ਰਾਜਾਸਾਂਸੀ, 6 ਜਨਵਰੀ (ਹਰਦੀਪ ਸਿੰਘ ਖੀਵਾ)-ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਨੇ ਥਾਣਾ ਰਾਜਾਸਾਂਸੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਥਾਣਾ ਰਾਜਾਸਾਂਸੀ ਮੂਹਰੇ 9 ਜਨਵਰੀ ਨੂੰ ਦਿੱਤਾ ਜਾਣ ਵਾਲਾ ਧਰਨਾ ਰੱਦ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਉਕਤ ਆਗੂਆਂ ਨੇ ਦੱਸਿਆ ਕਿ ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ- ਭਲਾ ਪਿੰਡ ਦੇ ਜਸਪ੍ਰੀਤ ਸਿੰਘ ਅਤੇ ਅਰਜਨ ਸਿੰਘ ਤੇ ਦਰਜ਼ ਬੀ. ਐੱਨ. ਐੱਸ. 74 ਦਾ ਝੂਠਾ ਮੁਕੱਦਮਾ ਅਤੇ ਪਿੰਡ ਰਡਾਲਾ ਵਿਚ ਦਰਜ ਧਾਰਾ 326 ਦਾ ਝੂਠਾ ਮੁਕੱਦਮਾ ਰੱਦ ਕਰਾਉਣ ਲਈ 9 ਜਨਵਰੀ ਨੂੰ ਥਾਣਾ ਰਾਜਾਸਾਂਸੀ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਸੀ ਅਤੇ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਨੂੰ ਉਕਤ ਮਾਮਲਿਆਂ ਲਈ ਜਾਂਚ ਪੜਤਾਲ ਦੀ ਅਰਜ਼ੀ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਵਲੋਂ ਜਾਂਚ ਪੜਤਾਲ ਕਰਨ ਲਈ ਡੀ. ਐੱਸ. ਪੀ. ਇੰਦਰਜੀਤ ਸਿੰਘ ਦੀ ਡਿਊਟੀ ਲਗਾਈ ਸੀ | ਇਸ ਮਾਮਲੇ ਵਿਚ ਡੀ. ਐੱਸ. ਪੀ. ਇੰਦਰਜੀਤ ਸਿੰਘ ਵਲੋਂ ਅੱਜ ਥਾਣਾ ਰਾਜਾਸਾਂਸੀ 'ਚ ਕਿਰਤੀ ਕਿਸਾਨ ਯੂਨੀਅਨ ਦੇ ਵਫਦ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਦੋਹਾਂ ਮਾਮਲਿਆਂ ਦੇ ਤੱਥ ਡੀ. ਐੱਸ. ਪੀ. ਨਾਲ ਸਾਂਝੇ ਕੀਤੇ ਜਿਸ 'ਤੇ ਡੀ. ਐੱਸ. ਪੀ. ਇੰਦਰਜੀਤ ਸਿੰਘ ਨੇ ਨਿਰਪੱਖਤਾ ਨਾਲ ਜਾਂਚ ਕਰਕੇ ਤੱਥਾਂ ਦੇ ਅਧਾਰ 'ਤੇ ਉਕਤ ਦੇਵੇਂ ਮੁਕੱਦਮੇ ਰੱਦ ਕਰਨ ਦਾ ਭਰੋਸਾ ਦਿੱਤਾ | ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਡੀ. ਐੱਸ. ਪੀ. ਵਲੋਂ ਭਰੋਸਾ ਦੇਣ ਤੋਂ ਬਾਅਦ ਜਥੇਬੰਦੀ ਵਲੋਂ 9 ਜਨਵਰੀ ਨੂੰ ਲੱਗਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ, ਮੇਜ਼ਰ ਸਿੰਘ ਜੋਹਲ, ਬਲਦੇਵ ਸਿੰਘ ਸਹਿੰਸਰਾ, ਸੁਖਜੀਤ ਸਿੰਘ, ਪਰਮਪਾਲ ਰਾਜਾਸਾਂਸੀ, ਡਾ. ਗੁਰਦੇਵ ਸਿੰਘ ਹਾਜ਼ਰ ਸਨ |
9 ਨੂੰ ਪੁਲਿਸ ਥਾਣਾ ਰਾਜਾਸਾਂਸੀ ਮੂਹਰੇ ਦਿੱਤਾ ਜਾਣ ਵਾਲਾ ਧਰਨਾ ਰੱਦ <br/>
ਅਜੀਤ ਡੈਸਕ
07-01-2026