਬੁਧੀਰਾਜਾ ਤੇ ਰਜਤ ਲੂਥਰਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅਬੋਹਰ ਮਿਡਟਾਊਨ ਵਲੋਂ ਨਸ਼ਾ ਮੁਕਤੀ ਤੇ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਕਣਕ ਦੀ ਐੱਮ.ਐੱਸ.ਪੀ. ’ਚ ਕੀਤਾ ਮਾਮੂਲੀ ਵਾਧਾ ਕਿਸਾਨਾਂ ਨਾਲ ਭੱਦਾ ਮਜ਼ਾਕ-ਸਿੱਧੂ
Ad Position 24