12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਨੁੱਖ ਆਪਣੀ ਕਿਸਮਤ ਦਾ ਸਿਰਜਣਹਾਰ ਹੈ-ਤਿਲਕ ਰਾਜ ਵਾਲੀਆ

Ad Position 21
No active advertisement
ਅਜੀਤ ਡੈਸਕ 03-01-2026
ਅੰਮਿ੍ਤਸਰ, 2 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਕ੍ਰਿਪਾ ਨਾਲ ਤਿਲਕ ਰਾਜ ਵਾਲੀਆ ਰਹਿਨੁਮਾਈ ਹੇਠ ਨਵੇਂ ਸਾਲ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ਰਧਾਲੂਆਂ ਨੇ ਮੋਬਾਈਲ ਫੋਨ ਰਾਹੀਂ ਪਰਮ ਪਾਵਨ ਸ੍ਰੀ ਕਿ੍ਸ਼ਨ ਮਹਾਰਾਜ ਦੇ ਨਵੇਂ ਸਾਲ ਮੌਕੇ ਉਪਦੇਸ਼ ਦਾ ਸਰਵਨ ਕੀਤਾ | ਤਿਲਕ ਰਾਜ ਵਾਲੀਆ ਨੇ ਕਿਹਾ ਕਿ ਮਨੁੱਖ ਆਪਣੀ ਕਿਸਮਤ ਦਾ ਸਿਰਜਣਹਾਰ ਹੈ | ਪਰਮਾਤਮਾ ਨੇ ਮਨੁੱਖਤਾ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ | ਮਨੁੱਖ ਆਪਣੀ ਮਰਜ਼ੀ ਅਨੁਸਾਰ ਚੰਗੇ ਅਤੇ ਮਾੜੇ ਕਰਮ ਕਰਨ ਲਈ ਸੁਤੰਤਰ ਹਨ | ਜਦੋਂ ਕੋਈ ਵਿਅਕਤੀ ਕਰਮ ਕਰਦਾ ਹੈ, ਤਾਂ ਉਸਦੇ ਕਰਮਾਂ ਦੇ ਚੰਗੇ-ਮਾੜੇ ਬੀਜ ਉਸਦੇ ਅੰਦਰੂਨੀ ਕਰਮਾਂ ਦੀ ਮਿੱਟੀ 'ਚ ਬੀਜੇ ਜਾਂਦੇ ਹਨ ਅਤੇ ਸਮੇਂ ਸਿਰ ਉਨ੍ਹਾਂ ਕਰਮਾਂ ਦੀ ਫ਼ਸਲ ਕੱਟੀ ਜਾਂਦੀ ਹੈ | ਇਸ ਮੌਕੇ ਡਾ. ਸ਼ਿਸ਼ਾਂਕ ਮਹਾਜਨ, ਰਾਜੇਸ਼ ਮਹਾਜਨ, ਅਨੁਜ ਸਿੱਕਾ, ਚਰਨਜੀਤ ਬਹਿਲ, ਸੰਜੇ ਮਲਿਕ, ਯਸ਼ਪਾਲ, ਅਮਿਤ ਵਿਆਸ, ਸ਼ਿਆਮ ਸੁੰਦਰ ਅਰੋੜਾ, ਸੁਭਾਸ਼ ਖੰਨਾ, ਸੁਮਨ ਮਜੀਠੀਆ, ਸੰਦੀਪ ਸਰੀਨ, ਘਣਸ਼ਿਆਮ ਲੂਥਰਾ, ਰਵੀ ਮਹਾਜਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿਸ਼ੋਰੀ ਨਗਰ ਖੰਡਵਾਲਾ, ਛੇਹਰਟਾ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Ad Position 24