20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਬੱਡੀ ਮੈਚ ਦੌਰਾਨ ਸੰਦੀਪ ਸਿੰਘ ਭੱਟੀ ਨੇ ਖਿਡਾਰੀਆਂ ਨੂੰ 5,100 ਰੁਪਏ ਦੀ ਦਿੱਤੀ ਸਨਮਾਨ ਰਾਸ਼ੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ-ਸੰਦੀਪ ਸਿੰਘ ਭੱਟੀ

ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਪਿੰਡ ਸੰਤ ਖੀਵਾਪੁਰ ਵਿਖੇ ਆਯੋਜਿਤ ਕਬੱਡੀ ਮੈਚ ਦੌਰਾਨ ਸੰਦੀਪ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ 5100 ਰੁਪਏ ਦੀ ਨਕਦ ਸਨਮਾਨ ਰਾਸ਼ੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 21-10-2026
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਪਿੰਡ ਸੰਤ ਖੀਵਾਪੁਰ ਵਿਖੇ ਆਯੋਜਿਤ ਕਬੱਡੀ ਮੈਚ ਦੌਰਾਨ ਸੰਦੀਪ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ 5100 ਰੁਪਏ ਦੀ ਨਕਦ ਸਨਮਾਨ ਰਾਸ਼ੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਪੰਜਾਬ ਦੇ ਅਮੀਰ ਸਭਿਆਚਾਰ ਦਾ ਹਿੱਸਾ ਹਨ। ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦੌਰਾਨ ਸਰਪੰਚ ਹਰਜੀਤ ਸਿੰਘ, ਬਿੱਟੂ ਬਲਾਕ ਪ੍ਰਧਾਨ, ਸਾਕਾ ਸਮਾਜ ਸੇਵੀ, ਬਲਜਿੰਦਰ ਚੇਅਰਮੈਨ, ਕੁਲਦੀਪ ਸਮਾਜ ਸੇਵੀ, ਰਾਜੇਸ਼ ਸਰਪੰਚ, ਦਰਸ਼ਨ ਲਾਲ ਸਰਪੰਚ, ਦੇਸ਼ ਰਾਜ, ਸਰਪੰਚ ਕੁਲਦੀਪ ਅਤੇ ਛਿੰਦਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੈ ਦੀ ਮੌਤ ਦੇ ਇਨਸਾਫ਼ ਲਈ ਬੁੱਧਵਾਰ ਨੂੰ ਅਬੋਹਰ ਬੰਦ ਦਾ ਐਲਾਨ ਅਗਲੀ ਖ਼ਬਰ ਸਾਹਿਤਕ ਸੰਮੇਲਨ ’ਚ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ’ਤੇ ਮੰਥਨ ਨਵ-ਨਿਯੁਕਤ ਸੀਨੇਟਰ ਡਾ.ਗੁਰਰਾਜ ਸਿੰਘ ਚਹਿਲ ਸਨਮਾਨਿਤ, ‘...
Ad Position 24