04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ‘ਸਵੱਛਤਾ ਹੀ ਸੇਵਾ’ ਅਭਿਆਨ ’ਚ ਮਾਰੀ ਬਾਜ਼ੀ

ਫ਼ਾਜ਼ਿਲਕਾ, 3 ਅਕਤੂਬਰ (ਦਵਿੰਦਰ ਪਾਲ ਸਿੰਘ)- ਨਗਰ ਕੌਂਸਲ ਵਲੋਂ ‘ਸਵੱਛਤਾ ਹੀ ਸੇਵਾ’ ਅਭਿਆਨ ਅਧੀਨ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਖੇਤਰ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਅਧਿਆਪਕਾ ਸ਼੍ਰੀਮਤੀ ਪ੍ਰਿਯਾ, ਸੁਮਿਤ ਮਦਾਨ ਤੇ ਅਜੇ ਕੁਮਾਰ ਦੀ ਯੋਗ ਅਗਵਾਈ ਤੇ ਰਹਿਨੁਮਾਈ ਹੇਠ ਵਿਦਿਆਰਥੀਆਂ ਵਲੋਂ ਬੇਕਾਰ ਵਸਤੂਆਂ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਆਕਰਸ਼ਕ ਸਜਾਵਟੀ ਕੰਧ ਨੂੰ ਜੱਜਾਂ ਵਲੋਂ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 04-10-2026
ਫ਼ਾਜ਼ਿਲਕਾ, 3 ਅਕਤੂਬਰ (ਦਵਿੰਦਰ ਪਾਲ ਸਿੰਘ)- ਨਗਰ ਕੌਂਸਲ ਵਲੋਂ ‘ਸਵੱਛਤਾ ਹੀ ਸੇਵਾ’ ਅਭਿਆਨ ਅਧੀਨ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਖੇਤਰ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਅਧਿਆਪਕਾ ਸ਼੍ਰੀਮਤੀ ਪ੍ਰਿਯਾ, ਸੁਮਿਤ ਮਦਾਨ ਤੇ ਅਜੇ ਕੁਮਾਰ ਦੀ ਯੋਗ ਅਗਵਾਈ ਤੇ ਰਹਿਨੁਮਾਈ ਹੇਠ ਵਿਦਿਆਰਥੀਆਂ ਵਲੋਂ ਬੇਕਾਰ ਵਸਤੂਆਂ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਆਕਰਸ਼ਕ ਸਜਾਵਟੀ ਕੰਧ ਨੂੰ ਜੱਜਾਂ ਵਲੋਂ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ। ਇਸ ਅਭਿਆਨ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਕਬਾੜ ਤੇ ਬੇਕਾਰ ਪਈਆਂ ਚੀਜ਼ਾਂ ਨੂੰ ਮੁੜ ਵਰਤੋਂ ’ਚ ਲਿਆ ਕੇ ਸਕੂਲ ਦੀ ਇਕ ਕੰਧ ਨੂੰ ਬਹੁਤ ਹੀ ਸੁੰਦਰ ਤੇ ਕਲਾਤਮਕ ਢੰਗ ਨਾਲ ਸਜਾਇਆ, ਜੋ ਕਿ ਖਿੱਚ ਦਾ ਕੇਂਦਰ ਬਣੀ। ਇਸ ਸ਼ਾਨਦਾਰ ਜਿੱਤ ’ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਛਾਬੜਾ ਨੇ ਬੱਚਿਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਕ ਸ਼੍ਰੀਮਤੀ ਰਿਚਾ ਪ੍ਰਣਾਮੀ ਅਤੇ ਸਕੂਲ ਪ੍ਰਧਾਨ ਵਿਜੇ ਮੋਂਗਾ ਨੇ ਵੀ ਟੀਮ ਦੇ ਇਸ ਬਿਹਤਰੀਨ ਪ੍ਰਦਰਸ਼ਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਰਾਈਡਰਜ਼ ਯੂਨੀਅਨ ਦਾ ਗਠਨ, ਨਿਖਿਲ ਬਣੇ ਪ੍ਰਧਾਨ ਅਗਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਅਥਲੈਟਿਕਸ ’ਚ ਲਹਿਰਾਇਆ ਝੰਡਾ
Ad Position 24