ਬਾਬਾ ਬਕਾਲਾ ਸਾਹਿਬ, 6 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪਿੰਡ ਦਾਊਦ ਅਤੇ ਭਲਾਈਪੁਰ ਪੂਰਬਾਂ ਵਿਖੇ ਵੱਧ ਰਹੀ ਠੰਡ ਨੂੁੰੰ ਮੁੱਖ ਰੱਖਦੇ ਹੋਏ ਸਮਾਜ ਸੇਵੀ ਸੰਸਥਾ ਵਲੋਂ ਲੋੜਵੰਦਾਂ ਨੂੰ ਗਰਮ ਸ਼ਾਲ, ਲੋਈਆਂ ਅਤੇ ਗਰਮ ਬੂਟਾਂ ਦੀ ਸੇਵਾ ਕੀਤੀ ਗਈ | ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਲਾਈਪੁਰ ਡੋਗਰਾਂ, ਪੱਡੇ, ਰਈਆ, ਨਗਰ ਬਾਬਾ ਜੀਵਨ ਸਿੰਘ ਦੇ ਮੁੱਖ ਸੇਵਦਾਰ ਸ: ਸੁਖਦੇਵ ਸਿੰਘ ਭਲਾਈਪੁਰ ਡੋਗਰਾਂ ਵਲੋਂ ਆਪਣੇ ਸਹਿਯੋਗੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ (ਰਜਿ:) ਚੰਡੀਗੜ੍ਹ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੇ ਪ੍ਰਧਾਨ ਤਰਸੇਮ ਸਿੰਘ ਮੱਟੂ, ਬਾਪੂੁ ਜਥੇ. ਸਰੂਪ ਸਿੰਘ, ਅਤੇ ਸ: ਭਗਤ ਸਿੰਘ ਭਲਾਈਪੁਰ ਆਦਿ ਟੀਮ ਨਾਲ ਪਿੰਡ ਦਾਊਦ, ਅਤੇ ਭਲਾਈਪੁਰ ਪੂਰਬਾਂ ਵਿਖੇ ਵੱਧ ਰਹੀ ਠੰਡ ਨੂੁੰੰ ਮੁੱਖ ਰੱਖਦੇ ਹੋਏ ਲੋੜਵੰਦਾਂ ਨੂੰ ਗਰਮ ਸ਼ਾਲ, ਲੋਈਆਂ ਅਤੇ ਗਰਮ ਬੂਟਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਵਰਗੀ ਡੀ. ਐੱਸ. ਪੀ. ਅਤੇ ਨਾਮੀ ਕਬੱਡੀ ਖਿਡਾਰੀ ਸ: ਸੁੱਚਾ ਸਿੰਘ, ਸ: ਰਤਨ ਸਿੰਘ ਦੀ ਯਾਦ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਸੇਵਾਵਾਂ ਨਿਭਾਅ ਰਹੇੇ ਹਾਂ | ਇਸ ਮੌਕੇ ਕਾਮਰੇਡ ਅਮਰੀਕ ਸਿੰਘ ਦਾਉਦ, ਸਰਪੰਚ ਨਰਿੰਦਰ ਸਿੰਘ, ਟਰੱਸਟ ਵਲੋਂ ਰਈਆ ਸ਼ਹਿਰੀ ਪ੍ਰਧਾਨ ਮੇਵਾ ਸਿੰਘ, ਸੈਕਟਰੀ ਸਤਪਾਲ ਸਿੰਘ ਖੈੜਾ, ਇੰਦਰਜੀਤ ਸਿੰਘ ਰਈਆ, ਸੁਖਚੈਨ ਸਿੰਘ, ਰਈਆ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਹੀਰਾ ਸਿੰਘ, ਰਾਜਿੰਦਰ ਸਿੰਘ (ਸਾਰੇ ਪਿੰਡ ਦਾਊਦ), ਪਿੰਡ ਭਲਾਈਪੁਰ ਪੂਰਬਾਂ ਤੋਂ ਡਾ. ਸੁਖਦੇਵ ਸਿੰਘ, ਗੁਰਮੇਜ ਸਿੰਘ, ਨਰਿੰਦਰ ਸਿੰਘ ਵਡਾਲਾ ਕਲਾਂ, ਕਾ. ਦਲਬੀਰ ਸਿੰਘ, ਗੁਰਨਾਮ ਸਿੰਘ, ਪ੍ਰੇਮ ਸਿੰਘ, ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |