12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਾਮਲਾ ਬਿਜਲੀ ਵਿਭਾਗ ਤੇ ਨੈਸ਼ਨਲ ਹਾਈਵੇ ਦੇ ਕੰਮਾਂ 'ਚ ਗ਼ੈਰ-ਕਾਨੂੰਨੀ ਢੰਗ ਵਿਘਨ ਪਾਉਣ ਦਾ ਥਾਣਾ ਕੱਥੂਨੰਗਲ ਵਿਖੇ 18 ਵਿਅਕਤੀਆਂ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 03-01-2026
ਕੱਥੂਨੰਗਲ, 2 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਪੀ. ਐੱਸ. ਪੀ. ਸੀ. ਐੱਲ. ਸਬ ਅਰਬਨ ਅੰਮਿ੍ਤਸਰ ਵਲੋਂ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਪਿਛਲੇ ਦਿਨੀਂ ਕਸਬਾ ਜੈਂਤੀਪੁਰ ਦੇ ਨਾਲ ਲੱਗਦੇ ਪਿੰਡ ਜੈਂਤੀਪੁਰ ਵਿਖੇ ਚੋਰੀ ਨੂੰ ਰੋਕਣ ਲਈ ਰੁਟੀਨ ਮੁਤਾਬਕ ਚੈਕਿੰਗ ਕਰਨ ਲਈ ਗਏ ਜਿਸ ਦੇ ਰੋਸ ਵਜੋਂ ਉੱਥੋ ਦੇ ਲੋਕਾਂ ਵਲੋਂ ਤਹਿਸ ਵਿਚ ਆ ਕੇ ਅੰਮਿ੍ਤਸਰ ਗੁਰਦਾਸਪੁਰ ਹਾਈਵੇ ਰੋਕ ਕੇ ਆਵਾਜਾਈ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬੰਦ ਕੀਤਾ ਗਿਆ ਜਿਸ ਕਰਕੇ ਦੋ ਟਰਕੈਟਰਾਂ ਪਿੱਛੇ ਦੋ ਟਰਾਲੀਆਂ ਪਾ ਕੇ ਅਤੇ ਹੋਰ ਵਹੀਕਲਾਂ ਨਾਲ ਹਾਈਵੇ ਨੂੰ ਬੰਦ ਕੀਤਾ ਗਿਆ | ਜਿਸ ਨਾਲ ਆਵਾਜਾਈ ਸਮੇਤ ਆਮ ਲੋਕ ਵੀ ਪ੍ਰਭਾਵਿਤ ਹੋਏ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ | ਪੀ. ਐੱਸ. ਪੀ. ਸੀ. ਐੱਲ. ਸਬ ਅਰਬਨ ਅੰਮਿ੍ਤਸਰ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੁਖਜਿੰਦਰ ਸਿੰਘ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਦੇ ਬਿਆਨ ਦੇ ਆਧਾਰ 'ਤੇ ਪਿੰਡ ਜੈਂਤੀਪੁਰ ਦੇ ਵਸਨੀਕ ਅਮਨਦੀਪ ਕੁਮਾਰ ਪੁੱਤਰ ਰਜਿੰਦਰ ਸਿੰਘ, ਸੰਦੀਪ ਕੁਮਾਰ ਉਰਫ ਕਾਲੂ ਪੁੱਤਰ ਅਸ਼ਵਨੀ ਕੁਮਾਰ, ਨਵਦੀਪ ਕੁਮਾਰ ਪੁੱਤਰ ਪਵਨ ਕੁਮਾਰ, ਅਮਿਤ ਕੁਮਾਰ ਉਰਫ ਸ਼ੇਰਾ ਪੁੱਤਰ ਪ੍ਰਾਣ ਨਾਥ, ਬਲਕਾਰ ਸਿੰਘ ਪੁੱਤਰ ਰੱਖਾ ਮੱਲ, ਗੱਜੂ ਸਿੰਘ ਪੁੱਤਰ ਮੁਖਤਾਰ ਸਿੰਘ, ਬਲਕਾਰ ਸਿੰਘ ਪੁੱਤਰ ਕਾਲੀਆ, ਸਰਬਜੀਤ ਸਿੰਘ ਪੁੱਤਰ ਗੋਗੀ ਸਿੰਘ, ਪਵਨ ਕੁਮਾਰ ਪੁੱਤਰ ਕ੍ਰਿਸ਼ਨ, ਹਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ, ਸਰਬਜੀਤ ਸਿੰਘ ਪੁੱਤਰ ਗੁਰਨਾਮ ਸਿੰਘ, ਗੁਰਨਾਮ ਸਿੰਘ ਪੁੱਤਰ ਭਗਤ ਸਿੰਘ ਚਾਚੋਵਾਲੀ, ਰਾਹੁਲ ਭੱਲਾ ਪੁੱਤਰ ਨਵੀਨ ਭੱਲਾ, ਗੁਰਪ੍ਰੀਤ ਪੁੱਤਰ ਨਿਸ਼ਾਨ ਸਿੰਘ ਸਮੇਤ 30-40 ਅਣਪਛਾਤੇ ਵਿਅਕਤੀਆਂ ਸਮੇਤ ਪੁਲਿਸ ਥਾਣਾ ਕੱਥੂਨੰਗਲ ਵਿਖੇ ਧਾਰਾ 326, 126, 285 ਬੀ ਐਨ ਐਸ ਅਤੇ 8ਬੀ ਨੈਸ਼ਨਲ ਹਾਈਵੇ ਐਕਟ 1956 ਸਮੇਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਅੰਮਿ੍ਤਸਰ ਰਾਸਾ ਯੂਨਿਟ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਹਰਿੰਦਰ ਪਾਲ ਸਿੰਘ ਟਿੱਕਾ ਨਾਰਵੇ ਪੰਜਾਬ ਪ੍ਰਦੇਸ ਕਾਂਗਰਸ ਕਿਸਾਨ ਸੈੱਲ ਦੇ ਸੂਬਾਈ ਜਨਰਲ ਸਕੱਤਰ ਨਿਯੁਕਤ
Ad Position 24