29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਖੂਨੀ ਡੋਰ ਨਾਲ ਧੜੱਲੇ ਨਾਲ ਉੱਡ ਰਹੀਆਂ ਪਤੰਗਾਂ <br/>

Ad Position 21
No active advertisement
ਅਜੀਤ ਡੈਸਕ 07-01-2026
ਅੰਮਿ੍ਤਸਰ, 6 ਜਨਵਰੀ (ਹਰਮਿੰਦਰ ਸਿੰਘ)-ਲੋਹੜੀ ਦਾ ਤਿਉਹਾਰ ਆ ਗਿਆ ਹੈ | ਖੁਸ਼ੀਆਂ ਖੇੜਿਆਂ ਦੇ ਇਸ ਤਿਉਹਾਰ ਦੌਰਾਨ ਅਸਮਾਨ 'ਤੇ ਵੱਡੇ ਪੱਧਰ 'ਤੇ ਪਤੰਗਾਂ ਉਡਦੀਆਂ ਹਨ | ਕਿਸੇ ਵੇਲੇ ਇਹ ਪਤੰਗਾ ਧਾਗੇ ਵਾਲੀ ਡੋਰ ਨਾਲ ਉਡਾਈਆਂ ਜਾਂਦੀਆਂ ਹਨ ਪਰ ਪਿਛਲੇ ਦੋ ਕੁ ਦਹਕਿਆਂ ਤੋਂ ਧਾਗੇ ਵਾਲੀ ਡੋਰ ਨੂੰ ਪਿੱਛੇ ਕਰਕੇ ਚਾਈਨਾ ਡੋਰ ਨੇ ਆਪਣਾ ਕਬਜ਼ਾ ਬਣਾ ਲਿਆ ਹੈ | ਧਾਗੇ ਦੀ ਡੋਰ ਦੇ ਮੁਕਾਬਲੇ ਚਾਈਨਾ ਡੋਰ ਜੋ ਪਲਾਸਟਿਕ ਅਤੇ ਰਸਾਇਣਾ ਦੇ ਮਿਸ਼ਰਣ ਨਾਲ ਬਣਾਏ ਜਾਣ ਕਰਕੇ ਵਧੇਰੇ ਮਜਬੂਤ ਹੁੰਦੀ ਹੈ | ਜਿਸ ਕਾਰਨ ਲੋਕ ਇਸ ਪਸੰਦ ਕਰਦੇ ਹਨ ਪਰ ਡੋਰ ਬਹੁਤ ਘਾਤਕ ਸਿੱਧ ਹੋ ਰਹੀ ਹੈ | ਜੋ ਹੁਣ ਤੱਕ ਕਈ ਜੀਵਾਂ ਤੋਂ ਇਲਾਵਾ ਸੈਂਕੜੇ ਮਨੁੱਖੀ ਜਾਨਾਂ ਲਈ ਕਾਲ ਬਣ ਚੁੱਕੀ ਹੈ | ਪ੍ਰਸ਼ਾਸਨ ਵਲੋਂ ਹਰ ਸਾਲ ਇਸ ਖੂਨੀ ਡੋਰ 'ਤੇ ਪਾਬੰਧੀ ਲਗਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਇਸ ਡੋਰ ਦੀ ਵਿਕਰੀ ਵੱਡੇ ਪੱਧਰ 'ਤੇ ਹੁੰਦੀ ਹੈ | ਆਮ ਦਿਨਾਂ ਵਿਚ ਇਹ ਡੋਰ ਜਿਸ ਨੂੰ ਸਿਲਾਈ ਦਾ ਧਾਗਾ ਕਹਿ ਕੇ ਕਰੀਬ 250 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ | ਇਨ੍ਹਾਂ ਦਿਨਾਂ ਵਿਚ ਇਸ ਡੋਰ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵਲੋਂ ਇਸ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਲੋਹੜੀ ਦੇ ਦਿਨਾਂ ਵਿਚ ਕਈ ਗੁਣਾ ਵਧੇਰੇ ਕੀਮਤ 'ਤੇ ਇਸ ਡੋਰ ਨੂੰ ਵੇਚਿਆ ਜਾਂਦਾ ਹੈ | ਇਸ ਵੇਲੇ ਵੀ ਇਸ ਡੋਰ ਦਾ ਗੱਟੂ 600 ਰੁਪਏ ਪ੍ਰਤੀ ਗੱਟੂ ਦੇ ਹਿਸਾਬ ਨਾਲ 'ਬਲੈਕ' ਵੇਚਿਆ ਜਾ ਰਿਹਾ ਹੈ | ਜਿਸ ਦਾ ਵਜ਼ਨ 500 ਗ੍ਰਾਮ ਤੱਕ ਦੇ ਕਰੀਬ ਹੁੰਦਾ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਡਾਰ 'ਤੇ ਪਤੰਗਾਂ ਵਾਲੀਆਂ ਦੁਕਾਨਾਂ ਹੋਣ ਕਰਕੇ ਕਈ ਛਾਤਿਰ ਲੋਕਾਂ ਵਲੋਂ ਹੋਰ ਸਾਮਾਨ ਵਾਲੀਆਂ ਦੁਕਾਨਾਂ ਅਤੇ ਘਰਾਂ ਵਿਚੋਂ ਇਸ ਗੋਰਖ ਧੰਦੇ ਨੂੰ ਚਲਾਇਆ ਜਾ ਰਿਹਾ ਹੈ | ਲੋਕਾਂ ਦੀਆਂ ਜਿੰਦੜੀਆਂ ਨਾਲ ਖਿਲਵਾੜ ਕਰਨ ਵਾਲੇ ਚੰਦ ਪੈਸਿਆਂ ਦੇ ਲੋਭੀਆਂ ਵਲੋਂ ਚਾਈਨਾ ਡੋਰ ਵੇਚੀ ਜਾ ਰਹੀ ਹੈ | ਭਾਵੇਂ ਕਿ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਵੇਚਣ ਅਤੇ ਇਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਖ਼ਿਲਾਫ਼ ਆਦੇਸ਼ ਜਾਰੀ ਕੀਤੇ ਜਾਂਦੇ ਹਨ ਪਰ ਇਸ ਡੋਰ ਨੂੰ ਬਣਾਉਣ ਵਾਲੇ ਲੋਕਾਂ ਦੇ ਗੱਲੇ ਤੱਕ ਉਨ੍ਹਾਂ ਦੇ ਹੱਥ ਨਹੀਂ ਅੱਪੜਦੇ ਜਿਸ ਕਾਰਨ ਵੱਡੇ ਪੱਧਰ 'ਤੇ ਇਹ ਡੋਰ ਤਿਆਰ ਹੁੰਦੀ ਹੈ ਅਤੇ ਉਸੇ ਹੀ ਰਫ਼ਤਾਰ ਨਾਲ ਇਹ ਅੱਗੇ ਵਿਕਦੀ ਹੈ | ਜਦੋਂ ਇਸ 'ਤੇ ਪਾਬੰਦੀ ਲੱਗਦੀ ਹੈ ਤਾਂ ਇਸ ਦੀ ਬਲੈਕ ਹੋਣ ਲੱਗ ਜਾਂਦੀਆਂ ਅਤੇ ਕੀਮਤਾਂ ਹੋਰ ਵੀ ਅਸਮਾਨੀ ਚੜ ਜਾਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਫਿੱਕੀ ਫਲੋ ਦੀਆਂ 50 ਤੋਂ ਵਧੇਰੇ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਸਮਾਜ ਸੇਵੀ ਸੰਸਥਾ ਨੇ ਲੋੜਵੰਦਾਂ ਨੂੰ ਸ਼ਾਲ, ਲੋਈਆਂ ਤੇ ਬੂਟਾਂ ਦੀ ਸੇਵਾ ਕੀਤੀ <br/>
Ad Position 24