05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਮਰਦੀਪ ਕਾਲਜ ’ਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ

ਮੁਕੰਦਪੁਰ, 5 ਨਵੰਬਰ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਸਾਲ ਦਾ ਵਿਸ਼ਾ “ਸਮ੍ਰਿੱਧੀ ਲਈ ਇਮਾਨਦਾਰੀ” ਹੈ ਜਿਸ ਦਾ ਮੰਤਵ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਸਿਰਫ ਇਮਾਨਦਾਰੀ ਦੇ ਰਸਤੇ ‘ਤੇ ਚੱਲ ਕੇ ਹਾਸਲ ਕੀਤੀ ਜਾ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 06-11-2026
ਮੁਕੰਦਪੁਰ, 5 ਨਵੰਬਰ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਸਾਲ ਦਾ ਵਿਸ਼ਾ “ਸਮ੍ਰਿੱਧੀ ਲਈ ਇਮਾਨਦਾਰੀ” ਹੈ ਜਿਸ ਦਾ ਮੰਤਵ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਸਿਰਫ ਇਮਾਨਦਾਰੀ ਦੇ ਰਸਤੇ ‘ਤੇ ਚੱਲ ਕੇ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਮੇਘਨਾ ਅਗਰਵਾਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਪ੍ਰਤਿਬੱਧਤਾ ਦੀ ਸਹੁੰ ਚੁਕਵਾਈ। ਇਸ ਤਹਿਤ ਰਿਸ਼ਵਤ ਨਾ ਲੈਣ ਅਤੇ ਨਾ ਹੀ ਦੇਣ, ਸਾਰੇ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਨ ਅਤੇ ਕਾਨੂੰਨ ਦੇ ਰਾਜ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਨਿਰਦੋਸ਼ ਕੌਰ, ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸੁਖਮਿੰਦਰ ਬਾਵਾ, ਪ੍ਰੋ. ਰੁਪਿੰਦਰ ਸਿੰਘ, ਡਾ. ਆਸ਼ਿਮਾ ਪਾਸੀ, ਸ਼ਵੇਤਾ, ਤਿਲਕਰਾਜ, ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੂੰ ਟਰਾਂਸਫ਼ਰ ਲਈ ਦਿੱਤਾ ਜਾਵੇ ਬਦਲੀ ਦਾ ਵਿਸ਼ੇਸ਼ ਮੌਕਾ-ਜੀ. ਟੀ. ਯੂ ਅਗਲੀ ਖ਼ਬਰ ਪੰਜ ਪੀਰ ਵੱਡਾ ਰੋਜ਼ਾ ਦੇਨੋਵਾਲ ਕਲਾਂ ਵਿਖੇ ਸਾਲਾਨਾ ਛਿੰਝ ਮੇਲਾ 10 ਨੂੰ
Ad Position 24