31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਈ. ਸੀ. ਸੀ. ਟੀ-ਟਵੰਟੀ ਵਲਡਰ ਕੱਪ ਲਈ ਅੰਮਿ੍ਤਸਰ ਦੇ ਸ਼ਿਵਮ ਸ਼ਰਮਾ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 01-02-2026
ਸੁਲਤਾਨਵਿੰਡ, 31 ਜਨਵਰੀ (ਗੁਰਨਾਮ ਸਿੰਘ ਬੁੱਟਰ)-7 ਫਰਵਰੀ ਤੋਂ ਸ਼ੁਰੂ ਹੋ ਰਹੇ ਟੀ-ਟਵੰਟੀ ਵਰਲਡ ਕੱਪ ਲਈ ਅੰਮਿ੍ਤਸਰ ਦੇ ਖਿਡਾਰੀ ਸ਼ਿਵਮ ਸ਼ਰਮਾ ਦੀ ਕੈਨੇਡਾ ਦੀ ਨੈਸ਼ਨਲ ਟੀ-ਟਵੰਟੀ ਵਰਲਡ ਕੱਪ ਟੀਮ ਵਿਚ ਹੋਈ ਚੋਣ ਨੂੰ ਲੈ ਕੇ ਅੱਜ ਸਾਰਾ ਦਿਨ ਉਨ੍ਹਾਂ ਦੇ ਘਰ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਵਿਖੇ ਹਲਕਾ ਵਿਧਾਇਕਾ ਜੀਵਨਜੋਤ ਕੌਰ ਅਤੇ ਸ਼ਹਿਰ ਦੇ ਹੋਰ ਕਿ੍ਕਟ ਪ੍ਰੇਮੀਆਂ ਦਾ ਤਾਂਤਾ ਲੱਗਾ ਰਿਹਾ | ਇਥੇ ਇਹ ਗੱਲ ਵਰਨਣਯੋਗ ਹੈ ਕਿ ਸ਼ਿਵਮ ਸ਼ਰਮਾ ਪਹਿਲਾਂ ਡੀ. ਏ. ਵੀ. ਸਕੂਲ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋਂ ਕਿ੍ਕਟ ਖੇਡ ਕੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਦਾ ਰਿਹਾ ਹੈ | ਇਸ ਤੋਂ ਬਾਅਦ ਕੈਨੇਡਾ ਪੜ੍ਹਾਈ ਕਰਨ ਦੇ ਨਾਲ ਨਾਲ ਉਥੋਂ ਦੀਆਂ ਲੋਕਲ ਕਲੱਬਾਂ ਵਲੋਂ ਵੀ ਵਧੀਆ ਕਿ੍ਕਟ ਖੇਡਦਾ ਰਿਹਾ, ਆਪਣੀ ਚੰਗੀ ਖੇਡ ਦੀ ਬਦੌਲਤ ਸ਼ਿਵਮ ਲਗਾਤਾਰ ਤਿੰਨ ਸਾਲ ਕੈਨੇਡਾ ਦੇ ਸ਼ਹਿਰ ਮਣੀਟੋਬਾ ਦੇ ਸਭ ਤੋਂ ਵਧੀਆ ਖਿਡਾਰੀ ਦਾ ਖਿਤਾਬ ਵੀ ਹਾਸਿਲ ਕੀਤਾ | ਸ਼ਿਵਮ ਸ਼ਰਮਾ ਦੇ ਪਿਤਾ ਗੁਰਿੰਦਰ ਸ਼ਰਮਾ ਅਤੇ ਮਾਤਾ ਕੰਚਨ ਸ਼ਰਮਾ ਨੇ ਪ੍ਰਮਾਤਮਾ ਦਾ ਧੰਨਵਾਦ ਕਰਦਿਆਂ ਦੇਸ਼ ਵਾਸੀਆਂ ਨੂੰ ਉਸ ਦੇ ਸੁਨਹਿਰੀ ਭਵਿੱਖ ਦੇ ਲਈ ਅਰਦਾਸ ਕਰਨ ਲਈ ਕਿਹਾ | ਇਸ ਮੌਕੇ ਹਲਕਾ ਇੰਚਾਰਜ ਜੀਵਨਜੋਤ ਕੌਰ ਨੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਪੂਰੇ ਅੰਮਿ੍ਤਸਰ ਸ਼ਹਿਰ ਲਈ ਮਾਣ ਵਾਲੀ ਗੱਲ ਕਿ ਸਾਡੇ ਸ਼ਹਿਰ ਦਾ ਬੇਟਾ ਪੂਰੀ ਦੁਨੀਆ ਵਿਚ ਅੰਮਿ੍ਤਸਰ ਸ਼ਹਿਰ ਦਾ ਨਾਮ ਰੌਸ਼ਨ ਕਰੇਗਾ | ਇਸ ਮੌਕੇ ਕੌਂਸਲਰ ਅਮਰਜੀਤ ਕੌਰ ਮਾਨ, ਗੁਰਕੰਵਲ ਸਿੰਘ ਮਾਨ, ਹਰਪ੍ਰੀਤ ਸਿੰਘ, ਐੱਸ. ਕੇ. ਧੀਰ, ਅਮਿਤ ਕੁਮਾਰ, ਅਮਰਦੀਪ ਸਿੰਘ, ਆਸਦੀਪ ਸਿੰਘ, ਰਜਨੀਸ਼ ਕੁਮਾਰ, ਸਤਿੰਦਰ ਸਿੰਘ, ਗਗਨਦੀਪ ਸਿੰਘ, ਨਵਤੇਜ ਸਿੰਘ, ਅਮਨਿੰਦਰ ਸਿੰਘ ਵੜੈਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰੂਪ ਰਾਣੀ ਕਾਲਜ ਦੀ ਬਾਕਸਿੰਗ ਟੀਮ ਨੇ ਇੰਟਰ ਕਾਲਜ ਮੁਕਾਬਲੇ ਵਿਚ 4 ਤਗਮੇ ਜਿੱਤੇ <br/> ਅਗਲੀ ਖ਼ਬਰ ਗੁਰਲਾਲ ਬਾਜ਼ਾਰ ਨਿਵਾਸੀਆਂ ਨੇ ਇਲਾਕਾ ਕੌਂਸਲਰ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਮੀਟਿੰਗ <br/>
Ad Position 24