ਅੰਮਿ੍ਤਸਰ, 6 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਨਿਰਵੈਲ ਸਿੰਘ ਢਪੱਈ ਦੀ ਅਗਵਾਈ ਹੇਠ ਮੰਚ ਦੇ ਦਫ਼ਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪਈ ਅੰਮਿ੍ਤਸਰ ਵਿਖੇ ਹੋਈ | ਮੀਟਿੰਗ ਵਿਚ ਫੈਸਲਾ ਹੋਇਆ ਕਿ ਮੰਚ ਦਾ ਇਜਲਾਸ ਮਿਤੀ 25 ਜਨਵਰੀ 2026 ਦਿਨ ਐਤਵਾਰ ਨੂੰ ਠੀਕ 10-30 ਸ਼ੁਰੂ ਹੋਵੇਗਾ | ਮੀਟਿੰਗ ਵਿਚ ਅਮਰੀਕੀ ਸਾਮਰਾਜ ਵਲੋਂ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਵੈਨੇਜ਼ੁਏਲਾ 'ਤੇ ਹਮਲਾ ਕਰਕੇ ਉੱਥੋਂ ਦੇ ਚੁਣੇ ਹੋਏ ਰਾਸ਼ਟਰਪਤੀ ਤੇ ਉਸਦੀ ਪਤਨੀ ਨੂੰ ਅਗਵਾ ਕਰਕੇ ਅਮਰੀਕਾ ਲੈ ਜਾਣ ਦੀ ਨਿੰਦਾ ਕਰਦਿਆਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਗਈ | ਬਿਜਲੀ ਐਕਟ 2025, ਬੀਜ ਐਕਟ 2025, ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡ ਤੇ ਵੀ ਬੀ. ਜੀ. ਰਾਮ ਜੀ ਐਕਟ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਤੇ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਤੇ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਇਹ ਕਾਨੂੰਨ ਲਾਗੂ ਨਾ ਕਰੇ | ਮੀਟਿੰਗ 'ਚ ਤੀਰਥ ਰਾਮ, ਵਰਿਆਮ ਚੰਦ, ਕਿਰਪਾਲ ਸਿੰਘ, ਸਤਪਾਲ ਸਿੰਘ ਗਿੱਲ, ਸਰਦੂਲ ਸਿੰਘ ਢਪੱਈ, ਰਣਜੀਤ ਸਿੰਘ ਰਾਣਾ, ਜਗਦੀਸ਼ ਸਿੰਘ, ਕੁਲਦੀਪ ਸਿੰਘ, ਜੀਤ ਲਾਲ ਤੇ ਬਲਬੀਰ ਸਿੰਘ ਝਾਮਕਾ ਹਾਜ਼ਰ ਸਨ |
ਲੋਕ ਭਲਾਈ ਮੰਚ ਪੰਜਾਬ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ <br/>
ਅਜੀਤ ਡੈਸਕ
07-01-2026