29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਟਰੇਡ ਯੂਨੀਅਨਾਂ ਸੀਟੂ ਤੇ ਏਟਕ ਵਲੋਂ ਟਰੰਪ ਦਾ ਪੁਤਲਾ ਫੂਕਿਆ <br/>

Ad Position 21
No active advertisement
ਅਜੀਤ ਡੈਸਕ 07-01-2026
ਛੇਹਰਟਾ, 6 ਜਨਵਰੀ (ਪੱਤਰ ਪ੍ਰੇਰਕ)-ਟਰੇਡ ਯੂਨੀਅਨਾਂ ਸੀਟੂ ਤੇ ਏਟਕ ਵਲੋਂ ਢਪਈ ਰੋਡ ਵਿਖੇ ਸਾਂਝੇ ਤੌਰ 'ਤੇ ਰੋਸ ਰੈਲੀ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ | ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਤੇ ਏਟਕ ਦੇ ਸੂਬਾਈ ਆਗੂ ਕਾਮਰੇਡ ਅਮਰਜੀਤ ਸਿੰਘ ਆਂਸਲ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਗਿ੍ਫ਼ਤਾਰ ਕਰਨਾ ਟਰੰਪ ਦੀ ਗੁੰਡਾਗਰਦੀ ਤੇ ਹਿਟਲਰਸ਼ਾਹੀ ਕਰਾਰ ਦਿੰਦੇ ਹੋਏ ਕਿਹਾ ਕਿ ਜਮਹੂਰੀ ਪਸੰਦ ਤਾਕਤਾਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ | ਇਸੇ ਲਈ ਅੱਜ ਦੇਸ਼ ਭਰ ਵਿਚ ਟਰੰਪ ਦੇ ਪੁਤਲੇ ਫੂਕੇ ਗਏ ਹਨ | ਕਾਮਰੇਡ ਮੋਹਨ ਲਾਲ, ਚਰਨਜੀਤ ਮਜੀਠਾ, ਕਿਰਪਾ ਰਾਮ ਤੇ ਵਿਜੇ ਕੁਮਾਰ ਨੇ ਕਾਲੇ ਕਾਨੂੰਨ ਵਾਪਸ ਕਰਾਉਣ ਤੇ ਆਪਣੇ ਰੇਟਾਂ ਵਿਚ ਵਾਧਾ ਕਰਾਉਣ ਲਈ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 16 ਜਨਵਰੀ ਨੂੰ ਡੀ.ਸੀ ਦਫਤਰ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਮਜ਼ਦੂਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਧਰਮਪਾਲ, ਜੋਗਿੰਦਰ ਸਿੰਘ, ਅਸ਼ਵਨੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਵਾਜਾਈ ਜਾਮ ਤੋਂ ਰੋਕਣ ਲਈ ਆਟੋ ਰਿਕਸ਼ਾ ਤੇ ਈ-ਰਿਕਸ਼ਾ ਯੂਨੀਅਨ ਨਾਲ ਮੀਟਿੰਗ-ਏ. ਡੀ. ਸੀ.ਪੀ. <br/> ਅਗਲੀ ਖ਼ਬਰ ਸਿਕੰਦਰ ਸਿੰਘ ਰੰਧਾਵਾ ਨੇ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਅਕਾਊਾਟੈਂਟ ਵਜੋਂ ਅਹੁਦਾ ਸੰਭਾਲਿਆ <br/>
Ad Position 24