17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਨਿਊ ਆਜ਼ਾਦ ਨਗਰ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦਾ ਮੁਲਜ਼ਮ ਕਾਬੂ <br/>

Ad Position 21
No active advertisement
ਅਜੀਤ ਡੈਸਕ 05-01-2026
ਅੰਮਿ੍ਤਸਰ, 4 ਜਨਵਰੀ (ਰੇਸ਼ਮ ਸਿੰਘ)-ਬੀਤੇ ਦਿਨੀ ਥਾਣਾ ਬੀ. ਡਵੀਜ਼ਨ ਵਿਖੇ ਗੋਲੀਆਂ ਮਾਰ ਕੇ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਲੋੜੀਂਦੇ ਮੁਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਯੂ. ਪੀ. ਬਿਹਾਰ ਹੁੰਦਾ ਹੋਇਆ ਨੇਪਾਲ, ਭੁਟਾਨ ਆਦਿ ਵੱਲ ਗਿਆ ਸੀ | ਉਸ ਪਾਸੋਂ ਪੁਲਿਸ ਨੇ ਵਾਰਦਾਤ ਲਈ ਵਰਤਿਆ ਗਲੋਕ ਪਿਸਤੌਲ ਤੇ ਐਕਟਿਵਾ ਸਕੂਟਰੀ ਵੀ ਬਰਾਮਦ ਕਰ ਲਈ | ਇਹ ਪ੍ਰਗਟਾਵਾ ਅੱਜ ਇਥੇ ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਜਿਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਮਨਿੰਦਰਪਾਲ ਸਿੰਘ ਉਰਫ ਸ਼ਾਲਾ (27) ਵਾਸੀ ਨਿਊ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਉਹ ਪੇਸ਼ੇ ਵਲੋਂ ਸੁਨਿਆਰੇ ਦਾ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੇ 11 ਅਕਤੂਬਰ ਦੀ ਹੈ ਜਦੋਂ ਕਿ ਬਿਮਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਿਊ ਆਜ਼ਾਦ ਨਗਰ ਨੇ ਦੱਸਿਆ ਕਿ ਉਸ 'ਤੇ ਨਿਊ ਆਜ਼ਾਦ ਨਗਰ ਵਿਖੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ 5 ਗੋਲੀਆਂ ਚਲਾਈਆਂ ਗਈਆਂ ਹਨ | ਇਸ 'ਚ ਇਕ ਗੋਲੀ ਉਸਦੀ ਲੱਤ 'ਤੇ ਲਗੀ ਤੇ ਦੂਜੀ ਹੇਅਰ ਡਰੇਸਰ ਦਾ ਕੰਮ ਕਰਨ ਵਾਲੇ ਉਸਦੇ ਦੋਸਤ ਬਬਲੂ ਵਾਸੀ ਪ੍ਰਤਾਪ ਐਵੀਨਿਊ, ਅੰਮਿ੍ਤਸਰ ਦੇ ਖੱਬੇ ਪੱਟ 'ਤੇ ਲੱਗੀ ਸੀ ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਇਹ ਇਕ ਦਰਜੀ ਦੀ ਦੁਕਾਨ ਦੇ ਕਪੜੇ ਦੇਖਣ ਲਈ ਗਏ ਹੋਏ ਸਨ | ਵਾਪਰੀ ਘਟਨਾ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਬਿਮਲਪ੍ਰੀਤ ਸਿੰਘ ਅਤੇ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪਹਿਲਾਂ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਦੋਵੇਂ ਦੋਸਤ ਸਨ | ਇਨ੍ਹਾਂ ਦੋਨਾਂ ਦੀ ਆਪਸ ਵਿਚ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ ਜਿਸ ਕਾਰਨ ਮਨਿੰਦਰਪਾਲ ਸਿੰਘ ਰੰਜ਼ਿਸ਼ਬਾਜ਼ੀ ਰੱਖਦਾ ਸੀ |

Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਭਾਈਚਾਰੇ ਨੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਨ ਦਾ ਕੀਤਾ ਸਵਾਗਤ <br/> ਅਗਲੀ ਖ਼ਬਰ ਮਜੀਠਾ 'ਚ 18 ਨੂੰ ਹੋਣ ਵਾਲੀ ਧੰਨਵਾਦ ਰੈਲੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਮੁੜ ਸਰਕਾਰ ਦਾ ਨੀਂਹ-ਪੱਥਰ...
Ad Position 24