ਤਰਸਿੱਕਾ, 6 ਜਨਵਰੀ (ਅਤਰ ਸਿੰਘ ਤਰਸਿੱਕਾ)-ਅਤਿ ਦੀ ਪੈ ਰਹੀ ਠੰਡ 'ਚ ਬ੍ਰਾਈਟ ਫਿਊਚਰ ਅਲਾਇੰਸ ਚੇਰੀਟੇਬਲ ਟਰੱਸਟ ਵਲੋਂ ਸਮਾਜਸੇਵੀ ਸੇਵਾ ਨਿਭਾਉਂਦਿਆਂ ਹੋਇਆਂ ਦਲਬੀਰ ਸਿੰਘ ਡੇਹਰੀਵਾਲਾ ਟਰੱਸਟੀ ਸੇਵਾ ਮੁਕਤ ਇੰਸਪੈਕਟਰ ਦੀ ਅਗਵਾਈ ਹੇਠ ਪਿੰਡ ਡੇਹਰੀਵਾਲਾ ਦੇ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ | ਇਸ ਮੌਕੇ ਪ੍ਰਮਿੰਦਰ ਸਿੰਘ ਔਜਲਾ ਸਰਪੰਚ ਡੇਹਰੀਵਾਲਾ ਨੇ ਵਿਸ਼ੇਸ਼ ਸਹਿਯੋਗ ਦਿੰਦਿਆਂ ਕਿਹਾ ਅਸੀਂ ਸਮੁੱਚੇ ਪੰਚਾਇਤ ਟਰੱਸਟ ਦੇ ਇਸ ਸਮਾਜਸੇਵੀ ਸੇਵਾ ਦੀ ਸ਼ਲਾਘਾ ਕਰਦੇ ਹੋਏ ਤਹਿ ਦਿਲੋਂ ਧੰਨਵਾਦੀ ਹਾਂ ਤੇ ਭਵਿੱਖ 'ਚ ਵੀ ਅਜਿਹੇ ਸਮਾਜਸੇਵੀ ਕੰਮਾਂ ਲਈ ਪੂਰਾ ਪੂਰਾ ਸਹਿਯੋਗ ਤੇ ਮਿਲਵਰਤਣ ਦਿੰਦੇ ਰਹਾਂਗੇ | ਇਸ ਮੌਕੇ ਪ੍ਰਮਜੀਤ ਸਿੰਘ ਔਜਲਾ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਸਾਬਕਾ ਸਰਪੰਚ, ਜਥੇ. ਜੋਗਿੰਦਰ ਸਿੰਘ, ਹਰਭਜਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਸਧਾਨਾ ਜੀ ਡੇਹਰੀਵਾਲਾ, ਜਰਨੈਲ ਸਿੰਘ, ਪ੍ਰਗਟ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |