ਬਾਬਾ ਰਾਮਦੇਵ ਮੰਦਰ ਵਿਚ ਸ਼ਰਦ ਪੂਰਨਿਮਾ ਤੇ ਮੀਰਾਂਬਾਈ ਜੈਅੰਤੀ ਮਨਾਈ
ਫ਼ਾਜ਼ਿਲਕਾ, 26 ਅਕਤੂਬਰ (ਦਵਿੰਦਰ ਪਾਲ ਸਿੰਘ)- ਪਿੰਡ ਬੋਦੀਵਾਲਾ ਪੀਥਾ ਸਥਿਤ ਬਾਬਾ ਰਾਮਦੇਵ ਦੇ ਮੰਦਰ ਵਿਚ ਸ਼ਰਦ ਪੂਰਨਿਮਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪਰਮ ਭਗਤ ਮੀਰਾਂਬਾਈ ਦੀ ਜੈਅੰਤੀ ਵੀ ਸ਼ਰਧਾ ਨਾਲ ਮਨਾਈ ਗਈ।
ਫ਼ਾਜ਼ਿਲਕਾ, 26 ਅਕਤੂਬਰ (ਦਵਿੰਦਰ ਪਾਲ ਸਿੰਘ)- ਪਿੰਡ ਬੋਦੀਵਾਲਾ ਪੀਥਾ ਸਥਿਤ ਬਾਬਾ ਰਾਮਦੇਵ ਦੇ ਮੰਦਰ ਵਿਚ ਸ਼ਰਦ ਪੂਰਨਿਮਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪਰਮ ਭਗਤ ਮੀਰਾਂਬਾਈ ਦੀ ਜੈਅੰਤੀ ਵੀ ਸ਼ਰਧਾ ਨਾਲ ਮਨਾਈ ਗਈ। ਸ਼ਰਧਾਲੂਆਂ ਨੇ ਮੰਦਰ ਵਿਚ ਮੱਥਾ ਟੇਕ ਕੇ ਪੂਜਾ-ਅਰਚਨਾ ਕੀਤੀ ਤੇ ਭਜਨਾਂ ਰਾਹੀਂ ਭਗਵਾਨ ਦਾ ਗੁਣਗਾਨ ਕੀਤਾ। ਸਮਾਗਮ ਵਿਚ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੇ ਗੱਦੀਨਸ਼ੀਨ ਭਗਤ ਕੇਸ਼ਵ ਸਾਹੂ, ਲੀਲਾਧਰ ਸ਼ਰਮਾ, ਰਾਕੇਸ਼ ਨਾਗਪਾਲ, ਵਿਜੇ ਗੁਪਤਾ, ਪਰਮਹੰਸ ਅਗਰਵਾਲ, ਪ੍ਰਿਥਵੀਰਾਜ, ਅਮਨ, ਬਨ੍ਹਵਾਰੀ ਲਾਲ ਸਾਹੂ ਤੇ ਸੰਜੇ ਨੈਨ ਨੇ ਕੀਰਤਨ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਜੋੜਿਆ।