31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼, ਮਾਲ ਰੋਡ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼, ਮਾਲ ਰੋਡ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸੁਹਿੰਦਰ ਕੌਰ ਤੇ ਵਿਸ਼ੇਸ਼ ਮਹਿਮਾਨ ਕਰਮਜੀਤ ਸਿੰਘ ਰਿੰਟੂ ਚੇਅਰਮੈਨ, ਗੁਰਪ੍ਰੀਤ ਕਟਾਰੀਆ ਸਕੂਲ ਐੱਸ.ਐੱਮ.ਸੀ. ਚੇਅਰਮੈਨ, ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.), ਰਾਜੇਸ਼ ਖੰਨਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.), ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.), ਆਸ਼ੂ ਵਿਸ਼ਾਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਡੌਲੀ ਭਾਟੀਆ ਕੌਂਸਲਰ ਪ੍ਰਤੀਨਿਧੀ ਅਤੇ ਸਕੂਲ ਐੱਸ. ਐੱਮ. ਸੀ. ਮੈਂਬਰ ਸ਼ਾਮਿਲ ਹੋਏ | ਸਮਾਗਮ ਦੌਰਾਨ ਮੁੱਖ ਮਹਿਮਾਨ ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ, ਪੰਜਾਬ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਬਹੁਤ ਗੁਣੀ ਹਨ ਅਤੇ ਉਨ੍ਹਾਂ ਮਿਹਨਤ, ਆਤਮ ਵਿਸ਼ਵਾਸ, ਦਿ੍ੜਤਾ ਤੇ ਸਮਰਪਨ ਦੀ ਭਾਵਨਾ ਮਜਬੂਤ ਰੱਖ ਕੇ ਦੇਸ਼ ਵਿਦੇਸ਼ 'ਚ ਆਪਣਾ ਨਾਮ ਹੋਰ ਰੌਸ਼ਨ ਕਰਨਾ ਹੈ | ਉਨ੍ਹਾਂ ਮਾਲ ਰੋਡ ਸਕੂਲ ਦੀ ਪਿ੍ੰ: ਮਨਦੀਪ ਕੌਰ ਅਤੇ ਸਟਾਫ ਦੀ ਸ਼ਲਾਘਾ ਕਰਦਿਆਂ ਸਕੂਲ ਨੂੰ ਹਰ ਪੱਖੋਂ ਹੋਰ ਵਧੀਆ ਬਣਾਉਣ ਲਈ ਆਪਣੀ ਵਚਨਬੱਧਤਾ ਦਿੱਤੀ | ਇਸ ਮੌਕੇ ਉਨ੍ਹਾਂ ਸਕੂਲ ਦੇ ਸਪੋਰਟਸ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ | ਪਿ੍ੰ: ਮਨਦੀਪ ਕੌਰ ਨੇ ਸਕੂਲ ਪ੍ਰਾਪਤੀਆਂ ਦੀ ਰਿਪੋਰਟ ਨਾਲ ਸਾਂਝ ਪੁਆਈ | ਇਸ ਮੌਕੇ ਮੁੱਖ ਮਹਿਮਾਨ ਹਰਭਜਨ ਸਿੰਘ ਨੇ ਸਕੂਲ ਦੀ ਅੰਤਰਰਾਸ਼ਟਰੀ ਜਿਮਨਾਸਟਿਕ ਖਿਡਾਰਨ ਹਰਮਨਜੀਤ ਕੌਰ, ਰਾਸ਼ਟਰੀ ਜਿਮਨਾਸਟਿਕ ਖਿਡਾਰਨਾਂ ਹਰਕੀਰਤ ਕੌਰ, ਇਨਾਯਤ, ਜੋਤੀ ਕੌਰ, ਪੂਨਮਪ੍ਰੀਤ ਕੌਰ, ਜ਼ਿਲ੍ਹਾ ਪੱਧਰੀ ਜੇਤੂ ਨੈੱਟਬਾਲ, ਬਾਕਿਸੰਗ, ਕੁਸ਼ਤੀਆਂ, ਵੇਟ ਲਿਫਟਿੰਗ, ਜੁਡੋ, ਬਾਸਿਕਟਬਾਲ, ਜਿਮਨਾਸਟਿਕ, ਫੈਂਸਿੰਗ, ਹਾਕੀ ਦੀਆਂ 24 ਟੀਮਾਂ ਅਤੇ ਜ਼ੋਨ ਪੱਧਰੀ ਕਰਾਟੇ, ਖੋ-ਖੋ, ਵਾਲੀਬਾਲ, ਰੱਸਾ ਕਸ਼ੀ, ਗੱਤਕਾ ਦੀਆਂ 12 ਟੀਮਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ | ਇਸ ਮੌਕੇ ਕੁੱਲ 106 ਸਟੇਟ ਪੱਧਰ ਅਤੇ 5 ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਬਾਰ੍ਹਵੀਆਂ ਜਮਾਤ ਦੀਆਂ 42 ਵਿਦਿਆਰਥਣਾਂ ਅਤੇ ਦਸਵੀਂ ਜਮਾਤ ਦੀਆਂ 5 ਵਿਦਿਆਰਥਣਾਂ ਤੋਂ ਇਲਾਵਾ ਪਿ੍ੰ: ਮਨਦੀਪ ਕੌਰ, ਬਲਵਿੰਦਰ ਕੌਰ ਡੀ.ਪੀ.ਈ., ਰਵਿੰਦਰ ਸਿੰਘ ਬਿੰਦਾ ਬਾਸਕਿਟਬਾਲ ਕੋਚ, ਅਵਤਾਰ ਸਿੰਘ ਬਾਸਕਿਟਬਾਲ ਕੋਚ, ਬਲਜੀਤ ਕੌਰ ਹੋਸਟਲ ਵਾਰਡਨ, ਲੈਕ: ਜਗਪ੍ਰੀਤ ਕੌਰ, ਅਮਿਤ ਕੁਮਾਰ ਪੀ.ਟੀ.ਆਈ. ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਅਧੀਨ ਵਿਦਿਆਰਥਣਾਂ ਵਲੋਂ ਸ਼ਲਾਘਾਯੋਗ ਪੇਸ਼ਕਾਰੀ ਕੀਤੀ ਗਈ | ਮੰਚ ਸੰਚਾਲਨ ਕਵਲਇੰਦਰ ਕੌਰ ਵਲੋਂ ਕੀਤਾ ਗਿਆ | ਸਮਾਗਮ ਦੌਰਾਨ ਬਲਵਿੰਦਰ ਕੌਰ, ਮਨਦੀਪ ਕੌਰ ਬੱਲ, ਆਦਰਸ਼ ਸ਼ਰਮਾ, ਪਰਮਿੰਦਰ ਕੌਰ, ਮਨਦੀਪ ਕੌਰ, ਮਨਿੰਦਰ ਕੌਰ, ਨਵਦੀਪ ਕੌਰ, ਪਰਮਜੀਤ ਕੌਰ, ਪ੍ਰੀਤਇੰਦਰ ਕੌਰ, ਜੋਤੀ ਬਾਲਾ, ਜਗਪ੍ਰੀਤ ਕੌਰ, ਨੀਨਾ ਕੁਮਾਰੀ, ਸਮਿ੍ਤੀ, ਤਜਿੰਦਰ ਕੌਰ, ਬਲਜੀਤ ਕੌਰ, ਸੰਜੇ ਕੁਮਾਰ, ਰਾਜਵਿੰਦਰ ਸਿੰਘ, ਸੰਦੀਪ ਸ਼ਰਮਾ, ਮਹਿੰਦਰਪਾਲ ਸਿੰਘ, ਬਰਿੰਦਰਬੀਰ ਸਿੰਘ, ਪਰਮ ਆਫਤਾਬ ਸਿੰਘ, ਬਿੰਦੂ ਬਾਲਾ, ਅੰਕੁਸ਼ ਮਹਾਜਨ, ਅਲਕਾ ਰਾਣੀ, ਮਿਨਾਕਸ਼ੀ ਸ਼ਰਮਾ, ਸਿਕੰਦਰ ਸਿੰਘ ਅਤੇ ਅਮਿਤ ਕੁਮਾਰ ਨੇ ਉਚੇਚੀ ਭੂਮਿਕਾ ਨਿਭਾਈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ 'ਵਰਸਿਟੀ ਵਲੋਂ 12ਵਾਂ ਅੰਤਰਰਾਸ਼ਟਰੀ ਕਲਾ ਮਹਾਂਉਤਸਵ ਕਰਵਾਇਆ <br/> ਅਗਲੀ ਖ਼ਬਰ ਸ਼ਹੀਦ ਬਾਬਾ ਨੋਧ ਸਿੰਘ ਦਾ ਜੋੜ ਮੇਲਾ 15 ਨੂੰ ਮਨਾਇਆ ਜਾਵੇਗਾ-ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇ...
Ad Position 24