05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਲੋਕਾਂ ਦੇ ਮੁੱਦੇ ਗਾਇਬ, ਫਲੈਕਸਾਂ ਦਾ ਯੁੱਧ ਸ਼ੁਰੂ

ਸੜੋਆ, 5 ਨਵੰਬਰ (ਹਰਮੇਲ ਸਹੂੰਗੜਾ)-ਜਿਵੇਂ-ਜਿਵੇਂ 2027 ਨੇੜੇ ਆ ਰਿਹਾ ਹੈ ਉਵੇਂ ਹੀ ਰਾਜਨੀਤਿਕ ਪਾਰੇ ਦੀ ਰਫਤਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਰਾਜਨੀਤਿਕ ਪਾਰੇ ਨੂੰ ਉੱਪਰ ਲਿਜਾਣ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਵਿਧਾਇਕ ਦੀ ਚੋਣ ਦੇ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਵਿਧਾਨ ਸਭਾ ਹਲਕਾ ਬਲਾਚੌਰ ਦੇ ਵੱਖ-ਵੱਖ ਕਸਬਿਆਂ ਪਿੰਡਾਂ ਅੰਦਰ ਤਿਉਹਾਰਾਂ ’ਤੇ ਵਧਾਈਆਂ ਦੇਣ ਦੇ ਨਾਂਅ ’ਤੇ ਵੱਡੀਆਂ-ਵੱਡੀਆਂ ਫਲੈਕਸਾਂ ਬੜੀ ਰਫਤਾਰ ਨਾਲ ਟੰਗੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 06-11-2026
ਸੜੋਆ, 5 ਨਵੰਬਰ (ਹਰਮੇਲ ਸਹੂੰਗੜਾ)-ਜਿਵੇਂ-ਜਿਵੇਂ 2027 ਨੇੜੇ ਆ ਰਿਹਾ ਹੈ ਉਵੇਂ ਹੀ ਰਾਜਨੀਤਿਕ ਪਾਰੇ ਦੀ ਰਫਤਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਰਾਜਨੀਤਿਕ ਪਾਰੇ ਨੂੰ ਉੱਪਰ ਲਿਜਾਣ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਵਿਧਾਇਕ ਦੀ ਚੋਣ ਦੇ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਵਿਧਾਨ ਸਭਾ ਹਲਕਾ ਬਲਾਚੌਰ ਦੇ ਵੱਖ-ਵੱਖ ਕਸਬਿਆਂ ਪਿੰਡਾਂ ਅੰਦਰ ਤਿਉਹਾਰਾਂ ’ਤੇ ਵਧਾਈਆਂ ਦੇਣ ਦੇ ਨਾਂਅ ’ਤੇ ਵੱਡੀਆਂ-ਵੱਡੀਆਂ ਫਲੈਕਸਾਂ ਬੜੀ ਰਫਤਾਰ ਨਾਲ ਟੰਗੀਆਂ ਜਾ ਰਹੀਆਂ ਹਨ। ਇਨ੍ਹਾਂ ਫਲੈਕਸਾਂ ਵਿੱਚ ਆਗੂਆਂ ਵਲੋਂ ਆਪਣੇ ਹੀ ਪੈਸੇ ਖਰਚ ਕੇ ਆਪਣੇ ਚਹੇਤਿਆਂ ਦੇ ਫਲੈਕਸ ਲਗਾ ਕੇ ਆਪਣੇ ਆਪ ਨੂੰ ਲੀਡਰ ਚਮਕਾਇਆ ਜਾ ਰਿਹਾ ਹੈ। ਉਦਾਹਰਨ ਦੇ ਤੌਰ ’ਤੇ ਸੱਤਾਧਾਰੀ ਪਾਰਟੀ ਦੀ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਦੁਬਾਰਾ ਤੋਂ ਉਮੀਦਵਾਰ ਐਲਾਨ ਕਰਨ ਤੋ ਪਹਿਲਾਂ ‘ਆਪ’ ਦੇ ਆਗੂਆਂ ਵਲੋਂ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰਨ ਲਈ ਲਾਈਆਂ ਸਨ। ਅਕਾਲੀ, ਕਾਂਗਰਸ, ਭਾਜਪਾ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਆਪਣੀਆਂ ਫਲੈਕਸਾਂ ਲਗਾ ਕੇ ਸਿਰਫ ਆਪਣੇ ਆਪ ਹੀ ਉਮੀਦਵਾਰ ਬਣਨ ਲਈ ਪਿੰਡ-ਪਿੰਡ ਗਲੀ-ਗਲੀ ਫਲੈਕਸਾਂ ਤੇ ਬਾਲ ਪੇਂਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਜਿਹੜਾ ਕਿ ਆਮ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਸੱਥਾਂ ’ਚ ਬੈਠ ਲੋਕ ਖੁੰਢ ਚਰਚਾ ਕਰਦੇ ਸੁਣੇ ਗਏ ਕਿ ਆਮ ਲੋਕਾਂ ਦੇ ਮੁੱਦੇ ਗਾਇਬ ਹੋ ਰਹੇ ਹਨ ਤੇ ਫਲੈਕਸਾਂ ਦਾ ਯੁੱਧ ਸ਼ੁਰੂ ਹੋ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਖਿਡਾਰਨ ਸੁਨੀਤਾ ਨੇ ਅਥਲੈਟਿਕਸ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ ਅਗਲੀ ਖ਼ਬਰ ਪਾਠਸ਼ਾਲਾ ਪਲੇਅ ਵੇਅ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24