ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਹਲਕਾ ਅੰਮਿ੍ਤਸਰ ਪੂਰਬੀ ਦੇ ਇਲਾਵਾ ਨਿਊ ਪ੍ਰਤਾਪ ਨਗਰ ਸਥਿਤ ਗੁਰਲਾਲ ਬਾਜ਼ਾਰ ਗਲੀ ਨੰਬਰ ਤਿੰਨ ਦੇ ਨਿਵਾਸੀਆਂ ਦੀ ਮੀਟਿੰਗ ਇਲਾਕਾ ਕੌਂਸਲਰ ਸੁੱਖ ਹੁੰਦਲ ਨਾਲ ਹੋਈ | ਇਸ ਮੌਕੇ ਇਲਾਕਾ ਨਿਵਾਸੀਆਂ ਦੀਦਾਰ ਸਿੰਘ ਬੋਪਾਰਾਏ ਅਤੇ ਪ੍ਰੇਮ ਸਿੰਘ ਧੁੰਨਾ ਆਦਿ ਨੇ ਕੌਂਸਲਰ ਨੂੰ ਮੇਨ ਗੁਰਲਾਲ ਬਾਜ਼ਾਰ ਅਤੇ ਇਸ ਨਾਲ ਸੰਬੰਧਿਤ ਵੱਖ-ਵੱਖ ਗਲੀਆਂ ਦੀ ਮੁਰੰਮਤ, ਸਟਰੀਟ ਲਾਈਟ ਅਤੇ ਨਿਰਵਿਘਨ ਬਿਜਲੀ ਸਪਲਾਈ ਮੁਹਈਆ ਕਰਵਾਉਣ ਲਈ ਲੋੜੀਂਦੇ ਕਾਰਜ ਕਰਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਕੌਂਸਲਰ ਸੁੱਖ ਹੁੰਦਲ ਵਲੋਂ ਇਲਾਕਾ ਨਿਵਾਸੀਆਂ ਨੂੰ ਗੁਰਲਾਲ ਬਾਜ਼ਾਰ ਅਤੇ ਇਸ ਨਾਲ ਸੰਬੰਧਿਤ ਗਲੀਆਂ ਦੇ ਵਿਕਾਸ ਕਾਰਜ ਕਰਾਉਣ ਅਤੇ ਮੁਸ਼ਕਿਲਾਂ ਨੂੰ ਜਲਦੀ ਕਰਾਉਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਸ. ਬੋਪਾਰਾਏ ਅਤੇ ਸ. ਧੁੰਨਾ ਤੋਂ ਇਲਾਵਾ ਪਰਮਿੰਦਰ ਸਿੰਘ ਲਾਲੀ, ਸਿਮਰਤ ਭੁੱਲਰ, ਮੋਹਨਜੀਤ ਮਾਨ, ਐਡਵੋਕੇਟ ਜੀਵਨ ਸਿੰਘ, ਗੁਰਪ੍ਰੀਤ ਸਿੰਘ ਗਿਫਟੀ, ਸੁਰਜੀਤ ਸਿੰਘ, ਅਜੇਪਾਲ ਸਿੰਘ, ਮਲਕੀਤ ਸਿੰਘ ਅਤੇ ਐਡਵਕੇਟ ਪੱਪੀ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ |