ਪੰਜ ਪੀਰ ਵੱਡਾ ਰੋਜ਼ਾ ਦੇਨੋਵਾਲ ਕਲਾਂ ਵਿਖੇ ਸਾਲਾਨਾ ਛਿੰਝ ਮੇਲਾ 10 ਨੂੰ
ਪੱਲੀ ਝਿੱਕੀ, 5 ਨਵੰਬਰ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਵੱਡਾ ਰੋਜ਼ਾ ਪਿੰਡ ਦੇਨੋਵਾਲ ਕਲਾ ਵਿਖੇ ਬਾਬਾ ਨਗਾਹੀਆ ਰਾਮ ਦੀ ਬਰਸੀ ਨੂੰ ਸਮਰਪਿਤ 10 ਨਵੰਬਰ ਦਿਨ ਮੰਗਲਵਾਰ ਨੂੰ ਗੱਦੀਨਸ਼ੀਨ ਬਾਬਾ ਸੋਹਣ ਸਿੰਘ, ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀ, ਐਨ. ਆਰ.
ਬ
ਬਾਬਾ ਸੋਹਣ ਸਿੰਘ
06-11-2026
ਪੱਲੀ ਝਿੱਕੀ, 5 ਨਵੰਬਰ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਵੱਡਾ ਰੋਜ਼ਾ ਪਿੰਡ ਦੇਨੋਵਾਲ ਕਲਾ ਵਿਖੇ ਬਾਬਾ ਨਗਾਹੀਆ ਰਾਮ ਦੀ ਬਰਸੀ ਨੂੰ ਸਮਰਪਿਤ 10 ਨਵੰਬਰ ਦਿਨ ਮੰਗਲਵਾਰ ਨੂੰ ਗੱਦੀਨਸ਼ੀਨ ਬਾਬਾ ਸੋਹਣ ਸਿੰਘ, ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀ, ਐਨ.ਆਰ.ਆਈ ਵੀਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਬਾਬਾ ਸੋਹਣ ਸਿੰਘ ਨੇ ਦੱਸਿਆ ਕਿ 9 ਨਵੰਬਰ ਦਿਨ ਸੋਮਵਾਰ ਨੂੰ ਮੈਂਟਲ ਸ਼ਿੰਗਾਰਾ ਰਾਮ ਦੀ ਪਾਰਟੀ ਵਲੋਂ ਰਾਤ ਨੂੰ ਡਰਾਮਾ ਖੇਡਿਆ ਜਾਵੇਗਾ। 10 ਨਵੰਬਰ ਦਿਨ ਮੰਗਲਵਾਰ ਨੂੰ ਛਿੰਝ ਮੇਲੇ ਦਾ ਆਖਾੜਾ ਬੰਗਾ ਰੋਡ ਗੜ੍ਹਸ਼ੰਕਰ ਮਾਰਗ ਐਮ.ਪੀ ਰਿਸੋਰਟ ਦੇ ਨਜਦੀਕ ਕਰਵਾਇਆ ਜਾਵੇਗਾ । ਉਹਨਾਂ ਦੱਸਿਆ ਕਿ ਇਸ ਅਖਾੜੇ ਵਿੱਚ ਪਟਕੇ ਦੀ ਪਹਿਲੀ ਕੁਸ਼ਤੀ ਦੇ ਮੰਨੇ-ਪ੍ਰਮੰਨੇ ਉੱਚ ਕੋਟੀ ਦੇ ਪਹਿਲਵਾਨ ਸ਼ਹਿਬਾਜ ਆਲਮਗੀਰ ਅਤੇ ਅਲੀ ਇਰਾਨ ਦੇ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ। ਦੂਜੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਅਤੇ ਜਸ਼ਨ ਭਾਰਟਾ ਦੇ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ।