21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਫ਼ਾਜ਼ਿਲਕਾ ਅੰਦਰ ਵੱਖ-ਵੱਖ ਥਾਵਾਂ ’ਤੇ ਦੁਸਹਿਰਾ ਧੂਮਧਾਮ ਨਾਲ ਮਨਾਇਆ

ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਦੁਸਹਿਰੇ ਨੂੰ ਲੋਕਾਂ ਵਲੋਂ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਫ਼ਾਜ਼ਿਲਕਾ ਵਲੋਂ ਸਰਕਾਰੀ ਐਮ.

Ad Position 21
No active advertisement
ਮੰਡੀ ਲਾਧੂਕਾ ਦੀ ਨਵੀਂ ਅਨਾਜ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਏ ਜਾਣ ਤੋਂ ਪਹਿਲਾਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਆਦਮ ਕੱਦ ਬੁੱਤਾਂ ਦੇ ਨਾਲ ਇਕ ਤਸਵੀਰ। ਤਸਵੀਰ-ਰਾਕੇਸ਼ ਛਾਬੜਾ ਅਰਨੀਵਾਲਾ ਵਿਚ ਬੁੱਤਾਂ ਨੂੰ ਅਗਨੀ ਭੇਟ ਕਰਦੇ ਹੋਏ ਸਤਿੰਦਰਜੀਤ ਸਿੰਘ ਮੰਟਾ ਅਤੇ ਹੋਰ। ਅਜੀਤ ਤਸਵੀਰ ਚੱਕ ਡੱਬਵਾਲਾ, ਬੰਨ ਵਾਲਾ ਵਿਖੇ ਦੁਸਹਿਰਾ ਕਮੇਟੀ ਕਰਨ ਕੰਬੋਜ ਦਾ ਸਨਮਾਨ ਕਰਦੀ ਹੋਈ। ਅਜੀਤ ਤਸਵੀਰ ਜਲਾਲਾਬਾਦ ਵਿਖੇ ਮਨਾਏ ਗਏ ਦੁਸਹਿਰਾ ਤਿਉਹਾਰ ਮੌਕੇ ਸਜਾਏ ਗਏ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲੇ। ਤਸਵੀਰ-ਕਰਨ ਚੁਚਰਾ 21-10-2026
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਦੁਸਹਿਰੇ ਨੂੰ ਲੋਕਾਂ ਵਲੋਂ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਫ਼ਾਜ਼ਿਲਕਾ ਵਲੋਂ ਸਰਕਾਰੀ ਐਮ.ਆਰ ਕਾਲਜ ਦੇ ਸਟੇਡੀਅਮ ਵਿਖੇ ਮਨਾਇਆ ਗਿਆ। ਜਿਸ ਵਿਚ ਭਗਵਾਨ ਰਾਮ, ਲਕਸ਼ਮਣ, ਸੀਤਾ ਮਾਤਾ, ਰਾਵਣ ਦੇ ਰੂਪ ’ਚ ਬਣੇ ਕਲਾਕਾਰਾਂ ਨੇ ਬਾਖ਼ੂਬੀ ਪ੍ਰਦਰਸ਼ਨ ਕੀਤਾ। ਇਸ ਸਮਾਰੋਹ ਵਿਚ ਮੁੱਖ ਮਹਿਮਾਨਾਂ ਵਜੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮ-ਪਤਨੀ ਖ਼ੁਸ਼ਬੂ, ਚੰਦਨ ਉਰਫ਼ ਚੰਦੂ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਡਾ.ਨੂਪੁਰ ਅਤੇ ਡਾ.ਜਿਵੇਸ਼ ਲੂਣਾ ਨੇ ਕੀਤੀ। ਸ਼ਾਮ ਵੇਲੇ ਪੂਜਾ ਲੂਥਰਾ ਸਚਦੇਵਾ ਵਲੋਂ ਜੋਤ ਪ੍ਰਜ੍ਵਲਿਤ ਕੀਤੀ ਗਈ, ਸ੍ਰੀ ਰਾਮ ਸੈਨਾ ਦਾ ਸਵਾਗਤ ਕੀਤਾ ਗਿਆ ਅਤੇ ਭਵਯ ਆਰਤੀ ਕੀਤੀ ਗਈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਚੇਅਰਮੈਨ ਮਨੋਹਰ ਲਾਲ ਖੱਤਰੀ, ਪ੍ਰਧਾਨ ਸ਼ੀਂਕੂ ਪਾਂਡੇ, ਉਪ-ਪ੍ਰਧਾਨ ਰਾਮ ਲਾਲ ਗਰਗ, ਜਨਰਲ ਸਕੱਤਰ ਵਿਜੇ ਤੰਵਰ, ਕੈਸ਼ੀਅਰ ਸੁਭਾਸ਼ ਖੁੰਗਰ, ਦੀਪਕ ਦਾਬੜਾ, ਕਾਰਜਕਾਰਨੀ ਮੈਂਬਰਾਂ ਅਤੇ ਨਗਰ ਕੌਂਸਲ ਫ਼ਾਜ਼ਿਲਕਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਦੂਜੇ ਪਾਸੇ ਸ੍ਰੀ ਸੇਵਾ ਸੰਮਤੀ ਸਭਾ (ਰਜਿ.) ਫ਼ਾਜ਼ਿਲਕਾ ਵਲੋਂ ਕੈਂਟ ਰੋਡ, ਨੇੜੇ ਟੀ.ਵੀ.ਟਾਵਰ ਵਿਖੇ ਦਸਹਿਰਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਬੀ.ਐੱਸ.ਐੱਫ. ਅਬੋਹਰ ਰੇਂਜ ਦੇ ਡੀ.ਆਈ.ਜੀ. ਸੁਕੁਮਾਰ ਸਾਰੰਗੀ ਅਤੇ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਾਂਗਰਸੀ ਆਗੂ ਸਮਰਬੀਰ ਸਿੰਘ, ਧੀਰਾ ਬਰਾੜ, ਮਨੀਸ਼ ਕਟਾਰੀਆ, ਰਮਨ ਸਚਦੇਵਾ ਹਾਜ਼ਰ ਸਨ। ਫ਼ਾਜ਼ਿਲਕਾ ਵਿਚ ਤਿਆਰ ਕੀਤੇ ਜਾਣ ਵਾਲੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਆਪਣੀ ਖ਼ਾਸ ਇਨਸਾਨੀ ਸਰੀਰ ਦੀ ਬਨਾਵਟ ਕਰਕੇ ਪੂਰੇ ਦੇਸ਼ ਵਿਚ ਵੱਖਰੀ ਪਛਾਣ ਰੱਖਦੇ ਹਨ। ਪੁਤਲਿਆਂ ਵਿਚ 40 ਤੋਂ 45 ਹਜ਼ਾਰ ਰੁਪਏ ਦੀ ਆਤਿਸ਼ਬਾਜ਼ੀ ਭਰੀ ਗਈ ਸੀ ਅਤੇ ਵਿਸ਼ੇਸ਼ ਲਾਈਟਿੰਗ ਕੀਤੀ ਗਈ ਸੀ। ਸ਼ਾਮ ਢਲਦੇ ਹੀ ਰਾਵਣ ਦਹਿਨ ਸਮੇਂ ਸ਼ਾਨਦਾਰ ਆਤਿਸ਼ਬਾਜ਼ੀ ਅਤੇ ਜਗਮਗਾਉਂਦੀਆਂ ਰੌਸ਼ਨੀਆਂ ਨੇ ਪੂਰੇ ਵਾਤਾਵਰਨ ਨੂੰ ਅਲੌਕਿਕ ਬਣਾ ਦਿੱਤਾ। ਸ਼ਹਿਰ ਵਾਸੀਆਂ ਅਤੇ ਭਾਰੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਇਸ ਪਾਵਨ ਤਿਉਹਾਰ ਦਾ ਅਨੰਦ ਲਿਆ। ਵਿਧਾਇਕ ਸਵਨਾ ਨੇ ਇਲੈਕਟ੍ਰੋਨਿਕ ਤੀਰ ਨਾਲ ਆਦਮ ਕੱਦ ਬੁੱਤਾਂ ਨੂੰ ਦਿੱਤੀ ਅਗਨੀ ਮੰਡੀ ਲਾਧੂਕਾ, 20 ਅਕਤੂਬਰ (ਰਾਕੇਸ਼ ਛਾਬੜਾ/ਮਨਪ੍ਰੀਤ ਸਿੰਘ ਸੈਣੀ)-ਨਵੀਂ ਅਨਾਜ ਮੰਡੀ ਵਿਚ ਤਿਉਹਾਰ ਦੁਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਰਾਮ ਅਤੇ ਰਾਵਣ ਦੀਆਂ ਸੈਨਾਵਾਂ ਦੇ ਵਿਚਕਾਰ ਗਹਿਗੱਚ ਲੜਾਈ ਹੋਈ , ਰਾਵਣ, ਮੇਘਨਾਥ ਅਤੇ ਕੁੰਭਕਰਨ ਦੀ ਮੌਤ ਤੋਂ ਬਾਅਦ, ਇਨ੍ਹਾਂ ਦੇ ਆਦਮ ਕਦ ਬੁੱਤਾਂ ਨੂੰ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ ਪਤਨੀ ਖ਼ੁਸ਼ਬੂ ਸਾਵਨਸੁੱਖਾ ਵਲੋਂ ਇਲੈਕਟ੍ਰੋਨਿਕ ਤੀਰਾਂ ਦੇ ਨਾਲ ਅਗਨੀ ਪ੍ਰਦਾਨ ਕੀਤੀ ਗਈ। ਇਸ ਮੌਕੇ ’ਤੇ ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ, ਅਨਿਲ ਸੇਤੀਆ ਸਾਬਕਾ ਪ੍ਰਧਾਨ ਨਗਰ ਕੌਸ਼ਲ ਫ਼ਾਜ਼ਿਲਕਾ, ਲਵਿਸ਼ ਚਾਵਲਾ, ਅਜੈ ਸਾਵਨਸੁੱਖਾ, ਪੰਜਾਬ ਪੁਲਿਸ ਦੇ ਐੱਸ.ਪੀ ਜਤਿੰਦਰ ਕੁਮਾਰ, ਡੀ.ਐੱਸ.ਪੀ ਸਬ ਡਿਵੀਜ਼ਨ ਬਲਵਿੰਦਰ ਸਿੰਘ, ਖਜਾਨ ਸਿੰਘ ਪਟਵਾਰੀ, ਫ਼ਕੀਰ ਚੰਦ ਨੰਬਰਦਾਰ, ਮੰਡੀ ਦੀ ਸੰਕੀਰਤਨ ਭਜਨ ਮੰਡਲੀ, ਮੰਡੀ ਦੀ ਪੁਲਿਸ ਚੌਕੀ ਦੇ ਇੰਚਾਰਜ ਏ ਐੱਸ ਆਈ ਬਲਕਾਰ ਸਿੰਘ , ਏ.ਐੱਸ.ਆਈ ਹਰਦਿਆਲ ਸਿੰਘ, ਮੰਡੀ ਦੀ ਸਮੂਹ ਪੰਚਾਇਤ ਅਤੇ ਗੁਰਮੀਤ ਸਿੰਘ ਕਾਠਪਾਲ ਆਦਿ ਹਾਜ਼ਰ ਸਨ। ਚੱਕ ਡੱਬਵਾਲਾ, ਬੰਨਵਾਲਾ ਵਿਖੇ ਦੁਸਹਿਰਾ ਉਤਸਵ ਮੌਕੇ ਕਰਨ ਕੰਬੋਜ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਸ਼ਿਵ ਸ਼ਕਤੀ ਸ੍ਰੀ ਰਾਮ ਸਭਾ, ਬਾਬਾ ਭੂੰਮਣ ਸ਼ਾਹ ਕਮੇਟੀ ਅਤੇ ਪਿੰਡ ਦੇ ਨੌਜਵਾਨ ਵੀਰਾਂ, ਪੰਚਾਇਤ ਚੱਕ ਡੱਬਵਾਲਾ, ਚੱਕ ਬੰਨ ਵਾਲਾ ਵਲੋਂ ਸਾਂਝੇ ਤੌਰ ਤੇ ਦੁਸਹਿਰਾ ਉਤਸਵ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਕਰਨ ਕੰਬੋਜ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਫ਼ਾਜ਼ਿਲਕਾ ਪੁੱਜੇ । ਜਿਨ੍ਹਾਂ ਨੇ ਕਮੇਟੀ ਨੂੰ ਆਪਣੇ ਵੱਲੋਂ 11000 ਦੀ ਸਹਾਇਤਾ ਰਾਸ਼ੀ ਦਿੱਤੀ । ਉਨ੍ਹਾਂ ਨੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੰਬੋਜ ਨੇ ਕਿਹਾ ਕਿ ਦੁਸਹਿਰਾ ਸਾਨੂੰ ਚੰਗੇ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਮਨੁੱਖ ਦੇ ਮਨ ਵਿਚੋਂ ਹਉਮੈ ਅਤੇ ਹੰਕਾਰ ਨੂੰ ਖ਼ਤਮ ਕਰਨ ਦਾ ਸੰਦੇਸ਼ ਵੀ ਦਿੰਦਾ ਹੈ । ਪੀਰ ਬਾਬਾ ਖ਼ਾਕੀ ਸ਼ਾਹ ਜੀ ਦੀ ਸਮਾਧ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ ਜਲਾਲਾਬਾਦ, (ਕਰਨ ਚੁਚਰਾ)- ਦੁਸਹਿਰੇ ਦਾ ਪਵਿੱਤਰ ਤਿਉਹਾਰ ਪੀਰ ਬਾਬਾ ਖ਼ਾਕੀ ਸ਼ਾਹ ਜੀ ਦੀ ਸਮਾਧ ਵਿਖੇ ਦੋਵਾਂ ਰਾਮ ਲੀਲ੍ਹਾ ਕਮੇਟੀਆਂ ਵਲੋਂ ਸਾਂਝੇ ਤੌਰ ’ਤੇ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਰਿਆਦਾ ਨਾਲ ਮਨਾਇਆ ਗਿਆ। ਬ੍ਰਹਮਲੀਨ ਬਾਬਾ ਸੀਤਾ ਰਾਮ ਦੀ ਪ੍ਰੇਰਨਾ ਸਦਕਾ ਮਨਾਏ ਜਾਂਦੇ ਇਸ ਸਮਾਗਮ ਦੌਰਾਨ ਵੱਖ-ਵੱਖ ਆਗੂਆਂ ਅਤੇ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਵਿਚ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਦਸਹਿਰੇ ਦੇ ਤਿਉਹਾਰ ਦੀ ਧਾਰਮਿਕ ਅਤੇ ਸਮਾਜਿਕ ਮਹੱਤਤਾ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦਸਹਿਰਾ ਸਾਨੂੰ ਸਚਾਈ, ਨੇਕੀ, ਸਦਭਾਵਨਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਹਮੇਸ਼ਾ ਸਚਾਈ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਹੰਕਾਰ, ਅਨਿਆਂ ਤੇ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਦਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਅਹਿਮ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਸਾਡੀ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਿਉਹਾਰਾਂ ਨੂੰ ਆਪਸੀ ਸਦਭਾਵਨਾ ਅਤੇ ਮਿਲਵਰਤਨ ਨਾਲ ਮਨਾਉਂਦਿਆਂ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਸਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਕੁਮਾਰ ਵਲੇਚਾ, ਅੰਕੁਸ਼ ਮੁਟਨੇਜਾ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ, ਅਸ਼ੋਕ ਕੰਬੋਜ ਪ੍ਰਧਾਨ ਪੰਜਾਬ ਕਿਸਾਨ ਸਭਾ, ਅੰਕਿਤ ਕਟਾਰੀਆ, ਰਾਜ ਬਖ਼ਸ਼ ਕੰਬੋਜ, ਹੰਸ ਰਾਜ ਜੋਸਨ ਸਾਬਕਾ ਮੰਤਰੀ, ਦਰਸ਼ਨ ਲਾਲ, ਸ੍ਰੀ ਬਾਲਾ ਜੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਸੁਮਿਤ ਕੁੱਕੜ, ਟਿੱਕਣ ਪਰੂਥੀ, ਅਜੇ ਬਜਾਜ, ਲਵਿਸ਼ ਬਜਾਜ, ਜਸਕਿਰਤ ਸਿੰਘ, ਆਸ਼ੂ ਮੱਕੜ, ਕਾਂਗਰਸੀ ਆਗੂ ਗੁਰਜੋਤ ਸਿੰਘ ਸੰਧੂ, ਹੈਪੀ ਸੰਧੂ, ਅਸ਼ੋਕ ਗੂੰਬਰ, ਰਾਮ ਨਾਥ, ਰਵੀ ਕੁਮਾਰ, ਨੀਲਾ ਕੁਮਾਰ ਆਦਿ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਅਰਨੀਵਾਲਾ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਮੰਡੀ ਅਰਨੀਵਾਲਾ, (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਵਿਚ ਦੁਸਹਿਰੇ ਦਾ ਤਿਉਹਾਰ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ ਮਨਾਇਆ ਗਿਆ। ਇਲਾਕੇ ਭਰ ਤੋਂ ਸੰਗਤਾਂ ਮੰਡੀ ਵਿਚ ਪੁੱਜੀਆਂ। ਅਰਨੀਵਾਲਾ ਵਿਚ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਮੌਕੇ ਮੇਘਨਾਦ, ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਕਰਨਲ ਤਰਸੇਮ ਸਿੰਘ ਵੜੈਚ ਸਾਬਕਾ ਕਪਤਾਨ ਭਾਰਤੀ ਪੋਲੋ , ਸਤਿੰਦਰਜੀਤ ਸਿੰਘ ਮੰਟਾ ਹਲਕਾ ਇੰਚਾਰਜ ਜਲਾਲਾਬਾਦ ਸ਼੍ਰੋਮਣੀ ਅਕਾਲੀ ਦਲ, ਰਾਣਾ ਸੰਧੂ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਫ਼ਾਜ਼ਿਲਕਾ, ਸ਼ਿਵ ਬਤਰਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ, ਲਖਵਿੰਦਰ ਸਿੰਘ ਰੋਹੀ ਵਾਲਾ, ਕਾਲਾ ਸੰਧੂ, ਸੁਖਦੇਵ ਸਿੰਘ ਠੇਠੀ, ਸੁਖਵਿੰਦਰ ਲਾਲ, ਜਗਦੀਸ਼ ਬਜਾਜ, ਐੱਸ.ਪੀ ਬਜਾਜ, ਮੋਹਨ ਲਾਲ ਬਜਾਜ , ਭੁਪਿੰਦਰ ਸਿੰਘ ਉਤਰੇਜਾ, ਕੁਲਵਿੰਦਰ ਸਿੰਘ ਅੰਮ੍ਰਿਤਸਰੀਆ, ਜੋਗਿੰਦਰ ਸਿੰਘ ਸਾਬਕਾ ਐਮ.ਸੀ, ਰਾਜੂ ਕੁੱਕੜ, ਲਾਲਾ ਅਰਨੀਵਾਲਾ , ਪਿਆਰਾ ਸਿੰਘ, ਬਿੰਦਰ ਸਿੰਘ, ਸਤਵਿੰਦਰ ਸਿੰਘ ਸੰਧੂ ਪ੍ਰਿਤਪਾਲ ਸਿੰਘ ਵੜੈਚ , ਜਰਨੈਲ ਸਿੰਘ, ਬਲਜੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ। ਦੁਸਹਿਰਾ ਬੁਰਾਈ ’ਤੇ ਅਛਾਈ ਦੀ ਜਿੱਤ ਦਾ ਪ੍ਰਤੀਕ-ਸਿੱਧੂ ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਨਵੀਂ ਆਬਾਦੀ ਵਿਖੇ ਉੱਤਰ ਰੇਲਵੇ ਰਾਮ-ਲੀਲ੍ਹਾ ਕਮੇਟੀ ਵਲੋਂ ਦੁਸਹਿਰਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਨੇ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਰਾਮ-ਲੀਲ੍ਹਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸਮਰਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਮਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਦਸਹਿਰਾ ਬੁਰਾਈ ’ਤੇ ਅਛਾਈ, ਅਸਤਿ ’ਤੇ ਸਤਿ ਅਤੇ ਅਧਰਮ ’ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਭਗਵਾਨ ਰਾਮ ਦਾ ਜੀਵਨ ਸਾਨੂੰ ਮਰਿਆਦਾ, ਤਿਆਗ ਅਤੇ ਕਰਤੱਵ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। (ਬਾਕੀ ਸਫ਼ਾ 9 ’ ਤੇ )
Ad Position 22
No active advertisement
ਪਿਛਲੀ ਖ਼ਬਰ ਲੋਰੀਅਲ ਇੰਟਰਨੈਸ਼ਨਲ ਸਕੂਲ ਨੇ ਰਾਸ਼ਟਰੀ ਸਮੂਹ ਗਾਣ ਪ੍ਰਤੀਯੋਗਤਾ ’ਚ ਮੱਲਿਆ ਤੀਜਾ ਸਥਾਨ ਅਗਲੀ ਖ਼ਬਰ ਬੇ-ਇੰਤਜ਼ਾਮੀ ਦੀ ਭੇਟ ਚੜ੍ਹਿਆ ਅਬੋਹਰ ਦਾ ਦੁਸਹਿਰਾ ਸਮਾਗਮ ਮੈਦਾਨ ਵਿਚ ਲੋਕਾਂ ਦੀ ਆਵਾਜਾਈ ਕਾਰਨ ਪ੍ਰਬੰਧਾਂ ’ਤੇ ਉੱਠੇ ਸਵਾ...
Ad Position 24