17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਮਜੀਠਾ 'ਚ 18 ਨੂੰ ਹੋਣ ਵਾਲੀ ਧੰਨਵਾਦ ਰੈਲੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਮੁੜ ਸਰਕਾਰ ਦਾ ਨੀਂਹ-ਪੱਥਰ ਰੱਖੇਗੀ-ਤਲਬੀਰ ਗਿੱਲ <br/>

Ad Position 21
No active advertisement
ਅਜੀਤ ਡੈਸਕ 05-01-2026
ਕੱਥੂਨੰਗਲ, 4 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਤੋਂ 'ਆਪ' ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪਿੰਡ ਅਬਦਾਲ ਸਮੇਤ ਵੱਖ-ਵੱਖ ਪਿੰਡਾਂ 'ਚ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ 'ਚ ਰੱਖੀ ਗਈ 18 ਜਨਵਰੀ ਨੂੰ ਧੰਨਵਾਦ ਰੈਲੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਕੇ ਮੁੜ ਆਪ ਦੀ ਸਰਕਾਰ ਬਣਾਉਣ ਦਾ ਨੀਂਹ ਪੱਥਰ ਰੱਖੇਗੀ | ਉਨ੍ਹਾਂ ਕਿਹਾ ਕਿ 18 ਦੀ ਰੈਲੀ ਨੂੰ ਸਫਲ ਬਣਾਉਣ ਲਈ ਹਲਕੇ ਨੂੰ ਜ਼ੋਨਾ ਵਿਚ ਵੰਡ ਕੇ ਆਪ ਵਰਕਰਾਂ ਦੀਆਂ ਡਿਊਟੀਆਂ ਪਿੰਡ ਪੱਧਰ 'ਤੇ ਲਗਾਈਆਂ ਗਈਆਂ ਹਨ ਅਤੇ ਇਸ ਰੈਲੀ ਵਿਚ ਹਲਕੇ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਬੂਤ ਦੇਵੇਗਾ ਕਿ ਲੋਕ ਆਪ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ | ਗਿੱਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੇ ਹਮੇਸ਼ਾਂ ਵੋਟ ਦੀ ਰਾਜਨੀਤੀ ਕੀਤੀ ਪਰ ਆਮ ਆਦਮੀ ਪਾਰਟੀ ਨੇ ਕੰਮਾਂ ਦੇ ਅਧਾਰ 'ਤੇ ਲੋਕਾਂ ਦੀਆਂ ਵੋਟਾਂ ਲਈਆਂ ਹਨ ਜਿਸ ਕਰਕੇ ਹੀ ਵੱਡੀ ਗਿਣਤੀ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਆਪ ਵਿਚ ਸ਼ਾਮਿਲ ਹੋ ਰਹੇ ਹਨ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਕਰਵਾਏ ਵਿਕਾਸ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ | ਅਖੀਰ ਉਨ੍ਹਾਂ ਹਲਕਾ ਮਜੀਠਾ ਦੇ ਸਮੂਹ ਆਪ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ 'ਚ 18 ਜਨਵਰੀ ਨੂੰ ਮਜੀਠਾ ਵਿਖੇ ਪਹੁੰਚ ਕੇ ਵਿਰੋਧੀਆਂ ਦੇ ਮੁੜ ਭਰਮ ਭੁਲੇਖੇ ਦੂਰ ਕਰਨਗੇ | ਮੀਟਿੰਗ ਵਿਚ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਸੁਬੇਗ ਸਿੰਘ ਅਬਦਾਲ, ਤਰਸੇਮ ਸਿੰਘ ਗਿੱਲ ਚਾਚੋਵਾਲੀ, ਅਵਤਾਰ ਸਿੰਘ ਖੁੰਭ ਫਾਰਮ ਅਬਦਾਲ ਵਾਲੇ, ਬਾਬਾ ਕੁੰਨਣ ਸਿੰਘ ਅਬਦਾਲ, ਸੈਕਟਰੀ ਅਬਦਾਲ, ਸਿਵਰਾਜ ਸਿੰਘ ਭੀਲੋਵਾਲ, ਸਾਬਕਾ ਸਰਪੰਚ ਗੰਗਾ ਸਿੰਘ ਚਵਿੰਡਾ ਦੇਵੀ, ਸਾਹਿਬ ਸਿੰਘ ਰੰਗੀਲਪੁਰਾ, ਇੰਸ: ਮਹਿੰਦਰ ਸਿੰਘ ਰੰਧਾਵਾ ਕੱਥੂਨੰਗਲ, ਰਮਨਦੀਪ ਸਿੰਘ ਕੱਥੂਨੰਗਲ, ਸੋਨੀ ਸਰੀਨ ਕੱਥੂਨੰਗਲ, ਮਨਜਿੰਦਰ ਸਿੰਘ ਮਾਂਗਾਸਰਾਏ, ਅਮਰੀਕ ਸਿੰਘ ਕੋਟਲਾ ਸੈਦਾਂ, ਹਰਜਿੰਦਰ ਸਿੰਘ ਕੱਥੂਨੰਗਲ ਖੁਰਦ, ਰਾਜਵਿੰਦਰ ਸਿੰਘ, ਸਤਨਾਮ ਸਿੰਘ ਸੱਤਾ, ਗੁਰਚਰਨ ਸਿੰਘ ਮਝਵਿੰਡ, ਗੁਰਜੰਟ ਸਿੰਘ ਕੱਥੂਨੰਗਲ, ਰਵਿੰਦਰਪਾਲ ਸਿੰਘ ਹਦਾਇਤਪੁਰਾ, ਅਵਤਾਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਚੋਗਾਵਾਂ, ਸਵਿੰਦਰ ਸਿੰਘ ਸਰਪੰਚ, ਪਵਨਦੀਪ ਸਿੰਘ, ਇਕਬਾਲ ਸਿੰਘ ਹਦਾਇਤਪੁਰ, ਜੋਬਨਜੀਤ ਸਿੰਘ ਦੁਧਾਲਾ, ਗੁਰਪ੍ਰੀਤ ਸਿੰਘ ਸਰਪੰਚ ਹਾਂਸ, ਸਿਮਰਤਪਾਲ ਸਿੰਘ ਫੌਜੀ, ਮਿਲਖਾ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ 'ਚ 'ਆਪ' ਵਰਕਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਨਿਊ ਆਜ਼ਾਦ ਨਗਰ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦਾ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਵਲੋਂ 15 ਨੂੰ ਮਨਾਇਆ ਜਾਵੇਗਾ ਭਗਤ ਨਾਮਦੇਵ ਜੀ ਦਾ ਪਰਲੋਕ ਗਮਨ ਦਿਵਸ
Ad Position 24