31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰੂਪ ਰਾਣੀ ਕਾਲਜ ਦੀ ਬਾਕਸਿੰਗ ਟੀਮ ਨੇ ਇੰਟਰ ਕਾਲਜ ਮੁਕਾਬਲੇ ਵਿਚ 4 ਤਗਮੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਖਾਲਸਾ ਕਾਲਜ ਵਿਖੇ ਕਰਵਾਏ ਗਏ ਇੰਟਰ ਕਾਲਜ ਬਾਕਸਿੰਗ ਮੁਕਾਬਲੇ 'ਚ ਸਰੂਪ ਰਾਣੀ ਸਰਕਾਰੀ ਕਾਲਜ (ਇ) ਦੀ ਬਾਕਸਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 4 ਤਮਗੇ ਆਪਣੇ ਨਾਮ ਕੀਤੇ | ਟੀਮ ਨੇ 1 ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ | ਬੀ. ਏ. ਸਮੈਸਟਰ-2 ਦੀ ਵਿਦਿਆਰਥਣ ਮਹਿਕਦੀਪ ਕੌਰ ਨੇ 75-80 ਕਿਲੋਗ੍ਰਾਮ ਵਜ਼ਨ ਵਰਗ 'ਚ ਸ਼ਾਨਦਾਰ ਮੁਕਾਬਲਾ ਕਰਦਿਆਂ ਚਾਂਦੀ ਦਾ ਤਮਗਾ ਹਾਸਿਲ ਕੀਤਾ | ਇਸ ਤੋਂ ਇਲਾਵਾ ਬੀ. ਏ. ਸਮੈਸਟਰ-4 ਦੀ ਵੰਦਨਾ ਸ਼ਰਮਾ, ਬੀ. ਏ. ਸਮੈਸਟਰ-2 ਦੀ ਨਵਜੋਤ ਕੌਰ ਅਤੇ ਬੀ. ਐੱਸ. ਸੀ. ਸਮੈਸਟਰ-6 ਦੀ ਹਰਅਮਿ੍ਤ ਕੌਰ ਨੇ ਵੱਖ-ਵੱਖ ਵਜ਼ਨ ਵਰਗਾਂ ਵਿਚ ਕਾਂਸੀ ਦੇ ਤਮਗੇ ਜਿੱਤੇ | ਕਾਲਜ ਪਿ੍ੰਸੀਪਲ ਕਿਰਨਜੀਤ ਬੱਲ ਨੇ ਖਿਡਾਰਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਮਨਦੀਪ ਸਿੰਘ ਅਤੇ ਕੋਚ ਬਲਦੇਵ ਰਾਜ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਖਿਡਾਰਨਾਂ ਦੀ ਪ੍ਰਾਪਤੀ ਲਈ ਕਾਲਜ ਕੌਂਸਲ ਮੈਂਬਰ ਡਾ. ਸੁਨੀਲ ਸ਼ਰਮਾ, ਡਾ. ਸਤਿੰਦਰ ਕੌਰ, ਵੀਨਸ ਤਨੇਜਾ, ਮਾਨਸੀ ਸਿੰਘ ਅਤੇ ਮਨਜੀਤ ਕੌਰ ਮਿਨਹਾਸ ਨੇ ਵੀ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ 14ਵਾਂ ਤਿੰਨ ਦਿਨਾ ਸਾਲਾਨਾ ਖੇਡ ਸਮਾਰੋਹ ਮਨਾਇਆ <br/> ਅਗਲੀ ਖ਼ਬਰ ਆਈ. ਸੀ. ਸੀ. ਟੀ-ਟਵੰਟੀ ਵਲਡਰ ਕੱਪ ਲਈ ਅੰਮਿ੍ਤਸਰ ਦੇ ਸ਼ਿਵਮ ਸ਼ਰਮਾ ਦੀ ਹੋਈ ਚੋਣ <br/>
Ad Position 24