19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜੀ. ਐੱਸ. ਟੀ. ਵਿਭਾਗ ਨੇ ਓ. ਟੀ. ਐੱਸ. ਸਕੀਮ 'ਚ 31 ਮਾਰਚ ਤੱਕ ਕੀਤਾ ਵਾਧਾ

Ad Position 21
No active advertisement
ਅਜੀਤ ਡੈਸਕ 02-01-2026

ਅੰਮਿ੍ਤਸਰ, 1 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅੰਮਿ੍ਤਸਰ ਵਲੋਂ ਗੁੱਡਜ਼ ਐਂਡ ਸਰਵਿਸੀਜ਼ ਟੈਕਸ (ਜੀ. ਐੱਸ. ਟੀ.) ਤੋਂ ਪਹਿਲਾਂ ਦੇ ਬਕਾਏ ਦੇ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਸਕੀਮ (ਓ. ਟੀ. ਐੱਸ.) ਨੂੰ 31 ਮਾਰਚ 2026 ਤੱਕ ਵਧਾ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀ. ਐੱਸ. ਟੀ. ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜੀਵ ਖੰਨਾ ਅਤੇ ਜਨਰਲ ਸਕੱਤਰ ਐਡਵੋਕੇਟ ਸੁਨੀਲ ਅਰੋੜਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਪੁਰਜੋਰ ਮੰਗ 'ਤੇ ਵਿਭਾਗ ਵਲੋਂ ਜੀ. ਐੱਸ. ਟੀ. ਤੋਂ ਪਹਿਲਾਂ ਦੇ ਵੱਖ-ਵੱਖ ਕਾਨੂੰਨਾਂ ਅਧੀਨ ਕਰੋੜਾਂ ਦੇ ਬਕਾਏ ਦੀ ਵਸੂਲੀ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਨੂੰ ਹੱਲ ਕਰਵਾਉਣ ਲਈ ਇਸ ਓ. ਟੀ. ਐੱਸ. ਸਕੀਮ ਨੂੰ 1 ਅਕਤੂਬਰ 2025 ਨੂੰ ਲਾਗੂ ਕੀਤਾ ਗਿਆ ਸੀ, ਜਿਸਦੀ ਮਿਆਦ 31 ਦਸੰਬਰ 2025 ਤੱਕ ਸੀ, ਲੇਕਿਨ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਵਿਭਾਗ ਨੇ ਇਸ ਸਕੀਮ ਨੂੰ ਹੁਣ 31 ਮਾਰਚ 2026 ਤੱਕ ਵਧਾ ਦਿੱਤਾ ਹੈ | ਇਸ ਸਕੀਮ ਤਹਿਤ 1 ਕਰੋੜ ਰੁਪਏ ਤੱਕ ਦੇ ਬਕਾਏ ਲਈ ਟੈਕਸਦਾਤਾਵਾਂ ਨੂੰ ਵਿਆਜ ਅਤੇ ਜੁਰਮਾਨੇ 'ਤੇ 100 ਪ੍ਰਤੀਸ਼ਤ ਛੋਟ ਮਿਲੇਗੀ, ਨਾਲ ਹੀ ਟੈਕਸ ਦੀ ਰਕਮ 'ਤੇ 50 ਪ੍ਰਤੀਸ਼ਤ ਛੋਟ ਮਿਲੇਗੀ | 1 ਕਰੋੜ ਰੁਪਏ ਤੋਂ 25 ਕਰੋੜ ਰੁਪਏ ਤੱਕ ਦੇ ਬਕਾਏ ਲਈ ਵਿਆਜ ਅਤੇ ਜੁਰਮਾਨੇ 'ਤੇ 100 ਪ੍ਰਤੀਸ਼ਤ ਛੋਟ ਅਤੇ ਟੈਕਸ ਦੀ ਰਕਮ 'ਤੇ 25 ਪ੍ਰਤੀਸ਼ਤ, ਜਦਕਿ 25 ਕਰੋੜ ਤੋਂ ਉਪਰ ਦੀ ਟੈਕਸ ਦੀ ਰਕਮ 'ਤੇ 10 ਪ੍ਰਤੀਸ਼ਤ ਦੀ ਛੋਟ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਸੋਹੀਆਂ ਪੁਲਿਸ ਵਲੋਂ 7 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ 'ਅਰਦਾਸ ਦਿਵਸ ਸਮਾਗਮ'
Ad Position 24