ਗਲੀਆਂ, ਬਾਜ਼ਾਰਾਂ 'ਚ ਸ਼ਰ੍ਹੇਆਮ ਕੀਤੀ ਜਾ ਰਹੀ ਲਾਊਡ ਸਪੀਕਰਾਂ ਦੀ ਵਰਤੋਂ ਵਧਦੇ ਆਵਾਜ਼ ਪ੍ਰਦੂਸ਼ਣ ਕਾਰਨ ਲੋਕ ਪ੍ਰੇਸ਼ਾਨ <br/>
ਅਜੀਤ ਡੈਸਕ
31-01-2026
ਆਵਾਜ਼ ਪ੍ਰਦੂਸ਼ਣ ਦਾ ਸਿਹਤ 'ਤੇ ਬੁਰਾ ਪ੍ਰਭਾਵ : ਮਾਹਿਰਾਂ ਮੁਤਾਬਕ ਆਵਾਜ਼ ਪ੍ਰਦੂਸ਼ਨ ਦਾ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ | ਸੁਣਨ ਸ਼ਕਤੀ ਦੀ ਘਾਟ ਤੋਂ ਲੈ ਕੇ ਬਲੱਡ ਪ੍ਰੈਸ਼ਰ ਵਧਣ, ਦਿਲ ਦੀ ਬਿਮਾਰੀ ਅਤੇ ਗੰਭੀਰ ਮਾਮਲਿਆਂ 'ਚ ਇਹ ਮੌਤ ਦਾ ਵੀ ਕਾਰਨ ਬਣ ਸਕਦਾ ਹੈ | ਇਕ ਸਮੀਖਿਆ ਅਧਿਐਨ ਦੇ ਅਨੁਸਾਰ ਆਵਾਜ਼ ਪ੍ਰਦੂਸ਼ਣ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ | ਲੰਬੇ ਸਮੇਂ ਤੱਕ ਇਸਦੇ ਸੰਪਰਕ 'ਚ ਰਹਿਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ | ਦਿਲ ਦੀ ਬਿਮਾਰੀ ਦੁਨੀਆ ਭਰ 'ਚ ਮੌਤ ਦੇ ਪ੍ਰਮੁੱਖ ਕਾਰਨਾਂ 'ਚੋਂ ਇਕ ਹੈ |