ਪਨਗਰੇਨ ਵਲੋਂ ਜ਼ਿਲ੍ਹੇ 'ਚ ਅਨਾਜ਼ ਭੰਡਾਰਨ ਦੀ ਸਮਰੱਥਾ 'ਚ ਕੀਤਾ ਵਾਧਾ-ਡੀ. ਸੀ.
ਅਜੀਤ ਡੈਸਕ
04-01-2026
ਅੰਮਿ੍ਤਸਰ, 3 ਜਨਵਰੀ (ਰੇਸ਼ਮ ਸਿੰਘ)-ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲਾਂ ਦੇ ਭੰਡਾਰਨ ਵਿਚ ਵਾਧਾ ਕਰਨ ਲਈ ਕੰਮ ਕਰ ਰਹੀ ਹੈ | ਇਸੇ ਹੀ ਲੜੀ ਤਹਿਤ ਪਨਗਰੇਨ ਵਲੋਂ ਜ਼ਿਲ੍ਹੇ ਵਿਚ ਵੀ ਅਨਾਜ ਭੰਡਾਰਨ ਦੀ ਸਮਰੱਥਾ ਦਾ ਵੱਡਾ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਆਉਂਦੇ ਸੀਜਨ ਦੌਰਾਨ ਅਨਾਜ ਭੰਡਾਰਨ ਦੀ ਕੋਈ ਸਮੱਸਿਆ ਨਾ ਆਵੇ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪਨਗਰੇਨ ਵਲੋਂ ਜ਼ਿਲ੍ਹੇ ਦੀਆਂ 7 ਮੰਡੀਆਂ ਨਾਲ ਸੰਬੰਧਿਤ ਖੇਤਰਾਂ ਵਿਚ ਅਨਾਜ ਭੰਡਾਰਨ ਦੀ ਸਮਰੱਥਾ ਵਿਚ ਵਾਧਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਭਗਤਾਂਵਾਲਾ ਮੰਡੀ ਵਿਚ 40 ਹਜ਼ਾਰ ਮੀਟ੍ਰ੍ਰਕ ਟਨ, ਜੰਡਿਆਲਾ ਗੁਰੂ 55 ਹਜ਼ਾਰ ਮੀਟ੍ਰ੍ਰਕ ਟਨ, ਛੇਹਰਟਾ ਮੰਡੀ ਵਿਚ 35 ਹਜ਼ਾਰ ਮੀਟ੍ਰ੍ਰਕ ਟਨ, ਅਜਨਾਲਾ ਮੰਡੀ ਵਿਚ 15 ਹਜ਼ਾਰ ਮੀਟ੍ਰ੍ਰਕ ਟਨ, ਰਈਆ ਮੰਡੀ ਵਿਚ 5 ਹਜ਼ਾਰ ਮੀਟ੍ਰ੍ਰਕ ਟਨ, ਮਜੀਠਾ ਮੰਡੀ ਵਿਚ 10 ਹਜ਼ਾਰ ਮੀਟ੍ਰ੍ਰਕ ਟਨ ਅਤੇ ਵੱਲਾ ਮੰਡੀ ਵਿਚ 20 ਹਜ਼ਾਰ ਮੀਟ੍ਰ੍ਰਕ ਟਨ ਦਾ ਵੱਡਾ ਵਾਧਾ ਉਸਾਰੀ ਅਧੀਨ ਹੈ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਪਨਗਰੇਨ ਵਲੋਂ 1 ਲੱਖ 80 ਹਜ਼ਾਰ ਮੀਟ੍ਰ੍ਰਕ ਟਨ ਅਨਾਜ ਭੰਡਾਰਨ ਵਿਚ ਹੋਰ ਵਾਧਾ ਇਸ ਸੀਜ਼ਨ ਤੱਕ ਹੋ ਜਾਵੇਗਾ |