ਗੋਪੀਚੰਦ ਆਰੀਆ ਮਹਿਲਾ ਕਾਲਜ ਵਲੋਂ ਜਾਗਰੂਕਤਾ ਰੈਲੀ
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਗੋਪੀਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੇ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਐਨ. ਐੱਸ.
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਗੋਪੀਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੇ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਐਨ.ਐੱਸ.ਐੱਸ. ਯੂਨਿਟ ਦੇ ਸਹਿਯੋਗ ਨਾਲ ‘ਵਾਕ ਫ਼ਾਰ ਇਕੁਐਲਿਟੀ, ਮਾਰਚ ਫ਼ਾਰ ਚੇਂਜ’ ਵਿਸ਼ੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੀ ਪ੍ਰਿੰਸੀਪਲ ਅਤੇ ਡਾਇਰੈਕਟਰ ਡਾ.ਰੇਖਾ ਸੂਦ ਹਾਂਡਾ ਦੇ ਮਾਰਗਦਰਸ਼ਨ ਹੇਠ ਇਸ ਰੈਲੀ ਦਾ ਮੁੱਖ ਉਦੇਸ਼ ਸਮਾਜ ਵਿਚ ਲਿੰਗਕ ਸਮਾਨਤਾ, ਬਰਾਬਰ ਅਧਿਕਾਰਾਂ ਤੇ ਆਪਸੀ ਸਨਮਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ। ਰੈਲੀ ਵਿਚ ਲਗਭਗ 100 ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਵਿਦਿਆਰਥਣਾਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ‘ਵੱਖਰੀਆਂ ਭੂਮਿਕਾਵਾਂ, ਬਰਾਬਰ ਅਧਿਕਾਰ’, ‘ਸਭ ਦਾ ਸਨਮਾਨ ਕਰੋ, ਕਿਸੇ ਨਾਲ ਵਿਤਕਰਾ ਨਾ ਕਰੋ’ ਤੇ ‘ਸਸ਼ਕਤ ਬਣੋ, ਸਿੱਖਿਅਤ ਬਣੋ, ਅੱਗੇ ਵਧੋ’ ਵਰਗੇ ਪ੍ਰਭਾਵਸ਼ਾਲੀ ਨਾਅਰਿਆਂ ਰਾਹੀਂ ਸਮਾਜ ਵਿਚ ਸੁਰੱਖਿਅਤ ਵਾਤਾਵਰਨ ਤੇ ਬਰਾਬਰ ਮੌਕੇ ਮੁਹੱਈਆ ਕਰਵਾਉਣ ਦਾ ਸੁਨੇਹਾ ਦਿੱਤਾ।