18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਹੰਗਾਮਾ- ਵਿਕਾਸ ਕਾਰਜਾਂ ਦੇ ਪ੍ਰਸਤਾਵ ’ਤੇ ਨਹੀਂ ਬਣੀ ਸਹਿਮਤੀ ਅਜੈ ਟਾਂਕ ਦੀ ਪਤਨੀ ਨੂੰ ਨੌਕਰੀ ਦੇਣ ਦਾ ਮਤਾ ਪਾਸ

ਅਬੋਹਰ, 18 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਹਾਊਸ ਦੀ ਮੀਟਿੰਗ ਬੁੱਧਵਾਰ ਨੂੰ ਟਾਊਨ ਹਾਲ ਵਿਖੇ ਮੇਅਰ ਪੂਜਾ ਵਧਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚਕਾਰ ਤਿੱਖੀ ਬਹਿਸ ਅਤੇ ਵਿਰੋਧ ਦੇਖਣ ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 19-11-2026
ਅਬੋਹਰ, 18 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਹਾਊਸ ਦੀ ਮੀਟਿੰਗ ਬੁੱਧਵਾਰ ਨੂੰ ਟਾਊਨ ਹਾਲ ਵਿਖੇ ਮੇਅਰ ਪੂਜਾ ਵਧਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚਕਾਰ ਤਿੱਖੀ ਬਹਿਸ ਅਤੇ ਵਿਰੋਧ ਦੇਖਣ ਨੂੰ ਮਿਲਿਆ। ਹੰਗਾਮੇ ਭਰੇ ਮਾਹੌਲ ਵਿਚ ਸਦਨ ਦੀ ਕਾਰਵਾਈ ਦੌਰਾਨ ਕੁੱਝ ਹੀ ਮਤੇ ਪਾਸ ਹੋ ਸਕੇ ਜਦ ਕਿ ਕੁੱਝ ਮਤਿਆਂ ’ਤੇ ਸਹਿਮਤੀ ਨਾ ਬਣਨ ਕਾਰਨ ਉਸ ਨੂੰ ਰੱਦ ਕਰਨਾ ਪਿਆ। ਮੀਟਿੰਗ ਦੌਰਾਨ ਕੁੱਝ ਦਿਨ ਪਹਿਲਾਂ ਕਤਲ ਹੋਏ ਅਜੈ ਟਾਂਕ ਦੀ ਪਤਨੀ ਨੂੰ ਨਗਰ ਨਿਗਮ ਵਿਚ ਨੌਕਰੀ ਦੇਣ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿਚ ਮਤਾ ਨੰਬਰ 42 ਤਹਿਤ ਸ਼ਹਿਰ ਦੇ ਵੱਖ-ਵੱਖ ਵਿਕਾਸ ਅਤੇ ਸੁੰਦਰੀਕਰਨ ਦੇ ਕੰਮਾਂ ਲਈ ਲੱਖਾਂ ਰੁਪਏ ਖ਼ਰਚਣ ਦੀ ਤਜਵੀਜ਼ ਰੱਖੀ ਗਈ ਸੀ। ਇਸ ਮਤੇ ਵਿਚ ਘੰਟਾਘਰ ਦੇ ਸੁੰਦਰੀਕਰਨ, ਬਾਜ਼ਾਰ ਨੰਬਰ 4 ਦੇ ਗੇਟ ਨੂੰ ਸੁੰਦਰ ਬਣਾਉਣ, ਨਗਰ ਨਿਗਮ ਦੀ ਇਮਾਰਤ ਵਿਚ ਟਾਈਲਾਂ ਲਗਵਾਉਣ ਅਤੇ ਰੰਗ-ਰੋਗਨ ਕਰਵਾਉਣ, ਮੰਡੀ ਨੰਬਰ 2 ਵਿਚ ਵਿਕਾਸ ਕਾਰਜਾਂ ਲਈ ਫ਼ੰਡ ਖ਼ਰਚਣ ਦੀ ਤਜਵੀਜ਼ ਸ਼ਾਮਲ ਸੀ ਪਰ ਇਸ ਮਤੇ ਨੂੰ ਲੈ ਕੇ ਸਦਨ ਵਿਚ ਸਹਿਮਤੀ ਨਹੀਂ ਬਣ ਸਕੀ। ਆਮ ਆਦਮੀ ਪਾਰਟੀ ਦੇ ਕੌਂਸਲਰ ਗਣੇਸ਼ ਸਬਲਾਨੀਆ, ਰਮੇਸ਼ ਕੁਮਾਰ, ਸੁਰਜੀਤ ਸਿੰਘ ਸੀਤਾ ਸਮੇਤ ਹੋਰ ਕੌਂਸਲਰਾਂ ਵਲੋਂ ਮਤੇ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਹੋਈ ਬਹਿਸ ਅਤੇ ਹੰਗਾਮੇ ਤੋਂ ਬਾਅਦ ਮਤਾ ਨੰਬਰ 42 ਨੂੰ ਰੱਦ ਕਰਨਾ ਪਿਆ। ਨਗਰ ਨਿਗਮ ਹਾਊਸ ਵਿਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਭਾਜਪਾ ਬੋਰਡ ਵਲੋਂ ਵਿਕਾਸ ਕਾਰਜਾਂ ਵਿਚ ਭੇਦਭਾਵ ਕਰਨ ਤਹਿਤ ਸ਼ਹਿਰ ਵਾਸੀਆਂ ਦਾ ਫ਼ੰਡ ਫ਼ਾਲਤੂ ਕੰਮਾਂ ’ਤੇ ਖ਼ਰਚਣ ਦੇ ਦੋਸ਼ ਲਗਾਏ ਜਦ ਕਿ ਸ਼ਹਿਰ ਵਾਸੀ ਮੂਲਭੂਤ ਸੁਵਿਧਾਵਾਂ ਲਈ ਤਰਸ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਖ਼ੁਰਾਕ ਸੁਰੱਖਿਆ ਸੰਬੰਧੀ ਦਿੱਤੀ ਵਿਸ਼ੇਸ਼ ਸਿਖਲਾਈ ਅਗਲੀ ਖ਼ਬਰ ਸਰਹੱਦੀ ਖੇਤਰ ਦੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਕਰਵਾਉਣ ਲਈ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ-ਕਰਨ ਗਿਲਹੋਤਰਾ
Ad Position 24