ਅੰਮਿ੍ਤਸਰ, 1 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਯੋਗ ਸੰਸਥਾਨ ਅੰਮਿ੍ਤਸਰ ਵਲੋਂ ਨਵੇਂ ਸਾਲ ਦਾ ਸਵਾਗਤ ਯੋਗ ਕੈਂਪ ਲਗਾ ਕੇ ਕੀਤਾ ਗਿਆ | ਇਸ ਮੌਕੇ ਖੇਤਰੀ ਇਕਾਈ ਦੇ ਅਧਿਕਾਰੀ ਸਤੀਸ਼ ਮਹਾਜਨ, ਸਥਾਨਕ ਇਕਾਈ ਦੇ ਅਧਿਕਾਰੀ ਵਰਿੰਦਰ ਧਵਨ, ਸੁਨੀਲ ਕਪੂਰ, ਮਾਸਟਰ ਮੋਹਨ ਲਾਲ, ਪ੍ਰਮੋਦ ਸੋਢੀ ਅਤੇ ਗਿਰਧਾਰੀ ਲਾਲ ਨੇ ਸੰਸਥਾਨ ਦੇ ਸੰਸਥਾਪਕ ਪ੍ਰਕਾਸ਼ ਲਾਲ ਦੀ ਯਾਦ 'ਚ ਸ਼ਮਾਂ ਰੌਸ਼ਨ ਕਰਕੇ ਕੈਂਪ ਦੀ ਆਰੰਭਤਾ ਕੀਤੀ | ਵਰਿੰਦਰ ਧਵਨ ਨੇ ਸਾਧਕਾਂ ਨੂੰ ਯੋਗ ਅਭਿਆਸ ਅਤੇ ਪ੍ਰਾਣਾਯਾਮ ਕਰਵਾਇਆ | ਧਿਆਨ ਅਭਿਆਸ ਦੌਰਾਨ, ਭਜਨ, ਆਤਮ ਚਿੰਤਨ ਅਤੇ ਨਵੇਂ ਸਾਲ ਲਈ ਸ਼ੁਭ ਸੰਕਲਪ ਲਿਆ | ਇਸ ਮੌਕੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸੰਸਥਾ ਦੇ ਕੰਮ 'ਚ ਸਹਿਯੋਗ ਲਈ ਪ੍ਰਾਰਥਨਾ ਕੀਤੀ |
ਭਾਰਤੀਯ ਯੋਗ ਸੰਸਥਾਨ ਅੰਮਿ੍ਤਸਰ ਨੇ ਨਵੇਂ ਸਾਲ ਦੇ ਆਗਮਨ 'ਤੇ ਯੋਗ ਕੈਂਪ ਲਗਾਇਆ
ਅਜੀਤ ਡੈਸਕ
02-01-2026