ਪਿੰਡ ਵਰਪਾਲ ਵਾਸੀਆਂ ਨੇ ਬੰਦ ਪਏ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਵਾਉਣ ਦੀ ਕੀਤੀ ਮੰਗ ਸਭ ਤੋਂ ਵੱਡੀ ਆਬਾਦੀ ਵਾਲਾ ਪਿੰਡ ਸੁੱਖ-ਸਹੂਲਤਾਂ ਤੋਂ ਵਾਂਝਾ
ਅਜੀਤ ਡੈਸਕ
02-01-2026
ਇਸ ਮੌਕੇ ਨੰਬਰਦਾਰ ਬਿਕਰਮ ਸਿੰਘ, ਚੇਅਰਮੈਨ ਅੰਗਰੇਜ਼ ਸਿੰਘ ਨਿੱਕੇ ਵਰਪਾਲ, ਸਰਪੰਚ ਪ੍ਰੀਤ ਸਿੰਘ ਗਿੱਲ ਵਰਪਾਲ, ਸਰਪੰਚ ਕਾਬਲ ਸਿੰਘ ਵਰਪਾਲ ਖੁਰਦ, ਸੁਖਜਿੰਦਰ ਸਿੰਘ ਗਿੱਲ, ਕਸ਼ਮੀਰ ਸਿੰਘ, ਸ਼ਰਮੈਲ ਸਿੰਘ (ਦੋਵੇਂ ਸਾਬਕਾ ਸਰਪੰਚ), ਹਰਪਾਲ ਸਿੰਘ ਸੀਮੇਂਟ ਵਾਲੇ, ਸਵਰਨ ਸਿੰਘ ਆਦਿ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸੁੱਖ ਸਹੂਲਤਾਂ ਦੇਣ ਲਈ ਅਕਾਲੀ ਸਰਕਾਰ ਵਲੋੋਂ ਇਹ ਸੇਵਾ ਕੇਂਦਰ ਬਣਵਾਇਆ ਗਿਆ ਸੀ, ਜਿਸ ਦਾ ਉਦਘਾਟਨ ਉਸ ਸਮੇਂ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਉਦਘਾਟਨ ਕੀਤਾ ਗਿਆ ਸੀ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਿਚ ਜਾ ਕੇ ਖੱਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਂਦਿਆਂ ਹੀ ਇਹ ਸੇਵਾ ਕੇਂਦਰ ਬੰਦ ਕਰਵਾਇਆ ਗਿਆ | ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਇਸ ਸੇਵਾ ਕੇਂਦਰ ਨੂੰ ਖੋਲਣ ਲਈ ਬਥੇਰਾ ਜੋੜ ਲਗਾਇਆ ਗਿਆ ਪਰ ਸਰਕਾਰ ਨੇ ਜਨਤਾ ਦੀ ਇਕ ਨਾ ਸੁਣੀ | ਇਹ ਸੇਵਾ ਕੇਂਦਰ ਤੋਂ ਪਿੰਡ ਮਹਿਮਾ, ਪੰਡੋਰੀ, ਚਾਟੀਵਿੰਡ, ਵਨਚੜ੍ਹੀ, ਬੁੱਤ, ਗੋਹਲਵੜ੍ਹ ਅਤੇ ਕੋਟਲੀ ਆਦਿ ਪਿੰਡਾਂ ਦੇ ਲੋਕ ਸੁੱਖ-ਸਹੂਲਤਾਂ ਪ੍ਰਾਪਤ ਕਰਦੇ ਸਨ ਤੇ ਆਪਣੇ ਸ਼ਹਿਰ ਕਚਹਿਰੀਆਂ ਦੇ ਕੰਮ ਇੱਥੇ ਹੀ ਬੜੇ ਆਰਾਮ ਨਾਲ ਕਰਵਾ ਲੈਂਦੇ ਸਨ ਤੇ ਸ਼ਹਿਰ ਦੀ ਸਾਰਾ ਦਿਨ ਹੁੰਦੀ ਖੱਜਲ-ਖੁਆਰੀ ਤੋਂ ਬਚਿਆ ਜਾਂਦਾ ਸੀ | ਹੁਣ ਆਪ ਸਰਕਾਰ ਨੂੰ ਵੀ ਹੋਂਦ ਵਿਚ ਆਇਆਂ ਚਾਰ ਸਾਲ ਦਾ ਸਮਾਂ ਹੋ ਗਿਆ | ਅਸੀਂ ਇਹ ਸੇਵਾ ਕੇਂਦਰ ਖੋਲ੍ਹਣ ਸੰਬੰਧੀ ਹਲਕਾ ਵਿਧਾਇਕ ਨੂੰ ਵੀ ਮਿਲੇ ਤੇ ਅੰਮਿ੍ਤਸਰ ਦੇ ਏ.ਡੀ.ਸੀ. ਸਮੇਤ ਹੋਰ ਵੀ ਉੱਚ ਅਧਿਕਾਰੀਆਂ ਨੂੰ ਕਿਹਾ ਤੇ ਮੰਗ ਪੱਤਰ ਵੀ ਦਿੱਤਾ ਗਿਆ ਪਰ ਸਾਡੀ ਮੰਗ ਨੂੰ ਅਜੇ ਬੂਰ ਨਹੀਂ ਪਿਆ ਤੇ ਕਿਉਂਕਿ ਸਾਡੇ ਪਿੰਡ ਤੋਂ ਚਾਰ ਕਿੱਲੋਮੀਟਰ ਦੀ ਦੂਰੀ 'ਤੇ ਪਿੰਡ ਚੱਬਾ ਵਿਖੇ ਸੇਵਾ ਕੇਂਦਰ ਤਾਂ ਹੈ ਪਰ ਉੱਥੇ ਲਾਇਨਾਂ ਵਿਚ ਲੱਗੇ ਸਾਰਾ ਦਿਨ ਬਤੀਤ ਹੋ ਜਾਂਦਾ ਹੈ ਪਰ ਸਭ ਤੋਂ ਵੱਡੀ ਅਬਾਦੀ ਵਾਲਾ ਪਿੰਡ ਵਰਪਾਲ ਇਹ ਸੁੱਖ-ਸਹੂਲਤਾਂ ਤੋਂ ਸੱਖਣਾ ਹੈ | ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੰਦ ਪਿਆ ਇਹ ਸੇਵਾ ਕੇਂਦਰ ਮੁੜ ਦੁਬਾਰਾ ਚਾਲੂ ਕਰਵਾਇਆ ਜਾਵੇ | ਇਸ ਮੌਕੇ ਜਸਪਾਲ ਸਿੰਘ, ਭੁਪਿੰਦਰ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ ਪੰਚ, ਗੁਰਜੀਤ ਸਿੰਘ, ਰਾਣਾ ਸਿੰਘ ਯੂ.ਪੀ., ਕੁਲਵੰਤ ਸਿੰਘ ਪੰਚ, ਪ੍ਰਧਾਨ ਬਲਵਿੰਦਰ ਸਿੰਘ, ਰਣਜੋਧ ਸਿੰਘ, ਜਗਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਜੀਤ ਸਿੰਘ ਜੇ.ਸੀ.ਬੀ. ਵਾਲੇ, ਗਿਆਨ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |