12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿਸ਼ੋਰੀ ਨਗਰ ਖੰਡਵਾਲਾ, ਛੇਹਰਟਾ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 03-01-2026
ਛੇਹਰਟਾ, 2 ਜਨਵਰੀ (ਪੱਤਰ ਪ੍ਰੇਰਕ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿਸ਼ੋਰੀ ਨਗਰ ਖੰਡਵਾਲਾ, ਛੇਹਰਟਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜੇ ਧਾਰਮਿਕ ਦੀਵਾਨਾਂ ਦੌਰਾਨ ਸਿੱਖ ਕੌਮ ਦੇ ਮਹਾਨ ਕੀਰਤਨੀ ਜਥੇ, ਕਥਾ ਵਾਚਕ ਤੇ ਢਾਡੀ ਜਥਿਆਂ ਵਲੋਂ ਸੰਗਤ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਦੇ ਨਾਲ ਜੋੜਿਆ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ ਨਤਮਸਤਕ ਹੋਏ ਤੇ ਉਨ੍ਹਾਂ ਨੂੰ ਅੰਤਿ੍ੰਗ ਕਮੇਟੀ 'ਚ ਮੈਂਬਰ ਚੁਣੇ ਜਾਣ 'ਤੇ ਛੇਹਰਟਾ ਦੀਆਂ ਅਨੇਕ ਸਿੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ | ਜਿਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਸ਼ੋਰੀ ਨਗਰ, ਗੁਰਦੁਆਰਾ ਨਾਨਕਦਰ ਸੰਧੂ ਕਾਲੋਨੀ, ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਾਡਰਨ ਕਾਲੋਨੀ, ਗੁਰਦੁਆਰਾ ਕਲਗੀਧਰ ਸਾਹਿਬ ਨਰਾਇਣਗੜ੍ਹ, ਸਰਬ ਸਾਂਝੀ ਗੁਰਮਤਿ ਪ੍ਰਚਾਰ ਸੇਵਾ ਸੋਸਾਇਟੀ, ਗੁਰੂ ਨਾਨਕ ਸਿੱਖਿਆ ਤੇ ਸੇਵਾ ਸੋਸਾਇਟੀ, ਗੁਰੂ ਰਾਮਦਾਸ ਸੇਵਕ ਸਭਾ ਖੰਡਵਾਲਾ, ਬਾਬਾ ਦੀਪ ਸਿੰਘ ਜੀ ਹਰਿਆਲੀ ਮਿਸ਼ਨ, ਗੁਰੂ ਨਾਨਕ ਸੇਵਾ ਸੋਸਾਇਟੀ ਭੱਲਾ ਕਾਲੋਨੀ, ਸੂਬੇਦਾਰ ਸ਼ਿੰਗਾਰਾ ਸਿੰਘ ਯਾਦਗਾਰੀ ਸਪੋਰਟਸ ਤੇ ਵੈਲਫੇਅਰ ਕਲੱਬ ਹੁਸ਼ਿਆਰ ਨਗਰ, ਸਿੱਖ ਮਿਸ਼ਨਰੀ ਕਾਲਜ ਸਰਕਲ ਛੇਹਰਟਾ ਵਲੋਂ ਵਿਸ਼ੇਸ਼ ਰੂਪ ਦੇ ਵਿਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਦੀਪ ਸਿੰਘ, ਪ੍ਰਧਾਨ ਮਨਿੰਦਰਜੀਤ ਸਿੰਘ ਕਾਨੂੰਨਗੋ, ਪ੍ਰਦੀਪ ਸਿੰਘ ਸੰਧੂ ਕਾਲੋਨੀ, ਡਾ: ਸਰਬਜੀਤ ਸਿੰਘ ਹੁਸ਼ਿਆਰ ਨਗਰ, ਦਿਲਬਾਗ ਸਿੰਘ ਭਿੱਟੇਵੱਡ, ਦਿਲਬਾਗ ਸਿੰਘ, ਰਸ਼ਪਾਲ ਸਿੰਘ ਨਰਾਇਣਗੜ੍ਹ, ਹਰਪ੍ਰੀਤ ਸਿੰਘ ਲਾਡਾ, ਅਮਨਦੀਪ ਸਿੰਘ, ਹਰਦੀਪ ਸਿੰਘ, ਜਸਪ੍ਰੀਤ ਸਿੰਘ ਪੈਰਾਡਾਈਜ ਕਾਲੋਨੀ ਆਦਿ, ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਅਤੇ ਸੰਸਥਾਵਾਂ ਦੇ ਪ੍ਰਧਾਨ ਸ਼ਾਮਿਲ | ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ (ਮੈਂਬਰ ਮੈਨੇਜਮੈਂਟ ਕਮੇਟੀ ਖਾਲਸਾ ਕਾਲਜ ਅੰਮਿ੍ਤਸਰ) ਪ੍ਰਧਾਨ ਮਨਜੀਤ ਸਿੰਘ ਵਲੋਂ ਆਈਆਂ ਹੋਈਆਂ ਸੰਗਤਾਂ, ਸਭਾ ਸੁਸਾਇਟੀਆਂ ਤੇ ਸਮੂਹ ਸੰਗਤਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਨੁੱਖ ਆਪਣੀ ਕਿਸਮਤ ਦਾ ਸਿਰਜਣਹਾਰ ਹੈ-ਤਿਲਕ ਰਾਜ ਵਾਲੀਆ ਅਗਲੀ ਖ਼ਬਰ ਸਕੂਲਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਅੰਮਿ੍ਤਸਰ ਰਾਸਾ ਯੂਨਿਟ ਦੀ ਅਹਿਮ ਮੀਟਿੰਗ
Ad Position 24