05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਧੀਕ ਕਮਿਸ਼ਨਰ ਵਲੋਂ ਕੂੜੇ ਦੀ ਚੁਕਾਈ ਸੰਬੰਧੀ ਸਮੀਖਿਆ ਬੈਠਕ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਹਰਮਿੰਦਰ ਸਿੰਘ)-ਸ਼ਹਿਰ ਦੇ ਘਰ ਘਰ 'ਚੋਂ ਕੂੜਾ ਇਕੱਠਾ ਕਰਨ ਦਾ ਕੰਮ ਕਰ ਰਹੀ ਕੰਪਨੀ ਨਾਲ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸਮੀਖਿਆ ਬੈਠਕ ਕੀਤੀ ਗਈ | ਜਿਸ 'ਚ ਪੀਐਮਆਈਡੀਸੀ ਦੀ ਨੁਮਾਇੰਦਾ ਮਿਸ ਕਾਵਿਆ, ਕੰਪਨੀ ਦੇ ਅਧਿਕਾਰੀ ਅਤੇ ਨਗਰ ਨਿਗਮ ਅੰਮਿ੍ਤਸਰ ਦੇ ਸਿਹਤ ਅਫ਼ਸਰ ਡਾ: ਕਿਰਨ, ਡਾ: ਯੋਗੇਸ਼ ਅਰੋੜਾ, ਡਾ: ਰਾਮਾ, ਸੀਐਸਓ ਮਲਕੀਤ ਸਿੰਘ ਖਹਿਰਾ ਅਤੇ ਸੈਨੇਟਰੀ ਇੰਸਪੈਕਟਰ ਮੌਜੂਦ ਸਨ | ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਵਲੋਂ ਜ਼ੋਨ-ਪੱਧਰ 'ਤੇ ਕੂੜਾ ਇਕੱਠਾ ਕਰਨ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਵਪਾਰਕ ਖੇਤਰਾਂ ਮਾਰਕੀਟਾਂ, ਦੁਕਾਨਾਂ, ਹੋਟਲਾਂ, ਰੈਸਟੋਰੈਂਟ ਅਤੇ ਬਲਕ ਵੇਸਟ ਜਨਰੇਟਰਾਂ 'ਚ ਸੁਧਾਰ ਦੀ ਖਾਸ ਲੋੜ ਉਤੇ ਜ਼ੋਰ ਦਿੱਤਾ ਗਿਆ | ਇਸ ਦੌਰਾਨ ਸਾਰੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ 'ਚ 100 ਫੀਸਦੀ ਕੂੜੇ ਦੀ ਚੁਕਾਈ ਨੂੰ ਯਕੀਨੀ ਬਣਾਉਣ, ਵਪਾਰਕ ਖੇਤਰਾਂ ਨੂੰ ਪਹਿਲ ਦੇ ਆਧਾਰ 'ਤੇ ਕਚਰਾ ਚੁੱਕਣ ਦੀ ਫਿ੍ਕਵੈਂਸੀ ਅਤੇ ਕਵਰੇਜ਼ ਵਧਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ | ਇਸ ਦੌਰਾਨ ਗਿੱਲੇ ਕੂੜੇ ਦਾ ਸਰੋਤ 'ਤੇ ਪ੍ਰਬੰਧਨ ਯਕੀਨੀ ਬਣਾਉਣ, ਵਪਾਰਕ ਇਕਾਈਆਂ ਤੋਂ ਨਕਦ 'ਚ ਕੋਈ ਵੀ ਯੂਜ਼ਰ ਚਾਰਜ ਨਾ ਲੈਣ ਅਤੇ ਸਿਰਫ਼ ਮਨਜ਼ੂਰਸ਼ੁਦਾ ਤਰੀਕਿਆਂ ਨਾਲ ਹੀ ਵਸੂਲੀ ਕਰਨ, ਵਪਾਰਕ ਖੇਤਰਾਂ ਲਈ ਵੱਖਰੇ ਵਾਹਨ ਅਤੇ ਢੁੱਕਵੀਂ ਰੂਟ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ | ਸਾਰੇ ਕੂੜਾ ਚੁਕਣ ਵਾਲੇ ਵਾਹਨਾਂ 'ਤੇ ਵਾਰਡ ਨੰਬਰ ਅਤੇ ਆਨ-ਕਾਲ ਵਾਹਨ ਦੀ ਜਾਣਕਾਰੀ ਦਰਸਾਉਣਾ ਲਾਜ਼ਮੀ ਕਰਨ ਲਈ, ਵਾਹਨਾਂ ਦੇ ਸਮਾਂ ਸਾਰਨੀ ਅਤੇ ਤਾਇਨਾਤੀ ਜ਼ੋਨ-ਵਾਰ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ | ਨਿਗਰਾਨੀ ਅਤੇ ਲੋਕ ਫੀਡਬੈਕ ਲਈ ਕਿਊਆਰ ਕੋਡ ਪ੍ਰਣਾਲੀ ਲਾਗੂ ਕਰਨ ਲੋੜੀਂਦੇ ਸਥਾਨਾਂ 'ਤੇ ਬਿਜਲੀ ਕੁਨੈਕਸ਼ਨ, ਸੰਭਾਵਨਾ ਅਤੇ ਮਨਜ਼ੂਰੀ ਦੇ ਅਧੀਨ, ਪ੍ਰਦਾਨ ਕਰਨ 'ਤੇ ਵਿਚਾਰ ਕੀਤਾ ਗਿਆ ਅਤੇ ਕੰਪਨੀ ਨੂੰ ਸੋਮਵਾਰ ਤੱਕ ਵਾਰਡ-ਪੱਧਰ 'ਤੇ ਵਿਸਥਾਰਤ ਕਾਰਜ ਯੋਜਨਾ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਪੈਨਸ਼ਨਰਜ਼ ਯੂਨੀਅਨ ਦੀ ਬੈਠਕ <br/> ਅਗਲੀ ਖ਼ਬਰ ਮਹਾਤਮਾ ਗਾਂਧੀ ਦਾ ਬਲਿਦਾਨ ਦਿਵਸ ਸਿਹਤ ਵਿਭਾਗ ਨੇ ਕੁਸ਼ਟ ਰੋਗ ਜਾਗਰੂਕਤਾ ਵਜੋਂ ਮਨਾਇਆ <br/>
Ad Position 24
No active advertisement