ਸਾਬਕਾ ਮੰਤਰੀ ਸੁਰਜੀਤ ਜਿਆਣੀ ਦੀ ਚਿੱਠੀ ਮਗਰੋਂ ਹਰਕਤ ’ਚ ਆਇਆ ਰੇਲਵੇ ਵਿਭਾਗ, ਫ਼ਾਜ਼ਿਲਕਾ ਨੂੰ ਮਿਲਣ ਜਾ ਰਹੀਆਂ ਹਨ ਤਿੰਨ ਨਵੀਆਂ ਰੇਲ ਗੱਡੀਆਂ
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਇਲਾਕੇ ਦੀਆਂ ਰੇਲ ਸਹੂਲਤਾਂ ਵਿਚ ਸੁਧਾਰ ਦੀ ਮੰਗ ਉਠਾਉਣ ਮਗਰੋਂ ਰੇਲਵੇ ਵਿਭਾਗ ਹਰਕਤ ਵਿਚ ਆ ਗਿਆ ਹੈ। ਜਿਆਣੀ ਦੇ ਯਤਨਾਂ ਸਦਕਾ ਫ਼ਾਜ਼ਿਲਕਾ ਤੋਂ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਧਾਰਮਿਕ ਨਗਰੀ ਹਰਿਦੁਆਰ ਲਈ ਰੇਲ ਗੱਡੀਆਂ ਚਲਾਉਣ ਦੀ ਉਮੀਦ ਬੱਝੀ ਹੈ।
ਸ
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ
30-10-2026
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਇਲਾਕੇ ਦੀਆਂ ਰੇਲ ਸਹੂਲਤਾਂ ਵਿਚ ਸੁਧਾਰ ਦੀ ਮੰਗ ਉਠਾਉਣ ਮਗਰੋਂ ਰੇਲਵੇ ਵਿਭਾਗ ਹਰਕਤ ਵਿਚ ਆ ਗਿਆ ਹੈ। ਜਿਆਣੀ ਦੇ ਯਤਨਾਂ ਸਦਕਾ ਫ਼ਾਜ਼ਿਲਕਾ ਤੋਂ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਧਾਰਮਿਕ ਨਗਰੀ ਹਰਿਦੁਆਰ ਲਈ ਰੇਲ ਗੱਡੀਆਂ ਚਲਾਉਣ ਦੀ ਉਮੀਦ ਬੱਝੀ ਹੈ। ਜਾਣਕਾਰੀ ਅਨੁਸਾਰ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਖ਼ੁਦ ਫ਼ੋਨ ਕਰਕੇ ਸੁਰਜੀਤ ਜਿਆਣੀ ਨਾਲ ਗੱਲਬਾਤ ਕੀਤੀ ਅਤੇ ਜਲਦ ਰੇਲ ਗੱਡੀਆਂ ਚਲਾਉਣ ਸੰਬੰਧੀ ਭਰੋਸਾ ਦਿੱਤਾ। ਮੰਤਰੀ ਨੇ ਉਨ੍ਹਾਂ ਤੋਂ ਰੇਲ ਸੇਵਾਵਾਂ ਸੰਬੰਧੀ ਸੁਝਾਅ ਵੀ ਮੰਗੇ ਹਨ। ਜਿਆਣੀ ਨੇ ਇਲਾਕੇ ਦੀਆਂ ਰੇਲ ਯਾਤਰੀ ਜਥੇਬੰਦੀਆਂ ਤੇ ਇਸ ਸਬੰਧੀ ਸੰਘਰਸ਼ ਕਰ ਰਹੇ ਕਾਰਕੁਨਾਂ ਵਿਨੋਦ ਭਵਨੀਆ, ਅਲੋਕ ਨਾਗਪਾਲ ਤੇ ਬੀ. ਐੱਸ. ਡਾਂਡੀ ਨਾਲ ਵਿਚਾਰ-ਵਟਾਂਦਰਾ ਕਰਕੇ ਸੁਝਾਅ ਭੇਜ ਦਿੱਤੇ ਹਨ। ਦੀਵਾਲੀ ਤੋਂ ਬਾਅਦ ਜਿਆਣੀ ਨੂੰ ਦਿੱਲੀ ਵੀ ਸੱਦਿਆ ਗਿਆ ਹੈ, ਜਿਥੇ ਨਵੀਆਂ ਰੇਲ ਸੇਵਾਵਾਂ ਬਾਰੇ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਾਬਕਾ ਮੰਤਰੀ ਨੇ ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਵਿਚਕਾਰ ਚੱਲਣ ਵਾਲੀ ਰੇਲ ਗੱਡੀ ਨੰਬਰ 14613/14614 ਦਾ ਵਿਸਥਾਰ ਜਲਾਲਾਬਾਦ ਰਾਹੀਂ ਫ਼ਾਜ਼ਿਲਕਾ ਤੱਕ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਫ਼ਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ ਤੇ ਬਠਿੰਡਾ ਰਾਹੀਂ ਹਰਿਦੁਆਰ ਲਈ ਨਵੀਂ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਦੀ ਮੰਗ ਰੱਖੀ ਗਈ ਹੈ। ਇਸੇ ਤਰ੍ਹਾਂ ਫ਼ਾਜ਼ਿਲਕਾ ਤੋਂ ਨਵੀਂ ਦਿੱਲੀ ਲਈ ਰਾਤ ਸਮੇਂ ਮੇਲ ਜਾਂ ਐਕਸਪ੍ਰੈੱਸ ਰੇਲਗੱਡੀ ਚਲਾਉਣ ਦੀ ਤਜਵੀਜ਼ ਵੀ ਦਿੱਤੀ ਗਈ ਹੈ, ਜਿਸ ਦਾ ਰਵਾਨਗੀ ਸਮਾਂ ਰਾਤ 9 ਵਜੇ ਰੱਖਣ ਦੀ ਮੰਗ ਕੀਤੀ ਗਈ ਹੈ। ਇਸ ਨਾਲ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ, ਮਾਨਸਾ ਤੇ ਰੋਹਤਕ ਵੱਲ ਜਾਣ ਵਾਲੇ ਯਾਤਰੀਆਂ ਨੂੰ ਲਾਭ ਮਿਲ ਸਕਦਾ ਹੈ। ਜਿਆਣੀ ਨੇ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਨਵੀਂ ਵਾਸ਼ਿੰਗ ਲਾਈਨ ਬਣਾਉਣ, ਪਲੇਟਫ਼ਾਰਮ ਨੰਬਰ-2 ਦਾ ਵਿਸਥਾਰ ਕਰਨ ਅਤੇ ਫਾਜ਼ਿਲਕਾ-ਅਬੋਹਰ ਅਤੇ ਫਾਜ਼ਿਲਕਾ-ਫਿਰੋਜ਼ਪੁਰ ਰੇਲ ਸੈਕਸ਼ਨਾਂ ਨੂੰ 24 ਘੰਟੇ ਚਾਲੂ ਰੱਖਣ ਦੀ ਮੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਜੋਧਪੁਰ-ਜੰਮੂ ਰੇਲਗੱਡੀ ਨੰਬਰ 19225/19226 ਦੇ ਰੂਟ ਵਿਚ ਤਬਦੀਲੀ ਕਰਕੇ ਇਸ ਨੂੰ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਸ੍ਰੀ ਗੰਗਾਨਗਰ ਰਾਹੀਂ ਚਲਾਉਣ ਦਾ ਸੁਝਾਅ ਦਿੱਤਾ ਗਿਆ ਹੈ। ਜੇਕਰ ਇਹ ਤਜਵੀਜ਼ਾਂ ਸਿਰੇ ਚੜ੍ਹਦੀਆਂ ਹਨ ਤਾਂ ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਹਾਲਾਂਕਿ ਨਵੀਆਂ ਰੇਲਗੱਡੀਆਂ ਦੇ ਚੱਲਣ ਅਤੇ ਹੋਰ ਮੰਗਾਂ ਨੂੰ ਲਾਗੂ ਕਰਨ ਸਬੰਧੀ ਅਧਿਕਾਰਤ ਐਲਾਨ ਦੀ ਉਡੀਕ ਹੈ।