05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ੇਰਗਿੱਲ ਕਾਲਜ ਮੁਕੰਦਪੁਰ ਵਲੋਂ ਲਗਾਇਆ ਗਿਆ ਵਿੱਦਿਅਕ ਟੂਰ

ਮੁਕੰਦਪੁਰ, 5 ਨਵੰਬਰ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਯੂਨੀਵਰਸਿਟੀ ਕਾਲਜ ਮੁਕੰਦਪੁਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ 31 ਅਕਤੂਬਰ ਨੂੰ ਮੋਰਨੀ ਹਿੱਲਜ਼, ਪਿੰਜੌਰ ਗਾਰਡਨ ਅਤੇ ਸਿਸਵਾਂ ਫਾਰਮਾਂ ਦਾ ਵਿਦਿਅਕ ਅਤੇ ਮਨੋਰੰਜਨ ਭਰਪੂਰ ਟੂਰ ਕੀਤਾ ਗਿਆ। ਇਹ ਟੂਰ ਕਾਲਜ ਦੇ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਪ੍ਰੋ.

Ad Position 21
No active advertisement
ਅਜੀਤ ਡੈਸਕ 06-11-2026
ਮੁਕੰਦਪੁਰ, 5 ਨਵੰਬਰ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਯੂਨੀਵਰਸਿਟੀ ਕਾਲਜ ਮੁਕੰਦਪੁਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ 31 ਅਕਤੂਬਰ ਨੂੰ ਮੋਰਨੀ ਹਿੱਲਜ਼, ਪਿੰਜੌਰ ਗਾਰਡਨ ਅਤੇ ਸਿਸਵਾਂ ਫਾਰਮਾਂ ਦਾ ਵਿਦਿਅਕ ਅਤੇ ਮਨੋਰੰਜਨ ਭਰਪੂਰ ਟੂਰ ਕੀਤਾ ਗਿਆ। ਇਹ ਟੂਰ ਕਾਲਜ ਦੇ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਪ੍ਰੋ. ਸੁਖਮਿੰਦਰ ਬਾਵਾ ਅਤੇ ਪ੍ਰੋ. ਸਰਬਜੀਤ ਸਿੰਘ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਕੀਤਾ ਗਿਆ। ਮੋਰਨੀ ਹਿੱਲਜ਼ ਦੇ ਮਨਮੋਹਕ ਕੁਦਰਤੀ ਦ੍ਰਿਸ਼ਾਂ ਨੇ ਵਿਦਿਆਰਥੀਆਂ ਨੂੰ ਪ੍ਰਕਿਰਤੀ ਦੀ ਸ਼ਾਂਤੀ ਅਤੇ ਸੁੰਦਰਤਾ ਨੂੰ ਨੇੜਿਓਂ ਮਹਿਸੂਸ ਕਰਨ ਦਾ ਮੌਕਾ ਦਿੱਤਾ। ਇਸੇ ਤਰ੍ਹਾਂ ਪਿੰਜੌਰ ਗਾਰਡਨ ਦੀ ਇਤਿਹਾਸਕ ਮਹੱਤਤਾ, ਵਾਸਤੂਕਲਾ ਦੀ ਸੁੰਦਰਤਾ ਅਤੇ ਸੁਚੱਜੀ ਬਾਗਬਾਨੀ ਨੇ ਉਨ੍ਹਾਂ ਨੂੰ ਖੇਤਰ ਦੀ ਅਮੀਰ ਸੱਭਿਆਚਾਰਕ ਅਤੇ ਸੁਹਜਾਤਮਕ ਵਿਰਾਸਤ ਨਾਲ ਜਾਣੂ ਕਰਵਾਇਆ। ਸਿਸਵਾਂ ਫਾਰਮਾਂ ਦੀ ਯਾਤਰਾ ਨੇ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਸਮਝਣ ਦਾ ਮੌਕਾ ਪ੍ਰਦਾਨ ਕੀਤਾ। ਟੂਰ ਵਿਦਿਆਰਥੀਆਂ ਦੇ ਮਨਾਂ ਵਿੱਚ ਖ਼ੁਸ਼ੀ, ਆਪਸੀ ਸਾਂਝ ਅਤੇ ਨਵੇਂ ਉਤਸ਼ਾਹ ਦੀ ਭਾਵਨਾ ਪੈਦਾ ਕਰਦਿਆਂ ਸਫ਼ਲਤਾਪੂਰਵਕ ਸੰਪੰਨ ਹੋਇਆ।
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਦਾ ਦਿੱਤਾ ਇਮਤਿਹਾਨ ਅਗਲੀ ਖ਼ਬਰ ਅਧਿਆਪਕਾਂ ਨੂੰ ਟਰਾਂਸਫ਼ਰ ਲਈ ਦਿੱਤਾ ਜਾਵੇ ਬਦਲੀ ਦਾ ਵਿਸ਼ੇਸ਼ ਮੌਕਾ-ਜੀ. ਟੀ. ਯੂ
Ad Position 24