05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਲਦੇਵ ਸਿੰਘ ਝੰਡੇਰ ਦੀ ਸੇਵਾ ਮੁਕਤੀ ਮੌਕੇ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਕੀਤੀ ਸ਼ਿਰਕਤ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਰੇਸ਼ਮ ਸਿੰਘ)-ਮੈਡੀਕਲ ਲੈਬ: ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਝੰਡੇਰ ਦੀ ਸੇਵਾ ਮੁਕਤੀ ਸਮੇਂ ਅੱਜ ਈ.ਐੱਸ.ਆਈ. ਹਸਪਤਾਲ ਵਿਚ ਹੋਏ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਮੌਕੇ ਰਾਜ ਭਰ ਦੇ ਸਿਹਤ ਵਿਭਾਗ ਦੀਆਂ ਜਥੇਬੰਦੀਆ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਹ ਪ੍ਰੋਰਗਾਮ ਇਥੇ ਡਿਪਟੀ ਡਾਇਰੈਕਟਰ ਕਮ ਮੈਡੀਕਲ ਸੁਪਰਡੈਂਟ ਈ.ਐੱਸ.ਆਈ. ਹਸਪਾਤਲ ਡਾ: ਮਨਦੀਪ ਕੌਰ ਕਮਲ ਦੀ ਮੌਜੂਦਗੀ ਵਿਚ ਮਨਾਇਆ ਗਿਆ | ਇਸ ਮੌਕੇ ਹਾਜ਼ਰ ਜਥੇਬੰਦੀਆਂ 'ਚ ਮੈਡੀਕਲ ਲੈਬਾਰਟਰੀ ਟੈਕਨੀਸ਼ਨ ਐਸੋਸੀਏਸ਼ਨ ਹੈਲਥ ਇੰਪਲਾਈਜ਼ ਐਸੋਸੀਏਸ਼ਨ, ਫਾਰਮੇਸੀ ਆਫੀਸਰ ਐਸੋਸੀਏਸ਼ਨ, ਪੈਰਾਮੈਡੀਕਲ ਯੂਨੀਅਨ, ਸਟਾਫ ਨਰਸਿਜ ਐਸੋਸੀਏਸ਼ਨ, ਈ. ਐੱਸ. ਆਈ. ਹਸਪਤਾਲ ਇੰਪਲਾਈਜ਼ ਕੰਫਡਰੇਸ਼ਨ ਆਦਿ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਮਲਕੀਤ ਸਿੰਘ ਭੱਟੀ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਗੁਰਦੇਵ ਸਿੰਘ ਢਿੱਲਾੋ, ਅਸ਼ੋਕ ਕੁਮਾਰ ਸ਼ਰਮਾ, ਜਸਵਿੰਦਰ ਸ਼ਰਮਾ ਕਪੂਰਥਲਾ, ਪ੍ਰਕਾਸ਼ ਸਿੰਘ ਜਲੰਧਰ, ਰਾਕੇਸ਼ ਵਿਲੀਅਮ ਗੁਰਦਾਸਪੁਰ, ਪਰਮਜੀਤ ਸਿੰਘ ਪ੍ਰਧਾਨ ਤਰਨ ਤਾਰਨ, ਨਿਰਵੈਰ ਸਿੰਘ ਸੰਧੂ, ਤਰਨ ਤਾਰਨ, ਹਰਕਮਲ ਸਿੰਘ ਸੈਣੀ, ਨਿਰਮਲ ਸਿੰਘ ਚੰਡੇ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਤੁੰਗ, ਹਰਦੀਪ ਸਿੰਘ ਮੈਡੀਕਲ ਕਾਲਜ, ਜੌਹਨ ਗੋਲਡਮੈਨ, ਬਬਲਾ ਬੇਦੀ ਗੁਰਦਾਸਪੁਰ, ਡਾ: ਬਿਕਰਮਜੀਤ ਸਿੰਘ, ਹਰਜਿੰਦਰ ਸਿੰਘ ਰੰਧਾਵਾ, ਦਿਲਬਾਗ ਸਿੰਘ ਵਿਛੋਆ, ਭਗਵਿੰਦਰ ਸਿੰਘ ਬਾਬਾ ਬਕਾਲਾ, ਜਸਪਾਲ ਸਿੰਘ ਭੋਏਵਾਲੀ, ਅਵਤਾਰ ਸਿੰਘ ਮਜੀਠਾ, ਹਰਜਿੰਦਰ ਕੌਰ ਸਿਵਲ ਹਸਪਤਾਲ ਆਦਿ ਨੇ ਸੰਬੋਧਨ ਕਰਦਿਆਂ ਬਲਦੇਵ ਸਿੰਘ ਝੰਡੇਰ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ | ਇਸ ਮੌਕੇ ਲਖਵਿੰਦਰ ਸਿੰਘ ਸੋਹੀ, ਗੁਰਿੰਦਰ ਸਿੰਘ ਬੱਲ, ਸੁਰਿੰਦਰ ਸਿੰਘ ਸਿੱਧੂ, ਰਵਿੰਦਰ ਸ਼ਰਮਾ, ਨਵਜੋਤ ਸਿੰਘ ਰਮਦਾਸ, ਅਮਰਵੀਰ ਸਿੰਘ ਮੁਸਤਫਾਬਾਦ, ਗੁਰਭੇਜ ਸਿੰਘ ਕੰਦੋਵਾਲੀ, ਹਰਜੀਤ ਸਿੰਘ ਕੰਦੋਵਾਲੀ, ਸੁਖਵਿੰਦਰ ਸਿੰਘ ਸੰਘਾ, ਡਾ: ਵੰਦਨਾ, ਡਾ: ਦੇਵੀ ਬਾਲਾ, ਡਾ: ਗਨੀਤ ਕੌਰ, ਸੁਪਰਡੈਂਟ ਅਨੀਤਾ ਕੁਮਾਰੀ, ਗੁਰਪ੍ਰੀਤਮ ਸਿੰਘ ਵਰਪਾਲ ਅਤੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਗੁਰਮੀਤ ਸਿੰਘ ਰਿਆੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਰੈਪੀਡੋ ਵਲੋਂ ਟੈਕਸੀ ਸੇਵਾਵਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਗਲੀਆਂ, ਬਾਜ਼ਾਰਾਂ 'ਚ ਸ਼ਰ੍ਹੇਆਮ ਕੀਤੀ ਜਾ ਰਹੀ ਲਾਊਡ ਸਪੀਕਰਾਂ ਦੀ ਵਰਤੋਂ ਵਧਦੇ ਆਵਾਜ਼ ਪ੍ਰਦੂਸ਼ਣ ਕਾਰਨ ਲੋਕ ਪ੍ਰੇਸ਼ਾਨ...
Ad Position 24
No active advertisement