ਅੰਮਿ੍ਤਸਰ, 2 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਰਾਸਾ ਯੂਨਿਟ ਦੀ ਇਕ ਅਹਿਮ ਮੀਟਿੰਗ ਅਜੰਤਾ ਸੀਨੀਅਰ ਸੈਕੰਡਰੀ ਸਕੂਲ, ਢਾਬ ਖਟੀਕਾਂ ਵਿਖੇ ਹੋਈ | ਇਸ ਦੌਰਾਨ ਸਕੂਲਾਂ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਮੀਟਿੰਗ 'ਚ ਹਾਜ਼ਰ ਸਾਰੇ ਮੈਂਬਰਾਂ ਵਲੋਂ ਅੰਮਿ੍ਤਸਰ ਦੇ ਸਮੂਹ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅਤੇ ਖੁਸ਼ਹਾਲ ਜਿੰਦਗੀ ਲਈ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਮੀਟਿੰਗ ਸਹਿਮਤੀ, ਭਾਈਚਾਰੇ ਅਤੇ ਸਕਾਰਾਤਮਕ ਮਾਹੌਲ 'ਚ ਸੰਪੰਨ ਹੋਈ | ਇਸ ਮੀਟਿੰਗ 'ਚ ਵਿਨੋਦ ਕਪੂਰ, ਜਗਜੀਤ ਸਿੰਘ, ਸੁਜੀਤ ਸ਼ਰਮਾ ਬਬਲੂ, ਦਵਿੰਦਰ ਪਿਪਲਾਣੀ, ਸੁਸ਼ੀਲ ਅਗਰਵਾਲ, ਅਰੁਣ ਮੰਸੋਤਰਾ, ਮਯੰਕ ਕਪੂਰ, ਸਮੀਰ ਭਾਟੀਆ, ਪੁਨੀਤ ਗੁਪਤਾ, ਸੁਮੀਤ ਪੁਰੀ, ਕੁਨਾਲ ਕਪੂਰ, ਨਰਿੰਦਰਪਾਲ ਸਿੰਘ, ਯਾਦਵਿੰਦਰ, ਦਿਨੇਸ਼ ਕਪੂਰ, ਗੌਰਵ ਅਰੋੜਾ, ਕੁਲਵਿੰਦਰ ਸਿੰਘ ਅਤੇ ਜਗਜੀਤ ਹਾਜ਼ਰ ਸਨ |