17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

65ਵੀਂ ਬਟਾਲੀਅਨ ਬੀ.ਐੱਸ.ਐਫ. ਵਲੋਂ ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ਫ਼ੌਜ ’ਚ ਭਰਤੀ ਤੋਂ ਪਹਿਲਾਂ ਦਾ ਸਿਖਲਾਈ ਕੈਂਪ ਸਫਲਤਾਪੂਰਵਕ ਨੇਪਰੇ ਚੜ੍ਹਿਆ

ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- 65ਵੀਂ ਬਟਾਲੀਅਨ ਸੀਮਾ ਸੁਰੱਖਿਆ ਬਲ ਵਲੋਂ ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ‘ਪ੍ਰੀ-ਰੀਕਰੂਟਮੈਂਟ’ (ਭਰਤੀ ਤੋਂ ਪਹਿਲਾਂ) ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਤ ਕੀਤਾ ਗਿਆ। ਕੈਂਪ ਵਿਚ ਸਰਹੱਦੀ ਪਿੰਡ ਗਟੀਆਰੂ, ਚਖੇਵਾ, ਟਾਹਲੀ ਵਾਲਾ, ਲਖਾ ਅਸਲੀ, ਜੋਧਾਵਾਲਾ, ਜਗਨਨਾਥ, ਧੁਨਕੀਆਂ ਤੇ ਘੇਲੇਵਾਲਾ ਸਮੇਤ ਹੋਰਨਾਂ ਪਿੰਡਾਂ ਦੇ 36 ਨੌਜਵਾਨਾਂ ਨੇ ਇਕ ਮਹੀਨੇ ਦੀ ਵਿਸ਼ੇਸ਼ ਸਿਖਲਾਈ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 18-10-2026
ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- 65ਵੀਂ ਬਟਾਲੀਅਨ ਸੀਮਾ ਸੁਰੱਖਿਆ ਬਲ ਵਲੋਂ ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ‘ਪ੍ਰੀ-ਰੀਕਰੂਟਮੈਂਟ’ (ਭਰਤੀ ਤੋਂ ਪਹਿਲਾਂ) ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਤ ਕੀਤਾ ਗਿਆ। ਕੈਂਪ ਵਿਚ ਸਰਹੱਦੀ ਪਿੰਡ ਗਟੀਆਰੂ, ਚਖੇਵਾ, ਟਾਹਲੀ ਵਾਲਾ, ਲਖਾ ਅਸਲੀ, ਜੋਧਾਵਾਲਾ, ਜਗਨਨਾਥ, ਧੁਨਕੀਆਂ ਤੇ ਘੇਲੇਵਾਲਾ ਸਮੇਤ ਹੋਰਨਾਂ ਪਿੰਡਾਂ ਦੇ 36 ਨੌਜਵਾਨਾਂ ਨੇ ਇਕ ਮਹੀਨੇ ਦੀ ਵਿਸ਼ੇਸ਼ ਸਿਖਲਾਈ ਵਿਚ ਭਾਗ ਲਿਆ। ਸਿਖਲਾਈ ਦੌਰਾਨ ਨੌਜਵਾਨਾਂ ਨੂੰ ਸਰੀਰਕ ਯੋਗਤਾ, ਲਿਖਤੀ ਪ੍ਰੀਖਿਆ, ਮਨੋਵਿਗਿਆਨ, ਰੀਜ਼ਨਿੰਗ ਤੇ ਇੰਟਰਵਿਊ ਨਾਲ ਸਬੰਧਿਤ ਅਹਿਮ ਨੁਕਤੇ ਸਿਖਾਏ ਗਏ। ਇਸ ਮੌਕੇ 65ਵੀਂ ਬਟਾਲੀਅਨ ਬੀ.ਐੱਸ.ਐਫ. ਦੇ ਕਮਾਡੈਂਟ ਵੀਰੇਂਦਰ ਬਹਾਦਰ ਯਾਦਵ ਦੀ ਦੇਖ-ਰੇਖ ਹੇਠ ਕੰਪਨੀ ਕਮਾਂਡਰ ਨਵੀਨ ਕੁਮਾਰ, ਇੰਸਪੈਕਟਰ ਡੀ.ਐੱਸ. ਮੀਨਾ ਤੇ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਬੀ.ਐੱਸ.ਐਫ. ਨਾ ਸਿਰਫ਼ ਸਰਹੱਦਾਂ ਦੀ ਰਾਖੀ ਲਈ ਤਤਪਰ ਰਹਿੰਦੀ ਹੈ, ਸਗੋਂ ਮਾਨਵਤਾ ਵਾਦੀ ਤੇ ਸਮਾਜ ਸੇਵੀ ਕਾਰਜਾਂ ’ਚ ਵੀ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੀ ਹੈ। ਕੈਂਪ ਦੀ ਸਮਾਪਤੀ ’ਤੇ ਕਮਾਡੈਂਟ ਵਲੋਂ ਸਿਖਲਾਈ ਪੂਰੀ ਕਰਨ ਵਾਲੇ ਸਾਰੇ 36 ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀਆਂ ਨੇ ਬੀ.ਐੱਸ.ਐਫ. ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਪੁਲ ਨੇੜੇ ਖੁੱਲ੍ਹੀ ਖੂਹੀ ਬਣੀ ਹਾਦਸੇ ਦਾ ਕਾਰਨ, ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਆਂ ਲੜਕੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤੇ ਸੋਨੇ ਤੇ ਚਾਂਦੀ ਦੇ ਤਗਮੇ
Ad Position 24