12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਿਜਲੀ ਮੁਲਾਜ਼ਮਾਂ 'ਤੇ ਡਿਊਟੀ ਦੌਰਾਨ ਨਿਹੰਗ ਬਾਣੇ 'ਚ ਵਿਅਕਤੀ ਨੇ ਕੀਤਾ ਹਮਲਾ

Ad Position 21
No active advertisement
ਅਜੀਤ ਡੈਸਕ 03-01-2026
ਅੰਮਿ੍ਤਸਰ, 2 ਜਨਵਰੀ (ਰੇਸ਼ਮ ਸਿੰਘ)-ਇਥੇ ਬਿਜਲੀ ਦੀਆਂ ਤਾਰਾਂ ਠੀਕ ਕਰ ਰਹੇ ਬਿਜਲੀ ਮੁਲਾਜ਼ਮਾਂ ਨਾਲ ਝਗੜਾ ਕਰਦਿਆਂ ਨਿਹੰਗ ਬਾਣੇ 'ਚ ਇਕ ਅਣਪਛਾਤੇ ਵਿਅਕਤੀ ਨੇ ਹਮਲਾ ਕਰਕੇ ਇਕ ਲਾਈਨਮੈਨ ਨੂੰ ਜ਼ਖ਼ਮੀਂ ਕਰ ਦਿੱਤਾ | ਇਸ ਸੰਬੰਧੀ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸੀ. ਡਵੀਜ਼ਨ ਦੀ ਪੁਲਿਸ ਨੂੰ ਲਾਈਨਮੈਨ ਤੇਜਿੰਦਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਮੰਦਰ ਵਾਲਾ ਬਜ਼ਾਰ ਨੇ ਦਸਿਆ ਕਿ ਉਹ ਆਪਦੇ ਹੋਰ ਸਾਥੀਆਂ ਸੰਨੀ ਤੇ ਸਾਹਿਲ ਨਾਲ ਬਜ਼ਾਰ ਭਗਤਾਵਾਲਾ ਦੇ ਅੰਦਰ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਠੀਕ ਕਰਨ ਲਈ ਆਏ ਸਨ | ਉਸਦੇ ਸਾਥੀ ਪੌੜੀ ਲੈਣ ਲਈ ਆਏ ਸਨ ਤੇ ਉਹ ਇਕਲਾ ਹੀ ਸੀ ਜਦੋਂ ਕਿ ਬੈਟਰੀ ਰਿਕਸ਼ਾ ਚਾਲਕ ਇਕ ਵਿਅਕਤੀ ਜੋ ਨਿੰਹਗ ਬਾਣੇ 'ਚ ਸੀ ਤੇ ਉਸਨੇ ਕਿਹਾ ਕਿ ਬਾਬਾ ਜੀ ਤਾਰਾਂ ਟੁੱਟੀਆਂ ਹਨ ਧਿਆਨ ਨਾਲ ਲੰਘ ਜਾਓ ਤਾਂ ਨਿੰਹਗ ਸਿੰਘ ਨੇ ਕਿਰਪਾਨ ਕੱਢ ਲਈ ਤੇ ਉਸਦੇ ਮਾਰੀ ਉਸ 'ਤੇ ਕਾਫੀ ਵਾਰ ਕਰਕੇ ਉਸਨੂੰ ਜਖਮੀਂ ਕਰ ਦਿੱਤਾ | ਇਨ੍ਹੇ ਚਿਰ ਨੂੰ ਉਸਦੇ ਸਾਥੀ ਆ ਗਏ ਤੇ ਉਸਨੂੰ ਸ੍ਰੀ ਗੁਰ ਰਾਮਦਾਸ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਜਦੋਂ ਕਿ ਨਿੰਹਗ ਬਾਣੇ ਵਾਲਾ ਵਿਅਕਤੀ ਫਰਾਰ ਹੋ ਗਿਆ ਜਿਸ ਨੂੰ ਉਹ ਸਾਹਮਣੇ ਆਉਣ 'ਤੇ ਪਹਿਚਾਣ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿੰਦਰ ਪਾਲ ਸਿੰਘ ਟਿੱਕਾ ਨਾਰਵੇ ਪੰਜਾਬ ਪ੍ਰਦੇਸ ਕਾਂਗਰਸ ਕਿਸਾਨ ਸੈੱਲ ਦੇ ਸੂਬਾਈ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਗੁਰਮਤਿ ਗਿਆਨ ਸਭਾ ਵਲੋਂ ਕਰਵਾਈ ਫਾਈਨਲ ਧਾਰਮਿਕ ਪ੍ਰੀਖਿਆ 'ਚ ਏਾਜਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ
Ad Position 24