ਖਿਡਾਰਨ ਸੁਨੀਤਾ ਨੇ ਅਥਲੈਟਿਕਸ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ
ਲੰਬੀ, 5 ਨਵੰਬਰ (ਮੇਵਾ ਸਿੰਘ)- ਪਿੰਡ ਅਬੁੱਲਖੁਰਾਣਾ ਦੇ ਸਾਧਾਰਨ ਪਰਿਵਾਰ ਦੀ ਲੜਕੀ ਸੁਨੀਤਾ ਪੁੱਤਰੀ ਮਹਿੰਗਾ ਸਿੰਘ ਵਿਦਿਆਰਥਣ ਬੀ. ਏ.
ਲੰਬੀ, 5 ਨਵੰਬਰ (ਮੇਵਾ ਸਿੰਘ)- ਪਿੰਡ ਅਬੁੱਲਖੁਰਾਣਾ ਦੇ ਸਾਧਾਰਨ ਪਰਿਵਾਰ ਦੀ ਲੜਕੀ ਸੁਨੀਤਾ ਪੁੱਤਰੀ ਮਹਿੰਗਾ ਸਿੰਘ ਵਿਦਿਆਰਥਣ ਬੀ.ਏ. ਫਾਇਨਲ (ਐਸ.ਜੀ.ਏ.ਡੀ.ਐਫ਼.) ਵਲੋਂ ਰਾਜੀਵ ਗਾਂਧੀ ਸਪੋਟਰਸ ਕੰਪਲੈਕਸ ਦਿੱਲੀ ’ਚ ਕਰਵਾਏ ਫੈਡਰੇਸ਼ਨ ਕੱਪ 2026 ਅਥਲੈਟਿਕਸ ਖੇਡਾਂ ਦੀ 5000 ਮੀਟਰ ਅਤੇ 800 ਮੀਟਰ ਦੌੜ ਵਿਚ ਸੋਨ ਤਗ਼ਮਾ ਜਿੱਤ ਕੇ ਮਾਪਿਆਂ, ਪਿੰਡ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਖਿਡਾਰਨ ਸੁਨੀਤਾ ਵਲੋਂ ਇਹ ਮਾਣ ਹਾਸਿਲ ਕਰਨ ’ਤੇ ਪਿੰਡ ਦੇ ਮੁਹਤਬਰਾਂ ਤੇ ਪਤਵੰਤਿਆਂ ਨੇ ਖਿਡਾਰਨ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ । ਖਿਡਾਰਨ ਸੁਨੀਤਾ ਨੇ ਕਿਹਾ ਕਿ ਨੈਸ਼ਨਲ ਖੇਡਾਂ ਤੋਂ ਬਾਅਦ ਉਸ ਦਾ ਅਗਲਾ ਨਿਸ਼ਾਨਾ ਏਸ਼ੀਅਨ ਗੇਮਜ਼ ’ਚ ਜਿੱਤ ਪ੍ਰਾਪਤ ਕਰਕੇ ਉਲੰਪਿਕ ਖੇਡਾਂ ’ਚ ਹਿੱਸਾ ਲੈਣਾ ਤੇ ਜਿੱਤ ਹਾਸਿਲ ਕਰਨਾ ਹੈ ।