29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਆਮ ਆਦਮੀ ਪਾਰਟੀ ਦੀ 18 ਦੀ ਵਿਸ਼ਾਲ ਰੈਲੀ 'ਚ ਜਨ ਸੈਲਾਬ ਵਿਰੋਧੀਆਂ ਨੂੰ ਸੋਚਣ ਲਈ ਕਰ ਦੇਵੇਗਾ ਮਜਬੂਰ-ਤਲਬੀਰ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 07-01-2026

ਮਜੀਠਾ, 6 ਜਨਵਰੀ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਹਲਕਾ ਮਜੀਠਾ ਦੇ ਪਿੰਡ ਵਡਾਲਾ ਵਿਖੇ 18 ਜਨਵਰੀ ਨੂੰ ਮਜੀਠਾ ਵਿਖੇ ਹੋਣ ਵਾਲੀ ਪਾਰਟੀ ਦੀ ਵਿਸ਼ਾਲ ਧੰਨਵਾਦ ਰੈਲੀ ਨੂੰ ਕਾਮਯਾਬ ਬਣਾਉਣ ਲਈ ਹਲਕੇ ਦੇ 20 ਦੇ ਕਰੀਬ ਪਿੰਡਾ ਦੇ ਪੰਚਾ, ਸਰਪੰਚਾਂ ਤੇ ਹੋਰ ਅਹੁਦੇਦਾਰਾਂ ਦੀ ਬੁਲਾਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜੀਠਾ ਦੀ ਰੈਲੀ 'ਚ ਸ਼ਾਮਲ ਹੋਣ ਵਾਲਾ ਜਨ ਸੈਲਾਬ ਵਿਰੋਧੀਆਂ ਨੂੰ ਇੱਕ ਵਾਰ ਸੋਚਣ ਲਈ ਮਜਬੂਰ ਕਰ ਦੇਵੇਗਾ | ਉਨ੍ਹਾਂ ਕਿਹਾ ਕਿ ਮਜੀਠਾ ਦੀ ਦਾਣਾਂ ਮੰਡੀ ਵਿਚ ਹੋਣ ਵਾਲੀ ਇਸ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਬੋਧਨ ਕਰਨਗੇ | ਉਨ੍ਹਾਂ ਨਾਲ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਪਹੁੰਚਣਗੇ ਅਤੇ ਜਨਤਾ ਨੂੰ ਪੰਜਾਬ ਸਰਕਾਰ ਦੀਆਂ ਵਿਕਾਸ ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ | ਤਲਬੀਰ ਗਿੱਲ ਨੇ ਇਸ ਰੈਲੀ ਵਿਚ ਹਲਕੇ ਦਾ ਵੱਡੀ ਗਿਣਤੀ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਤ ਕਰ ਦੇਵੇਗਾ ਕਿ ਮਜੀਠਾ ਹਲਕੇ ਦੇ ਵਾਸੀ 'ਆਪ' ਪਾਰਟੀ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਗੂਆਂ ਵਿਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਰੈਲੀ ਨੂੰ ਯਾਦਗਾਰ ਅਤੇ ਸਫਲ ਬਣਾਉਣ ਲਈ ਹਲਕੇ 'ਚ ਪਿੰਡ ਪੱਧਰ 'ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸ ਮੌਕੇ ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਜਸਵੰਤ ਸਿੰਘ ਨੰਗਲ ਪੰਨਵਾ, ਪ੍ਰਨਾਮ ਸਿੰਘ ਭੰਗਵਾਂ, ਪਰਮਿੰਦਰ ਸਿੰਘ ਰਮਾਣਾ, ਸਰਪੰਚ ਚਰਨਜੀਤ ਸਿੰਘ ਵਡਾਲਾ, ਰੁਪਿੰਦਰ ਸਿੰਘ ਵਡਾਲਾ, ਜਸਵੰਤ ਸਿੰਘ ਸਰਪੰਚ ਵੀਰਮ, ਸਰਦੂਲ ਸਿੰਘ ਗਾਲੋਵਾਲੀ, ਮਨਪ੍ਰੀਤ ਸਿੰਘ ਅਨਾਇਤਪੁਰਾ, ਜੁਗਰਾਜ ਸਿੰਘ ਕੋਟਲਾ ਗੁਜਰਾ, ਗੁਰਪ੍ਰੀਤ ਸਿੰਘ ਮਹਦੀਪੁਰਾ, ਮਲਕੀਤ ਸਿੰਘ ਬੁੱਢਾ ਥੇਹ, ਮਾਹਨ ਸਿੰਘ ਬੁੱਢਾਥੇਹ, ਬਲਜਿੰਦਰ ਸਿੰਘ ਵਡਾਲਾ, ਜੋਗਿੰਦਰ ਸਿੰਘ ਜੇਠੂਨੰਗਲ, ਸਰਪੰਚ ਗੁਰਭੇਜ ਸਿੰਘ ਦੋਬੁਰਜੀ, ਸੁਖਚੈਨ ਸਿੰਘ ਭੰਗਵਾਂ, ਸ਼ਮਸ਼ੇਰ ਸਿੰਘ ਸੋਹੀਆ, ਸਵਿੰਦਰ ਸਿੰਘ ਬੁੱਢਾ ਥੇਹ, ਹਰਜਿੰਦਰ ਸਿੰਘ ਉਮਰਪੁਰਾ, ਹਰਦਿਆਲ ਸਿੰਘ ਬੁਰਜ ਨੌਅਬਾਦ, ਸ਼ਮਸ਼ੇਰ ਸਿੰਘ ਗੋਸਲ ਨਹਿਰ ਵਾਲੇ, ਸੁਰਿੰਦਰ ਸਿੰਘ ਸਰਪੰਚ ਟਰਪਈ, ਬਲਜਿੰਦਰ ਸਿੰਘ ਟਰਪਾਈ, ਯਾਦਵਿੰਦਰ ਸਿੰਘ ਪੰਧੇਰ ਕਲਾਂ, ਕਸ਼ਮੀਰ ਸਿੰਘ ਪੰਧੇਰ ਖੁਰਦ, ਬਲਬੀਰ ਸਿੰਘ ਧਰਮਪੁਰਾ, ਦੁਰਗਾ ਦਾਸ ਧਰਮਪੁਰਾ, ਨਿਸ਼ਾਨ ਸਿੰਘ ਹਮਜਾ, ਭੁਪਿੰਦਰ ਸਿੰਘ ਭੰਗਵਾਂ, ਦਿਲਬਾਗ ਸਿੰਘ ਦਾਦੂਪੁਰਾ ਭੁਪਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ (ਮਿੱਡ ਟਾਊਨ) ਨੇ ਨਵੇਂ ਸਾਲ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਬਜ਼ੁਰਗਾਂ ਨਾਲ ਪਾਈ ਖੁਸ਼ੀਆਂ... ਅਗਲੀ ਖ਼ਬਰ ਭਾਰਤੀ ਸਰਹੱਦ ਤੋਂ 18 ਕਰੋੜ ਦੀ 3 ਕਿਲੋ ਹੈਰੋਇਨ ਸਮੇਤ 2 ਤਸਕਰ ਗਿ੍ਫ਼ਤਾਰ
Ad Position 24