ਗੁਰਮਤਿ ਗਿਆਨ ਸਭਾ ਵਲੋਂ ਕਰਵਾਈ ਫਾਈਨਲ ਧਾਰਮਿਕ ਪ੍ਰੀਖਿਆ 'ਚ ਏਾਜਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ
ਅਜੀਤ ਡੈਸਕ
03-01-2026
ਛੇਹਰਟਾ, 2 ਜਨਵਰੀ (ਪੱਤਰ ਪ੍ਰੇਰਕ)-ਗੁਰਮਤਿ ਗਿਆਨ ਸਭਾ (ਰਜ਼ਿ:) ਵਲੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਤਿੰਨ ਪਿਆਰੇ ਗੁਰਸਿੱਖਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਫਾਈਨਲ ਧਾਰਮਿਕ ਪ੍ਰੀਖਿਆ ਮੁਕਾਬਲੇ 'ਚ ਏਾਜਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਗੁਰਮਤਿ ਸਿਖਲਾਈ ਕੇਂਦਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |
ਇਸ ਸੰਬੰਧੀ ਬਾਬਾ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਏਾਜਲਪ੍ਰੀਤ ਕੌਰ ਬਾਬਾ ਸਿੱਧ ਜੀ ਗੁਰਮਤਿ ਕਲਾਸ, ਗੁਰੂ ਕੀ ਵਡਾਲੀ ਵਿਖੇ ਉਕਤ ਧਾਰਮਿਕ ਵਿੱਦਿਆ ਹਾਸਿਲ ਕਰ ਰਹੀ ਹੈ, ਜਿਸ ਨੇ ਗੁਰਮਤਿ ਗਿਆਨ ਸਭਾ ਵਲੋਂ ਕਰਵਾਏ ਗਏ ਉਕਤ ਧਾਰਮਿਕ ਪ੍ਰੀਖਿਆ ਮੁਕਾਬਲੇ ਦੇ ਭਾਗ (ੳ) 'ਚ ਪਹਿਲਾ ਸਥਾਨ ਪ੍ਰਾਪਤ ਕਰਕੇ 5100 ਰੁਪਏ ਦੀ ਨਗਦ ਰਾਸ਼ੀ ਤੇ ਟਰਾਫੀ ਹਾਸਿਲ ਕੀਤੀ ਹੈ | ਇਸ ਮੌਕੇ ਬਾਬਾ ਰਣਜੀਤ ਸਿੰਘ ਨੇ ਕਿਹਾ ਕਿ ਉਕਤ ਸਭਾ ਵਲੋਂ ਕਰਵਾਏ ਗਏ ਮੁਕਾਬਲੇ ਦੌਰਾਨ 120 ਸਕੂਲਾਂ ਤੋਂ ਕਰੀਬ 10000 ਬੱਚਿਆਂ ਨੇ ਭਾਗ ਲਿਆ, ਜਿਸ 'ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਅੱਜ ਫਾਈਨਲ ਇਮਤਿਹਾਨ ਲਿਆ | ਉਨ੍ਹਾਂ ਕਿਹਾ ਕਿ ਇਸ ਧਾਰਮਿਕ ਪ੍ਰੀਖਿਆ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸੰਬੰਧੀ ਪ੍ਰਸ਼ਨ ਉਤਰ ਕਰਵਾਏ ਗਏ, ਜਿਸ 'ਚ ਏਾਜਲਪ੍ਰੀਤ ਕੌਰ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਉਕਤ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਇਸ ਮੌਕੇ ਸਭਾ ਦੇ ਸਮੂਹ ਮੈਂਬਰ, ਗੁਰੂ ਨਾਨਕ ਮਿਸ਼ਨ ਸਕੂਲ ਭੈਣੀ, ਨਰਾਇਣਗੜ੍ਹ ਦਾ ਸਮੂਹ ਸਟਾਫ ਹਾਜ਼ਰ ਸੀ |