05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗਿ: ਸੰਤੋਖ ਸਿੰਘ ਗੋਬਿੰਦਪੁਰ ਵਲੋਂ ਸ. ਮ. ਸ ਸਕੂਲ ਅਟਾਰੀ ਨੂੰ ਪਾਣੀ ਵਾਲੀ ਟੈਂਕੀ ਭੇਟ

ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਬੱਚਿਆਂ ਲਈ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਗਿਆਨੀ ਸੰਤੋਖ ਸਿੰਘ ਗੋਬਿੰਦਪੁਰ ਦੁਆਰਾ ਸਕੂਲ ਨੂੰ 1100 ਲੀਟਰ ਦੀ ਪਾਣੀ ਵਾਲੀ ਟੈਂਕੀ ਭੇਟ ਕੀਤੀ ਗਈ। ਇਸ ਨੇਕ ਕਾਰਜ ਮੌਕੇ ਪਿੰਡ ਅਟਾਰੀ ਤੋਂ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਹੋਰਾਂ ਨੇ ਉਚੇਚੇ ਤੌਰ ’ਤੇ ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 06-11-2026
ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਬੱਚਿਆਂ ਲਈ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਗਿਆਨੀ ਸੰਤੋਖ ਸਿੰਘ ਗੋਬਿੰਦਪੁਰ ਦੁਆਰਾ ਸਕੂਲ ਨੂੰ 1100 ਲੀਟਰ ਦੀ ਪਾਣੀ ਵਾਲੀ ਟੈਂਕੀ ਭੇਟ ਕੀਤੀ ਗਈ। ਇਸ ਨੇਕ ਕਾਰਜ ਮੌਕੇ ਪਿੰਡ ਅਟਾਰੀ ਤੋਂ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਹੋਰਾਂ ਨੇ ਉਚੇਚੇ ਤੌਰ ’ਤੇ ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਸਕੂਲ ਇੰਚਾਰਜ ਹਰਦੀਪ ਰਾਏ ਪਰਾਸ਼ਰ ਨੇ ਗਿਆਨੀ ਸੰਤੋਖ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਜਸਵੰਤ ਸਿੰਘ ਹੀਉਂ, ਹਰਜਿੰਦਰ ਸਿੰਘ ਅਟਾਰੀ, ਭਾਈ ਅਜੀਤ ਸਿੰਘ, ਭਾਈ ਅਸ਼ੋਕ ਸਿੰਘ, ਕੁਲਵਿੰਦਰ ਕੁਮਾਰ ਪੰਚ, ਰਘਵੀਰ ਸਿੰਘ ਨੰਬਰਦਾਰ ਅਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਜਸਵੀਰ ਕੌਰ ਉਚੇਚੇ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਗ਼ਦਰੀ ਬਾਬਿਆਂ ਦੇ ਮੇਲੇ ’ਚ ਰਹੇ ਦੂਜੇ ਸਥਾਨ ’ਤੇ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਲਾਲੋ ਮਜਾਰਾ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24