ਸਾਹਿਤਕ ਸੰਮੇਲਨ ’ਚ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ’ਤੇ ਮੰਥਨ
ਨਵ-ਨਿਯੁਕਤ ਸੀਨੇਟਰ ਡਾ.ਗੁਰਰਾਜ ਸਿੰਘ ਚਹਿਲ ਸਨਮਾਨਿਤ, ‘ਵਲਵਲੇ-2’ ਪੁਸਤਕ ਰਿਲੀਜ਼
ਅਬੋਹਰ, 20 ਅਕਤੂਬਰ (ਵਿਵੇਕ ਹੂੜੀਆ)- ਸਾਹਿਤ ਸਿਰਜਣ ਮੰਚ ਅਬੋਹਰ ਸਾਹਿਤ ਸੰਮੇਲਨ ਅਤੇ ਕਵਿਤਾ ਸੰਮੇਲਨ ਵਲੋਂ ਵਾਹਿਗੁਰੂ ਕਾਲਜ ਦੇ ਨੇੜੇ ਬੁਰਜ ਮੁਹਾਰ ਲਿੰਕ ਰੋਡ ਸਥਿਤ ਐਡਵੈਂਚਰ ਪਾਰਕ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਨਵ-ਨਿਯੁਕਤ ਸੀਨੇਟਰ ਡਾ.
ਅ
ਅਬੋਹਰ ਵਿਖੇ ਸਾਹਿਤਕ ਸਮਾਰੋਹ ਦੌਰਾਨ ਨਵ-ਨਿਯੁਕਤ ਸੀਨੇਟਰ ਡਾ. ਗੁਰਰਾਜ ਸਿੰਘ ਚਹਿਲ ਦਾ ਸਨਮਾਨ ਕਰਦੇ ਹੋਏ ਆਯੋਜਕ ਅਤੇ ਸਾਹਿਤਕਾਰ। ਅਜੀਤ ਤਸਵੀਰ
21-10-2026
ਅਬੋਹਰ, 20 ਅਕਤੂਬਰ (ਵਿਵੇਕ ਹੂੜੀਆ)- ਸਾਹਿਤ ਸਿਰਜਣ ਮੰਚ ਅਬੋਹਰ ਸਾਹਿਤ ਸੰਮੇਲਨ ਅਤੇ ਕਵਿਤਾ ਸੰਮੇਲਨ ਵਲੋਂ ਵਾਹਿਗੁਰੂ ਕਾਲਜ ਦੇ ਨੇੜੇ ਬੁਰਜ ਮੁਹਾਰ ਲਿੰਕ ਰੋਡ ਸਥਿਤ ਐਡਵੈਂਚਰ ਪਾਰਕ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਨਵ-ਨਿਯੁਕਤ ਸੀਨੇਟਰ ਡਾ.ਗੁਰਰਾਜ ਸਿੰਘ ਚਹਿਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਕਨਵੀਨਰ ਭੁਪਿੰਦਰ ਉਤਰੇਜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਰੋਹ ਦੀ ਪ੍ਰਧਾਨਗੀ ਡਾ. ਇਕਬਾਲ ਸਿੰਘ ਗੋਦਾਰਾ, ਮਹਿੰਦਰਜੀਤ ਬਹਾਵਵਾਲੀਆ, ਡਾ.ਹਰਦੀਪ ਢਿੱਲੋਂ ਅਤੇ ਡਾ.ਤਰਸੇਮ ਸ਼ਰਮਾ ਨੇ ਕੀਤੀ। ਐਡਵੋਕੇਟ ਰਵਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਇਸ ਮੌਕੇ ਡਾ.ਤਰਸੇਮ ਸ਼ਰਮਾ ਨੇ ਪੰਜਾਬੀ ਭਾਸ਼ਾ ਦੇ ਸਾਹਮਣੇ ਆ ਰਹੀਆਂ ਚੁਨੌਤੀਆਂ ਅਤੇ ਸੈਨੇਟ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ ਰੱਖੇ। ਮਹਿੰਦਰਜੀਤ ਬਹਾਵਲੀਆ ਨੇ ਖੇਤਰ ਦੇ ਗੌਰਵਸ਼ਾਲੀ ਸਾਹਿਤਕ ਇਤਿਹਾਸ ’ਤੇ ਚਾਨਣਾ ਪਾਇਆ, ਜਦੋਂ ਕਿ ਡਾ. ਚੰਦਰ ਪ੍ਰਕਾਸ਼ ਨੇ ਨਵੀਂ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ। ਡਾ. ਇਕਬਾਲ ਸਿੰਘ ਗੋਦਾਰਾ ਨੇ ਕਿਹਾ ਕਿ ਅਬੋਹਰ ਦੀ ਮਿੱਟੀ ਵਿਚ ਅਜਿਹਾ ਖਿੱਚ ਹੈ ਕਿ ਇੱਥੇ ਆਉਣ ਵਾਲਾ ਵਿਅਕਤੀ ਇਸੇ ਧਰਤੀ ਦਾ ਹੋ ਕੇ ਰਹਿ ਜਾਂਦਾ ਹੈ। ਮੁੱਖ ਮਹਿਮਾਨ ਡਾ.ਗੁਰਰਾਜ ਸਿੰਘ ਚਹਿਲ ਨੇ ਸੀਨੇਟਰ ਬਣਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੇਤਰ ਦੀਆਂ ਮੰਗਾਂ ਨੂੰ ਉਚਿੱਤ ਮੰਚ ’ਤੇ ਚੁੱਕਣ ਲਈ ਪੂਰੀ ਜ਼ਿੰਮੇਵਾਰੀ ਨਾਲ ਯਤਨ ਕਰਨਗੇ। ਸਮਾਰੋਹ ਦੇ ਦੂਜੇ ਪੜਾਅ ਵਿਚ ਹਰਦੀਪ ਢਿੱਲੋਂ, ਵਿਜਯੰਤ ਜੁਨੇਜਾ, ਜੋਟ, ਸਤਨਾਮ ਸਿੰਘ, ਰਵਿੰਦਰ ਸਿੰਘ ਗਿੱਲ ਅਤੇ ਸੁਰਿੰਦਰ ਨਿਮਾਣਾ ਨੇ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਸਤਨਾਮ ਸਿੰਘ ਅਬੋਹਰ ਦੀ ਪੁਸਤਕ ‘ਵਲਵਲੇ-2’ ਦਾ ਵਿਮੋਚਨ ਕੀਤਾ ਗਿਆ। ਰਾਜਿੰਦਰ ਮਾਂਜੀ ਦੁਆਰਾ ਸੰਪਾਦਿਤ ਮਾਸਿਕ ਪੱਤ੍ਰਿਕਾ ‘ਜਨ ਦਸਤਕ’ ਦਾ ਅੰਕ ਵੀ ਲੋਕ-ਅਰਪਣ ਕੀਤਾ ਗਿਆ। ਪ੍ਰੋ. ਕਸ਼ਮੀਰ ਲੂਣਾ ਦੇ ਨਾਟਕ ‘ਜਨਕ’ ਨੂੰ ਮੋਹਨ ਰਾਕੇਸ਼ ਪੁਰਸਕਾਰ ਮਿਲਣ ਦਾ ਜ਼ਿਕਰ ਵੀ ਕੀਤਾ ਗਿਆ। ਸਮਾਰੋਹ ਦੌਰਾਨ ਡਾ. ਗੁਰਰਾਜ ਸਿੰਘ ਚਹਿਲ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਾਹਿੱਤ ਪ੍ਰੇਮੀ ਮੌਜੂਦ ਸਨ।