27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਨੂੰਮਾਨਗੜ੍ਹ ਰੋਡ ਦੀ ਖ਼ਸਤਾ-ਹਾਲ ਸੜਕ ਕਾਰਨ ਟਰਾਲਾ ਪਲਟਿਆ

ਅਬੋਹਰ, 27 ਅਕਤੂਬਰ (ਵਿਵੇਕ ਹੂੜੀਆ)-ਅਬੋਹਰ ਦੇ ਹਨੂਮਾਨਗੜ੍ਹ ਰੋਡ ’ਤੇ ਖ਼ਸਤਾ-ਹਾਲ ਸੜਕ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਵੀ ਪਿੰਡ ਬਹਾਵਵਾਲਾ ਨੇੜੇ ਸੜਕ ’ਤੇ ਟੋਏ ਕਾਰਨ ਇਕ ਵੱਡਾ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ।

Ad Position 21
No active advertisement
ਅਜੀਤ ਡੈਸਕ 28-10-2026
ਅਬੋਹਰ, 27 ਅਕਤੂਬਰ (ਵਿਵੇਕ ਹੂੜੀਆ)-ਅਬੋਹਰ ਦੇ ਹਨੂਮਾਨਗੜ੍ਹ ਰੋਡ ’ਤੇ ਖ਼ਸਤਾ-ਹਾਲ ਸੜਕ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਵੀ ਪਿੰਡ ਬਹਾਵਵਾਲਾ ਨੇੜੇ ਸੜਕ ’ਤੇ ਟੋਏ ਕਾਰਨ ਇਕ ਵੱਡਾ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਇਸ ਹਾਦਸੇ ਵਿਚ ਟਰਾਲਾ ਚਾਲਕ ਵਾਲ-ਵਾਲ ਬਚ ਗਿਆ, ਪਰ ਟਰਾਲੇ ਦਾ ਕਾਫ਼ੀ ਨੁਕਸਾਨ ਹੋ ਗਿਆ। ਇਸ ਘਟਨਾ ਤੋਂ ਬਾਅਦ ਟਰਾਲਾ ਚਾਲਕਾਂ ਅਤੇ ਹੋਰ ਵਾਹਨ ਚਾਲਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਟਰਾਲਾ ਚਾਲਕਾਂ ਨੇ ਦੱਸਿਆ ਕਿ ਹਨੂਮਾਨਗੜ੍ਹ ਰੋਡ ’ਤੇ ਪਿੰਡ ਬਹਾਵਵਾਲਾ ਨੇੜੇ ਕੁੱਝ ਮੀਟਰ ਸੜਕ ਦਾ ਹਿੱਸਾ ਪਿਛਲੇ ਲੰਮੇ ਸਮੇਂ ਤੋਂ ਬੁਰੇ ਤਰੀਕੇ ਨਾਲ ਟੁੱਟਿਆ ਹੋਇਆ ਹੈ। ਸੜਕ ’ਤੇ ਪਾਈ ਗਈ ਮਿੱਟੀ ਅਤੇ ਕੰਕਰੀਟ ਕਾਰਨ ਰਸਤਾ ਊਬੜ-ਖਾਬੜ ਹੋ ਚੁੱਕਾ ਹੈ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਵੀ ਇਸ ਊਬੜ-ਖਾਬੜ ਸੜਕ ਕਾਰਨ ਹੀ ਟਰਾਲਾ ਪਲਟ ਗਿਆ। ਗ਼ਨੀਮਤ ਇਹ ਰਹੀ ਕਿ ਹਾਦਸੇ ਸਮੇਂ ਕੋਈ ਹੋਰ ਵਾਹਨ ਜਾਂ ਵਿਅਕਤੀ ਟਰਾਲੇ ਦੀ ਲਪੇਟ ਵਿਚ ਨਹੀਂ ਆਇਆ। ਚਾਲਕਾਂ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਲਈ ਕਈ ਵਾਰ ਐੱਸ.ਡੀ.ਐੱਮ.ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਐੱਸ.ਡੀ.ਐੱਮ. ਵਲੋਂ ਐਨ.ਐੱਚ.ਏ.ਆਈ.ਵਿਭਾਗ ਨੂੰ ਸੜਕ ਬਣਾਉਣ ਲਈ ਕਿਹਾ ਵੀ ਗਿਆ ਸੀ, ਪਰ ਵਿਭਾਗ ਫ਼ੰਡ ਨਾ ਹੋਣ ਦਾ ਬਹਾਨਾ ਬਣਾ ਕੇ ਪੱਲਾ ਝਾੜ ਰਿਹਾ ਹੈ। ਟਰਾਲਾ ਚਾਲਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਇਹ ਛੋਟਾ ਜਿਹਾ ਟੁਕੜਾ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈ। ਚਾਲਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ 3-4 ਦਿਨਾਂ ਵਿਚ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਉਹ ਮਜਬੂਰਨ ਸੜਕ ਜਾਮ ਕਰਕੇ ਧਰਨਾ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਮਨਜ਼ੂਰੀ ਰੱਦ ਕੀਤੇ ਜਾਣ ਕਾਰਨ ਜਾਖੜ ਟਰੱਸਟ ਦੀ ਸੱਤਵੀਂ ਮੈਰਾਥਨ ਮੁਲਤਵੀ ਹੁਣ 22 ਨਵੰਬਰ ਨੂੰ ਮੈਰਾਥਨ ਕਰ... ਅਗਲੀ ਖ਼ਬਰ ਕਿਸਾਨ ਮੰਡੀਆਂ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ
Ad Position 24