17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਸਬਾ ਰਮਦਾਸ ਦੇ ਭਾਰਤੀ ਫ਼ੌਜ ਦੇ ਜਵਾਨ ਪ੍ਰਗਟ ਸਿੰਘ ਨੇ ਅਨੰਤਨਾਗ 'ਚ ਗਵਾਈ ਜਾਨ

Ad Position 21
No active advertisement
ਹੱਥ ਵਿਚ ਪ੍ਰਗਟ ਸਿੰਘ ਦੀ ਤਸਵੀਰ ਲਈ ਗਮਗੀਨ ਮਹੌਲ 'ਚ ਮਾਤਾ ਰਣਜੀਤ ਕੌਰ, ਪਿਤਾ ਜੋਗਿੰਦਰ ਸਿੰਘ, ਪਤਨੀ ਮਨਜਿੰਦਰ ਕੌਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਰਿਸ਼ਤੇਦਾਰ ਤੇ ਇਲਾਕੇ ਦੇ ਵਸਨੀਕ ਤੇ ਹਾਸ਼ੀਏ 'ਚ ਪ੍ਰਗਟ ਸਿੰਘ ਦੀ ਪੁਰਾਣੀ ਤਸਵੀਰ | ਤਸਵੀਰ : ਸੰਧੂ <br/> 05-01-2026
ਗੱਗੋਮਾਹਲ/ਰਮਦਾਸ/ਅਜਨਾਲਾ (ਅੰਮਿ੍ਤਸਰ), 4 ਜਨਵਰੀ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ, ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਮਦਾਸ ਦੇ ਵਸਨੀਕ ਅਤੇ ਭਾਰਤੀ ਫ਼ੌਜ ਵਿਚ ਬਤੌਰ ਨਾਇਕ ਡਿਊਟੀ ਨਿਭਾਅ ਰਹੇ ਜਵਾਨ ਦੀ ਅਨੰਤਨਾਗ (ਜੰਮੂ-ਕਸ਼ਮੀਰ) ਵਿਚੇ ਮੌਤ ਹੋ ਜਾਣ ਦੀ ਖ਼ਬਰ ਹੈ | ਕਸਬਾ ਰਮਦਾਸ ਦੇ ਵਾਰਡ ਨੰਬਰ 6 ਵਿਚ ਸਥਿਤ ਪ੍ਰਗਟ ਸਿੰਘ ਦੇ ਘਰ ਗਮਗੀਨ ਮਾਹੌਲ ਵਿਚ ਬੈਠੇ ਪਿਤਾ ਜੋਗਿੰਦਰ ਸਿੰਘ, ਮਾਤਾ ਰਣਜੀਤ ਕੌਰ, ਛੋਟੇ ਭਰਾ ਸਰਬਜੀਤ ਸਿੰਘ, ਪਤਨੀ ਮਨਜਿੰਦਰ ਕੌਰ, ਭੈਣ ਸੰਦੀਪ ਕੌਰ ਸਮੇਤ ਪਰਿਵਾਰ 'ਤੇ ਦੁੱਖਾਂ ਦਾ ਪਹਾੜ੍ਹ ਟੁੱਟ ਪਿਆ ਹੈ | ਪ੍ਰਗਟ ਸਿੰਘ ਦੇ ਮਾਸੂਮ ਬੇਟੇ ਦਮਨਪ੍ਰੀਤ ਸਿੰਘ (3) ਸਾਲ, ਆਰਵਪ੍ਰੀਤ ਸਿੰਘ ਕਰੀਬ 1 ਸਾਲ ਸਭ ਕਾਸੇ ਤੋਂ ਬੇਖਬਰ ਹਨ | ਪ੍ਰਗਟ ਸਿੰਘ ਦਾ ਜਨਮ 28 ਅਕਤੂਬਰ, 1994 ਨੂੰ ਹੋਇਆ ਸੀ ਤੇ ਉਹ ਆਪਣੇ ਛੋਟੇ ਭਰਾ ਸਰਬਜੀਤ ਨਾਲ 23 ਦਸੰਬਰ, 2015 ਨੂੰ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ | ਦੋਵੇਂ ਭਰਾ ਇਕੋ ਦਿਨ ਫ਼ੌਜ ਵਿਚ ਭਰਤੀ ਹੋਏ ਸਨ | ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੀਤੇ ਦਿਨ ਪ੍ਰਗਟ ਸਿੰਘ ਨਾਲ ਗੱਲ ਹੋਈ ਸੀ ਤਾਂ ਉਹ ਕਹਿ ਰਿਹਾ ਸੀ ਕਿ ਆਕਸੀਜਨ ਦੀ ਘਾਟ ਕਾਰਨ ਮੇਰਾ ਦਮ ਘੁਟਦਾ ਹੈ ਅਤੇ ਮੈਂ ਹੇਠਾਂ ਜਾ ਰਿਹਾ ਹਾਂ | ਇਸੇ ਤਰ੍ਹਾਂ ਪ੍ਰਗਟ ਸਿੰਘ ਨੇ ਆਪਣੇ ਪਿਤਾ ਜੋਗਿੰਦਰ ਸਿੰਘ, ਪਤਨੀ ਮਨਜਿੰਦਰ ਕੌਰ ਤੇ ਭੈਣ ਸੰਦੀਪ ਕੌਰ ਨਾਲ ਵੀ ਗੱਲ ਕੀਤੀ ਪਰ ਕੁਦਰਤ ਨੂੰ ਸ਼ਾਇਦ ਹੋਰ ਹੀ ਕੁਝ ਮਨਜੂਰ ਸੀ ਕਿ ਅੱਜ ਤੜਕੇ ਫ਼ੌਜ ਵਲੋਂ ਪ੍ਰਗਟ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਦਿੱਤੀ ਗਈ | ਪ੍ਰਗਟ ਸਿੰਘ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਿ੍ਤਕ ਸਰੀਰ ਅੱਜ ਰਾਤ ਤੱਕ ਅੰਮਿ੍ਤਸਰ ਪਹੁੰਚ ਜਾਵੇਗਾ, ਜਿਸ ਦਾ ਕੱਲ ਕਸਬਾ ਰਮਦਾਸ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਚੇਅਰਮੈਨ ਬਲਜਿੰਦਰ ਸਿੰਘ ਸਨਮਾਨਿਤ <br/> ਅਗਲੀ ਖ਼ਬਰ ਪੱਤਰਕਾਰਾਂ ਤੇ ਸੋਸ਼ਲ ਮੀਡੀਆ ਕਾਰਕੁਨਾਂ ਵਿਰੁੱਧ ਦਰਜ ਕੇਸ ਰੱਦ ਕੀਤੇ ਜਾਣ ਤੇ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ...
Ad Position 24